07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਨਾਬਾਲਗਾ ਨਾਲ ਛੇੜਛਾੜ ਕਰਨ ਦੇ ਦੋਸ਼ ’ਚ 1 ਨਾਮਜ਼ਦ

ਮਾਹਿਲਪੁਰ, 7 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਪੁਲਿਸ ਨੇ ਨਾਬਾਲਗਾ ਨਾਲ ਛੇੜਛਾੜ ਕਰਨ ਵਾਲੇ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ। ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਵਾਰਡ ਨੰਬਰ 10 ਦੀ ਵਸਨੀਕ ਨੇ ਪੁਲਿਸ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਉਸ ਦੀ ਛੋਟੀ ਲੜਕੀ ਦੀ ਉਮਰ ਕਰੀਬ 11 ਸਾਲ ਹੈ।

Ad Position 21
No active advertisement
ਅਜੀਤ ਡੈਸਕ 08-10-2026
ਮਾਹਿਲਪੁਰ, 7 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਪੁਲਿਸ ਨੇ ਨਾਬਾਲਗਾ ਨਾਲ ਛੇੜਛਾੜ ਕਰਨ ਵਾਲੇ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ। ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਵਾਰਡ ਨੰਬਰ 10 ਦੀ ਵਸਨੀਕ ਨੇ ਪੁਲਿਸ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਉਸ ਦੀ ਛੋਟੀ ਲੜਕੀ ਦੀ ਉਮਰ ਕਰੀਬ 11 ਸਾਲ ਹੈ। 5 ਅਕਤੂਬਰ ਨੂੰ ਉਹ ਤੇ ਉਸ ਤੋਂ ਛੋਟੀ ਲੜਕੀ ਜੋ ਕਰਿਆਨੇ ਦੀ ਦੁਕਾਨ ਤੋਂ ਦੁੱਧ ਲੈਣ ਗਈਆਂ ਸਨ ਤਾਂ ਕੁੱਝ ਸਮੇਂ ਬਾਅਦ ਉਸ ਦੀ ਛੋਟੀ ਲੜਕੀ ਡਰੀ ਹੋਈ ਘਰ ਆਈ ਤੇ ਉਸ ਨੇ ਮੈਨੂੰ ਦੱਸਿਆ ਕਿ ਉਸ ਨੂੰ ਅਮਨਦੀਪ ਸਿੰਘ ਉਰਫ਼ ਸੋਨੂੰ ਪੁੱਤਰ ਜਸਵੀਰ ਸਿੰਘ ਵਾਸੀ ਵਾਰਡ ਨੰਬਰ 13 ਮਾਹਿਲਪੁਰ, ਜੋ ਸਾਡੀ ਨਾਲ ਵਾਲੀ ਗਲੀ ‘ਚ ਰਹਿੰਦਾ ਹੈ , ਜੋ ਉਸ ਦੀ ਲੜਕੀ ਨੂੰ ਜਬਰੀ ਉਸ ਦੇ ਘਰ ਨਜ਼ਦੀਕ ਬੇ-ਆਬਾਦ ਘਰ ‘ਚ ਲੈ ਗਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ‘ਤੇ ਉਸ ਦੀ ਲੜਕੀ ਰੋਣ ਲੱਗ ਪਈ ਤੇ ਰੋਲਾ ਪਾਇਆ ਤਾਂ ਮੇਰੇ ਭਾਣਜੇ ਸਾਡੇ ਗੁਆਂਢੀ ਨੇ ਮੌਕਾ ‘ਤੇ ਹੀ ਅਮਨਦੀਪ ਸਿੰਘ ਨੂੰ ਫੜ੍ਹ ਲਿਆ, ਪ੍ਰੰਤੂ ਉਹ ਹੱਥੋਪਾਈ ਕਰਕੇ ਭੱਜ ਗਿਆ। ਜਿਸ ‘ਤੇ ਮੁਕੱਦਮਾ ਦਰਜ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ 12.40 ਲੱਖ ਦੀ ਠੱਗੀ ਦੇ ਦੋਸ਼ ’ਚ 2 ਮਾਮਲੇ ਦਰਜ ਅਗਲੀ ਖ਼ਬਰ ਗੜ੍ਹਦੀਵਾਲਾ ਦੇ ਆਸ-ਪਾਸ ਹੋਈ ਭਾਰੀ ਗੜੇਮਾਰੀ, ਪੱਕੇ ਝੋਨੇ ਦੀ ਫ਼ਸਲ ਦਾ ਹੋਇਆ ਨੁਕਸਾਨ
Ad Position 24