ਐਸ.ਪੀ.ਐਨ. ਕਾਲਜ ਮੁਕੇਰੀਆਂ ਦੇ ਆਈ.ਆਈ.ਸੀ. ਨੂੰ ਮਿਲੀ 3.5 ਸਟਾਰ ਰੇਟਿੰਗ
ਮੁਕੇਰੀਆਂ, 7 ਅਕਤੂਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀਆਂ ਨਵੀਨਤਾ (ਇਨੋਵੇਸ਼ਨ) ਅਤੇ ਉੱਦਮਤਾ (ਇੰਟਰਪਿਨਓਰਸ਼ਪ) ਪਹਿਲਕਦਮੀਆਂ ਦੇ ਤਹਿਤ ਆਪਣੀ ‘ਸੰਸਥਾ ਦੀ ਨਵੀਨਤਾ ਕੌਂਸਲ’ (ਆਈ. ਆਈ.
ਮੁਕੇਰੀਆਂ, 7 ਅਕਤੂਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀਆਂ ਨਵੀਨਤਾ (ਇਨੋਵੇਸ਼ਨ) ਅਤੇ ਉੱਦਮਤਾ (ਇੰਟਰਪਿਨਓਰਸ਼ਪ) ਪਹਿਲਕਦਮੀਆਂ ਦੇ ਤਹਿਤ ਆਪਣੀ ‘ਸੰਸਥਾ ਦੀ ਨਵੀਨਤਾ ਕੌਂਸਲ’ (ਆਈ.ਆਈ.ਸੀ) ਲਈ ਵੱਕਾਰੀ 3.5-ਸਟਾਰ ਰੇਟਿੰਗ ਹਾਸਲ ਕੀਤੀ ਹੈ। ਇਸ ਪ੍ਰਾਪਤੀ ਨਾਲ ਕਾਲਜ ਜ਼ਿਲ੍ਹੇ ਦਾ ਅਜਿਹਾ ਪਹਿਲਾ ਵਿੱਦਿਅਕ ਅਦਾਰਾ ਬਣ ਗਿਆ ਹੈ ਜਿਸ ਨੇ 3.5-ਸਟਾਰ ਆਈ.ਆਈ.ਸੀ ਰੇਟਿੰਗ ਪ੍ਰਾਪਤ ਕੀਤੀ ਹੈ। ਆਈ.ਆਈ.ਸੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਰਚਨਾਤਮਕਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਗਤੀਵਿਧੀਆਂ ਉਲੀਕੀਆਂ ਹਨ, ਜਿਨ੍ਹਾਂ ਵਿੱਚ ਨਵੀਨਤਾ, ਵਿਚਾਰ-ਉਤਪਾਦਨ (ਆਈਡੀਏਸ਼ਨ) ਪ੍ਰੋਗਰਾਮ, ਉੱਦਮਤਾ ਜਾਗਰੂਕਤਾ ਸੈਸ਼ਨ, ਬੌਧਿਕ ਸੰਪੱਤੀ ਅਧਿਕਾਰਾਂ (ਆਈ ਪੀ ਆਰ) ਬਾਰੇ ਪ੍ਰੋਗਰਾਮ, ਡਿਜ਼ਾਈਨ-ਥਿੰਕਿੰਗ ਵਰਕਸ਼ਾਪਾਂ, ਵਿਚਾਰ ਮੁਕਾਬਲੇ ਅਤੇ ਮਾਹਿਰਾਂ ਨਾਲ ਗੱਲਬਾਤ ਸ਼ਾਮਲ ਹਨ। ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਆਈ.ਆਈ.ਸੀ ਟੀਮ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਨੂੰ ਉਨ੍ਹਾਂ ਦੇ ਸਾਂਝੇ ਯਤਨਾਂ ਅਤੇ ਨਵੀਨਤਾ-ਅਧਾਰਿਤ ਕੈਂਪਸ ਨੂੰ ਵਿਕਸਤ ਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਨਤੀਜਾ ਦੱਸਿਆ। ਕਾਲਜ ਪ੍ਰਬੰਧਕ ਕਮੇਟੀ ਨੇ ਵੀ ਆਈ.ਆਈ.ਸੀ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਸਲਾਹਕਾਰੀ (ਮੈੰਟਰਸ਼ਿਪ), ਬੌਧਿਕ ਸੰਪੱਤੀ ਦੀ ਸਿਰਜਣਾ ਅਤੇ ਉਦਯੋਗਾਂ, ਸਟਾਰਟ - ਅੱਪਸ ਤੇ ਇਨਕਿਊਬੇਸ਼ਨ ਸੈਂਟਰਾਂ ਨਾਲ ਤਾਲਮੇਲ ਰਾਹੀਂ ਨਵੀਨਤਾਕਾਰੀ ਈਕੋ-ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੇ ਆਪਣੇ ਦ੍ਰਿੜ੍ਹ ਇਰਾਦੇ ਦਾ ਪ੍ਰਗਟਾਵਾ ਕੀਤਾ। ਇਹ ਪ੍ਰਾਪਤੀ ਕਾਲਜ ਵਲੋਂ ਨਵੀਨਤਾ, ਉੱਦਮਤਾ ਅਤੇ ਤਜਰਬੇ-ਅਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਿਚ ਇਕ ਮਹੱਤਵਪੂਰਨ ਵਿਕਾਸ ਪੜਾਅ ਹੈ।