07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮੁਕੇਰੀਆਂ ਨਜ਼ਦੀਕ ਨੈਸ਼ਨਲ ਹਾਈਵੇ ’ਤੇ ਗੈੱਸ ਟੈਂਕਰ ਸਮੇਤ ਚਾਰ ਵਾਹਨਾਂ ਦੀ ਜ਼ੋਰਦਾਰ ਟੱਕਰ, 4 ਵਿਅਕਤੀ ਜ਼ਖ਼ਮੀ

ਮੁਕੇਰੀਆਂ, 7 ਅਕਤੂਬਰ (ਰਾਮਗੜ੍ਹੀਆ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਭੰਗਾਲਾ ਚੁੰਗੀ ਨੇੜੇ ਬੁੱਧਵਾਰ ਸਵੇਰੇ ਗੈੱਸ ਟੈਂਕਰ, ਬੋਲੈਰੋ ਪਿਕਅਪ, ਕਾਰ ਅਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਗੈੱਸ ਟੈਂਕਰ ਸੜਕ ’ਤੇ ਪਲਟ ਗਿਆ।

Ad Position 21
No active advertisement
ਅਜੀਤ ਡੈਸਕ 08-10-2026
ਮੁਕੇਰੀਆਂ, 7 ਅਕਤੂਬਰ (ਰਾਮਗੜ੍ਹੀਆ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਭੰਗਾਲਾ ਚੁੰਗੀ ਨੇੜੇ ਬੁੱਧਵਾਰ ਸਵੇਰੇ ਗੈੱਸ ਟੈਂਕਰ, ਬੋਲੈਰੋ ਪਿਕਅਪ, ਕਾਰ ਅਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਗੈੱਸ ਟੈਂਕਰ ਸੜਕ ’ਤੇ ਪਲਟ ਗਿਆ। ਹਾਦਸੇ ਵਿਚ ਤਿੰਨ ਵਿਅਕਤੀਆਂ ਅਤੇ ਇਕ ਔਰਤ ਸਮੇਤ ਚਾਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਗੈੱਸ ਟੈਂਕਰ ਅਤੇ ਬੋਲੈਰੋ ਪਿਕਅਪ ਦੇ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਮੋਟਰਸਾਈਕਲ ਸਵਾਰ ਮਾਂ-ਪੁੱਤ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਦੋਵਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਹਾਈਵੇ ’ਤੇ ਇਕ ਤੋਂ ਬਾਅਦ ਇਕ ਤਿੰਨ ਵਾਹਨ ਖ਼ਰਾਬ ਹੋ ਗਏ ਸਨ। ਇਸ ਕਾਰਨ ਪੁਲਿਸ ਵਲੋਂ ਹਾਈਵੇ ’ਤੇ ਆਵਾਜਾਈ ਇਕ ਪਾਸੇ ਤੋਂ ਚਲਾਈ ਜਾ ਰਹੀ ਸੀ। ਇਸ ਦੌਰਾਨ ਬੋਲੈਰੋ ਪਿਕਅਪ ਨੰਬਰ ਪੀ.ਬੀ 07 ਬੀ.ਵਾਈ. 3496 ਨੇ ਜੋ ਗੈੱਸ ਟੈਂਕਰ ਨੰਬਰ ਐਚ.ਆਰ.38 ਯੂ. 8243 ਜਲੰਧਰ ਤੋਂ ਪਠਾਨਕੋਟ ਵੱਲ ਜਾ ਰਿਹਾ ਸੀ, ਨਾਲ ਜਾ ਟਕਰਾਈ । ਟੱਕਰ ਏਨੀ ਜ਼ੋਰਦਾਰ ਸੀ ਕਿ ਗੈੱਸ ਟੈਂਕਰ ਸੜਕ ’ਤੇ ਪਲਟ ਗਿਆ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇਕ ਕਾਰ ਅਤੇ ਮੋਟਰਸਾਈਕਲ ਨੰਬਰ ਪੀ.ਬੀ. 07 ਏ.ਵਾਈ. 0864 ਵੀ ਹਾਦਸੇ ਦੀ ਲਪੇਟ ਵਿਚ ਆ ਗਿਆ। ਮੋਟਰਸਾਈਕਲ ਸਵਾਰ ਗੁਰਮਾਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਧੂਪੁਰ ਅਤੇ ਉਸ ਦੀ ਮਾਤਾ ਕਮਲਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਬਧੂਪੁਰ ਜ਼ਖਮੀ ਹੋ ਗਏ। ਕਮਲਜੀਤ ਕੌਰ ਦੀ ਬਾਂਹ ਅਤੇ ਗੁਰਮਾਨ ਸਿੰਘ ਦੀ ਲੱਤ ਵਿਚ ਫਰੈਕਚਰ ਹੋਣ ਕਾਰਨ ਦੋਵਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਵਿਚ ਰਾਕੇਸ਼ ਪੁੱਤਰ ਦਲੀਪ ਸਿੰਘ ਵਾਸੀ ਰਿਆਸੀ, ਰਾਜੌਰੀ (ਜੰਮੂ) ਅਤੇ ਬੋਲੈਰੋ ਪਿਕਅਪ ਚਾਲਕ ਸੋਨੂੰ ਵੀ ਜ਼ਖਮੀ ਹੋਏ ਹਨ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਲੋਕ ਮੌਕੇ ’ਤੇ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਐਸ. ਐਸ. ਐਫ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਵਾਹਨਾਂ ਵਿਚੋਂ ਬਾਹਰ ਕੱਢਿਆ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੂਬਾ ਪੱਧਰੀ ਖੇਡਾਂ ਲਈ ਜ਼ਿਲ੍ਹੇ ਦੇ ਖਿਡਾਰੀਆਂ ਦੇ ਟਰਾਇਲ 10 ਨੂੰ ਅਗਲੀ ਖ਼ਬਰ ਇਕੋਤਰੀ ਸਮਾਗਮ ਮੌਕੇ ਕਰਵਾਇਆ ਵਿਸ਼ਾਲ ਕਵੀ ਦਰਬਾਰ
Ad Position 24