09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

‘ ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਮੀਟਿੰਗ ‘ਚ ਪਾਰਟੀ ਦੀ ਮਜ਼ਬੂਤੀ ਲਈ ਵਿਚਾਰਾਂ

ਗੜ੍ਹਸ਼ੰਕਰ, 9 ਅਕਤੂਬਰ (ਧਾਲੀਵਾਲ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਹਲਕਾ ਗੜ੍ਹਸ਼ੰਕਰ ਦੀ ਮੀਟਿੰਗ ਸੀਨੀਅਰ ਆਗੂ ਰਜਿੰਦਰ ਸਿੰਘ ਚੱਕ ਸਿੰਘਾ ਦੀ ਅਗਵਾਈ ਹੇਠ ਇਥੇ ਹੋਟਲ ਓਇਸਸ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਆਗੂਆਂ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰਜਿੰਦਰ ਸਿੰਘ ਚੱਕ ਸਿੰਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨਾਲ ਜੁੜਨ ਲਈ ਲੋਕਾਂ ਵਿਚ ਉਤਸ਼ਾਹ ਤੇ ਹਲਕੇ ਦੇ ਪਿੰਡ ਪਿੰਡ ਜਾ ਕੇ ਹਰ ਵੋਟਰ ਤੱਕ ਪਹੁੰਚ ਕੀਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 10-10-2026
ਗੜ੍ਹਸ਼ੰਕਰ, 9 ਅਕਤੂਬਰ (ਧਾਲੀਵਾਲ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਹਲਕਾ ਗੜ੍ਹਸ਼ੰਕਰ ਦੀ ਮੀਟਿੰਗ ਸੀਨੀਅਰ ਆਗੂ ਰਜਿੰਦਰ ਸਿੰਘ ਚੱਕ ਸਿੰਘਾ ਦੀ ਅਗਵਾਈ ਹੇਠ ਇਥੇ ਹੋਟਲ ਓਇਸਸ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਆਗੂਆਂ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰਜਿੰਦਰ ਸਿੰਘ ਚੱਕ ਸਿੰਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨਾਲ ਜੁੜਨ ਲਈ ਲੋਕਾਂ ਵਿਚ ਉਤਸ਼ਾਹ ਤੇ ਹਲਕੇ ਦੇ ਪਿੰਡ ਪਿੰਡ ਜਾ ਕੇ ਹਰ ਵੋਟਰ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਅੱਗੇ ਰੱਖਦੇ ਹੋਏ ਸੂਬੇ ਅਤੇ ਹਲਕੇ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਵਿਚ ਜਾ ਕੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ’ਚ ਵੱਖ-ਵੱਖ ਆਗੂਆਂ ਤੇ ਵਰਕਰਾਂ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਜੁਝਾਰ ਸਿੰਘ ਚੱਕ ਸਿੰਘਾ, ਬਾਬਾ ਜਸਵੰਤ ਸਿੰਘ, ਸਤਪਾਲ ਸਿੰਘ, ਪਿਆਰਾ ਸਿੰਘ ਚੱਕ ਸਿੰਘਾ, ਨਿਰਮਲ ਸਿੰਘ ਚੱਕ ਹਾਜੀਪੁਰ, ਸੁਖਦੀਪ ਸਿੰਘ ਹਰਵਾਂ, ਬਿਕਰਮ ਸਿੰਘ ਕੋਕੋਵਾਲ ਮਜਾਰੀ, ਸਤਨਾਮ ਸਿੰਘ ਚੱਕ ਹਾਜੀਪੁਰ, ਪਰਮਜੀਤ ਕੌਰ ਰਿਟਾ. ਸੀ.ਡੀ.ਪੀ.ਓ., ਜੱਸਾ ਸਿੰਘ ਸਿੰਬਲੀ, ਜਸਵਿੰਦਰ ਸਿੰਘ ਜੱਸੀ ਟੂਟੋ ਮਜਾਰਾ, ਪਵਨ ਸਿੰਘ ਚੱਕ ਹਾਜੀਪੁਰ, ਸਤਨਾਮ ਸਿੰਘ ਨੰਗਲਾਂ, ਕੁਲਰਾਜਵੀਰ ਸਿੰਘ ਮੋਇਲਾ, ਮਨਰਾਜਵੀਰ ਸਿੰਘ ਮੋਇਲਾ, ਸਤਵਿੰਦਰਜੀਤ ਸਿੰਘ ਪੈਂਸਰਾ, ਜੋਗਿੰਦਰ ਸਿੰਘ ਪਨਾਮ, ਗੁਰਪ੍ਰੀਤ ਸਿੰਘ ਧਮਾਈ, ਪਰਮਜੀਤ ਸਿੰਘ ਖੁਸ਼ੀ ਪੱਦੀ, ਕਸ਼ਮੀਰਾ ਸਿੰਘ ਜੱਸੋਵਾਲ, ਨੰਬਰਦਾਰ ਪਿਸ਼ੌਰਾ ਸਿੰਘ, ਅਜਮੇਰ ਸਿੰਘ ਬੋੜਾ, ਪਨਵੀਰ ਸਿੰਘ ਲੱਲੀਆਂ, ਲਵਪ੍ਰੀਤ ਸਿੰਘ ਸੈਲਾ, ਅੰਮ੍ਰਿਤਪਾਲ ਸਿੰਘ, ਹਰਸ਼ਰਨ ਸਿੰਘ ਗੜ੍ਹਸ਼ੰਕਰ, ਸੋਢੀ ਸਿੰਘ ਰਾਮਗੜ੍ਹ ਝੁੰਗੀਆਂ, ਕੁਲਦੀਪ ਸਿੰਘ ਡੇਰੋਂ, ਹਰਭਜਨ ਸਿੰਘ ਬਰਿਆਣਾ, ਦਲਜੀਤ ਸਿੰਘ ਡਘਾਮ ਤੇ ਹੋਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਸੁਨੇਹੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਮਹੰਤ ਸੁਖਦੇਵ ਪਾਲ ਸ਼ਰਮਾ ਨਮਿਤ ਸ਼ਰਧਾਂਜਲੀ ਸਮਾਗਮ ਅੱਜ
Ad Position 24