ਬਲਾਕ ਤਲਵਾੜਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਸਮਾਗਮ
ਰਾਮਗੜ੍ਹ ਸੀਕਰੀ, 9 ਅਕਤੂਬਰ (ਕਟੋਚ)-ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਜਪਿੰਦਰ ਕੁਮਾਰ ਦੀ ਅਗਵਾਈ ਤੇ ਸਕੂਲ ਮੁਖੀਆਂ ਦੀ ਦੇਖ-ਰੇਖ ਹੇਠ ਬਲਾਕ ਤਲਵਾੜਾ ਅਧੀਨ ਸਰਕਾਰੀ ਸਕੂਲਾਂ ਵਿਚ ਵਿਸ਼ਾਲ ਮਾਪੇ ਅਧਿਆਪਕ ਮਿਲਣੀ ਸਮਾਗਮ ਕਰਵਾਇਆ। ਜਾਣਕਾਰੀ ਅਨੁਸਾਰ ਬਲਾਕ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ , ਹਾਈ ਸਕੂਲ ਅਮਰੋਹ, ਸੀਨੀਅਰ ਸੈਕੰਡਰੀ ਸਕੂਲ ਪਲਾਹੜ, ਸੀਨੀਅਰ ਸੈਕੰਡਰੀ ਸਕੂਲ ਧਰਮਪੁਰ, ਹਾਈ ਸਕੂਲ ਭਟੇੜ, ਹਾਈ ਸਕੂਲ ਰਜਵਾਲ, ਮਿਡਲ ਸਕੂਲ, ਝਰੇੜਾ, ਮਿਡਲ ਸਕੂਲ ਨੰਗਲ ਖਨੋੜਾ, ਸੀਨੀਅਰ ਸੈਕੰਡਰੀ ਸਕੂਲ ਭੰਬੋਤਾੜ, ਮਿਡਲ ਸਕੂਲ ਭੰਬੋਤਾੜ ਹਾਰ, ਮਿਡਲ ਸਕੂਲ ਧਾਰ, ਸਰਕਾਰੀ ਹਾਈ ਮਾਡਲ ਸਕੂਲ ਸੈਕਟਰ -2 ਤਲਵਾੜਾ ਅਤੇ ਪੀ.
ਰਾਮਗੜ੍ਹ ਸੀਕਰੀ, 9 ਅਕਤੂਬਰ (ਕਟੋਚ)-ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਜਪਿੰਦਰ ਕੁਮਾਰ ਦੀ ਅਗਵਾਈ ਤੇ ਸਕੂਲ ਮੁਖੀਆਂ ਦੀ ਦੇਖ-ਰੇਖ ਹੇਠ ਬਲਾਕ ਤਲਵਾੜਾ ਅਧੀਨ ਸਰਕਾਰੀ ਸਕੂਲਾਂ ਵਿਚ ਵਿਸ਼ਾਲ ਮਾਪੇ ਅਧਿਆਪਕ ਮਿਲਣੀ ਸਮਾਗਮ ਕਰਵਾਇਆ। ਜਾਣਕਾਰੀ ਅਨੁਸਾਰ ਬਲਾਕ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ , ਹਾਈ ਸਕੂਲ ਅਮਰੋਹ, ਸੀਨੀਅਰ ਸੈਕੰਡਰੀ ਸਕੂਲ ਪਲਾਹੜ, ਸੀਨੀਅਰ ਸੈਕੰਡਰੀ ਸਕੂਲ ਧਰਮਪੁਰ, ਹਾਈ ਸਕੂਲ ਭਟੇੜ, ਹਾਈ ਸਕੂਲ ਰਜਵਾਲ, ਮਿਡਲ ਸਕੂਲ, ਝਰੇੜਾ, ਮਿਡਲ ਸਕੂਲ ਨੰਗਲ ਖਨੋੜਾ, ਸੀਨੀਅਰ ਸੈਕੰਡਰੀ ਸਕੂਲ ਭੰਬੋਤਾੜ, ਮਿਡਲ ਸਕੂਲ ਭੰਬੋਤਾੜ ਹਾਰ, ਮਿਡਲ ਸਕੂਲ ਧਾਰ, ਸਰਕਾਰੀ ਹਾਈ ਮਾਡਲ ਸਕੂਲ ਸੈਕਟਰ -2 ਤਲਵਾੜਾ ਅਤੇ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ -1 ਵਿਖੇ ਕਰਵਾਏ ਮਾਪੇ ਅਧਿਆਪਕ ਮਿਲਣੀ ਸਮਾਗਮ ’ਚ ਵੱਡੀ ਗਿਣਤੀ ਵਿਚ ਮਾਪਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੱਚਿਆਂ ਦੇ ਪੜ੍ਹਾਈ ਪੱਧਰ, ਘਰੇਲੂ ਪ੍ਰੀਖਿਆ ਦੀ ਕਾਰਗੁਜ਼ਾਰੀ ਸੰਬੰਧੀ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸਕੂਲਾਂ ਵਿਚ ਮੌਜੂਦ ਵਿੱਦਿਅਕ ਢਾਂਚੇ ਤੇ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਕੀਮਾਂ ਤੋਂ ਮਾਪਿਆਂ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਬੀ. ਐਨ. ਓ. ਤਲਵਾੜਾ ਪ੍ਰਿੰਸੀਪਲ ਜਪਿੰਦਰ ਕੁਮਾਰ, ਪ੍ਰਿੰਸੀਪਲ ਧੀਰਜ ਵਸ਼ਿਸ਼ਟ, ਪ੍ਰਿੰਸੀਪਲ ਰਾਮ ਪ੍ਰਕਾਸ਼, ਹੈੱਡਮਾਸਟਰ ਅਮਰਿੰਦਰ ਢਿੱਲੋਂ, ਹੈੱਡ ਮਾਸਟਰ ਜੀਤ ਸਿੰਘ, ਹੈੱਡਮਾਸਟਰ ਰਾਹੁਲ ਠਾਕੁਰ, ਹੈਡਮਿਸਟਰੇਸ ਰਿਤਿਕਾ ਠਾਕੁਰ, ਸਕੂਲ ਇੰਚਾਰਜ ਯੋਗੇਸ਼ ਪਰਾਸ਼ਰ, ਪ੍ਰਸ਼ੋਤਮ ਦਾਸ, ਸੰਜੀਵ ਠਾਕਰ ਅਤੇ ਪਵਨ ਕੁਮਾਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੈਗਾ ਮਿਲਣੀ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਬੱਚਿਆਂ ਵਲੋਂ ਵਿਆਪਕ ਉਤਸ਼ਾਹ ਦਿਖਾਇਆ ਗਿਆ ਤੇ ਸਰਕਾਰ ਦਾ ਉਕਤ ਉਪਰਾਲਾ ਸਫਲਤਾ ਪੂਰਵਕ ਨੇਪਰੇ ਚੜ੍ਹਿਆ।