15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਫ਼ੈਦੇ ਦੇ ਬੂਟੇ ਪੁੱਟਣ ਤੇ ਹੋਰ ਸਾਮਾਨ ਚੋਰੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

ਅੱਡਾ ਸਰਾਂ, 14 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਮਿਰਜ਼ਾਪੁਰ ਵਿਖੇ ਇਕ ਪਲਾਟ ‘ਚ ਲਗਾਏ ਗਏ ਸਫ਼ੈਦੇ ਦੇ ਬੂਟੇ ਪੁੱਟਣ, ਕੰਡਿਆਲੀ ਤਾਰ ਚੋਰੀ ਕਰਨ ਅਤੇ ਪਲਾਟ ‘ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦੇਣ ਵਾਲੇ ਇਕ ਵਿਅਕਤੀ ਖ਼ਿਲਾਫ਼ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਪੀੜਤ ਵਿਅਕਤੀ ਰਮਿੰਦਰ ਸਿੰਘ ਚੌਹਾਨ ਪੁੱਤਰ ਹਰਭਜਨ ਸਿੰਘ ਵਾਸੀ ਮਿਰਜ਼ਾਪੁਰ ਦੇ ਬਿਆਨਾਂ ਦੇ ਆਧਾਰ ‘ਤੇ ਮੁਹੰਮਦ ਹੁਸੈਨ ਪੁੱਤਰ ਇਬਰਾਹਿਮ ਵਾਸੀ ਪਿੰਡ ਮੱਲੀਆਂ ਪੰਡੋਰੀ ਦੇ ਖ਼ਿਲਾਫ਼ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 15-10-2026
ਅੱਡਾ ਸਰਾਂ, 14 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਮਿਰਜ਼ਾਪੁਰ ਵਿਖੇ ਇਕ ਪਲਾਟ ‘ਚ ਲਗਾਏ ਗਏ ਸਫ਼ੈਦੇ ਦੇ ਬੂਟੇ ਪੁੱਟਣ, ਕੰਡਿਆਲੀ ਤਾਰ ਚੋਰੀ ਕਰਨ ਅਤੇ ਪਲਾਟ ‘ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦੇਣ ਵਾਲੇ ਇਕ ਵਿਅਕਤੀ ਖ਼ਿਲਾਫ਼ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਪੀੜਤ ਵਿਅਕਤੀ ਰਮਿੰਦਰ ਸਿੰਘ ਚੌਹਾਨ ਪੁੱਤਰ ਹਰਭਜਨ ਸਿੰਘ ਵਾਸੀ ਮਿਰਜ਼ਾਪੁਰ ਦੇ ਬਿਆਨਾਂ ਦੇ ਆਧਾਰ ‘ਤੇ ਮੁਹੰਮਦ ਹੁਸੈਨ ਪੁੱਤਰ ਇਬਰਾਹਿਮ ਵਾਸੀ ਪਿੰਡ ਮੱਲੀਆਂ ਪੰਡੋਰੀ ਦੇ ਖ਼ਿਲਾਫ਼ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ‘ਚ ਹੀ ਉਸ ਨੇ ਮੁਹੰਮਦ ਹੁਸੈਨ ਪੁੱਤਰ ਸਮਾਈਲ ਪਾਸੋਂ ਖ਼ਰੀਦੇ ਗਏ 3 ਕਨਾਲ 4 ਮਰਲੇ ਦੇ ਪਲਾਟ ਵਿਚ ਉਸ ਨੇ ਸਫ਼ੈਦੇ ਦੇ ਬੂਟੇ ਲਗਾਉਣ ਤੋਂ ਇਲਾਵਾ ਆਲੂਆਂ ਦੀ ਬਜਾਏ ਕੀਤੀ ਸੀ ਤੇ ਉਕਤ ਦੋਸ਼ੀ ਨੇ ਉਸ ਪਲਾਟ ‘ਚੋਂ 5 ਮਰਲੇ ਦਾ ਹਿੱਸੇਦਾਰ ਹੋਣ ਦਾ ਦਾਅਵਾ ਕਰਦੇ ਹੋਏ ਬੀਤੀ 29 ਸਤੰਬਰ ਨੂੰ ਉਸ ਦੇ ਪਲਾਟ ਵਿਚ ਲੱਗੇ ਹੋਏ 180 ਦੇ ਕਰੀਬ ਸਫ਼ੈਦੇ ਦੇ ਬੂਟੇ ਪੁੱਟ ਦਿੱਤੇ ਇਸ ਤੋਂ ਇਲਾਵਾ, ਪਲਾਟ ਵਿਚ ਪਈਆਂ ਲੱਕੜੀ ਦੀਆਂ ਬੱਲੀਆਂ ਅਤੇ ਕੰਡਿਆਲੀ ਤਾਰ ਚੋਰੀ ਕਰ ਲਈ। ਟਾਂਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਅੱਜ ਦੇ ਬੰਦ ਦਾ ਸਮਰਥਨ ਕਰੇਗਾ-ਸੀਕਰੀ ਅਗਲੀ ਖ਼ਬਰ ਦੋ ਦਿਨਾ ਸਮੂਹਿਕ ਛੁੱਟੀ ’ਤੇ ਜਾਣਗੇ ਪੰਜਾਬ ਦੇ ਸਮੁੱਚੇ ਮੁਲਾਜ਼ਮ-ਆਗੂ
Ad Position 24