ਬੁੱਲ੍ਹੋਵਾਲ ’ਚ ਬਾਜ਼ਾਰ ਬੰਦ ਰਹੇ
ਬੁੱਲ੍ਹੋਵਾਲ, 15 ਅਕਤੂਬਰ (ਲੁਗਾਣਾ)-ਪੰਜਾਬ ਬੰਦ ਦੀ ਕਾਲ ਨੂੰ ਕਸਬਾ ਬੁੱਲ੍ਹੋਵਾਲ ਤੇ ਆਸ-ਪਾਸ ਦੇ ਇਲਾਕਿਆਂ ਵਿਚ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸ਼ਾਮਚੁਰਾਸੀ ਦੇ ਇੰਚਾਰਜ ਸੰਦੀਪ ਸਿੰਘ ਸੀਕਰੀ ਦੀ ਅਗਵਾਈ ਵਿਚ ਬੁੱਲ੍ਹੋਵਾਲ ਬਾਈਪਾਸ ਤੇ ਰੋਸ ਪ੍ਰਦਰਸ਼ਨ ਕਰਦਿਆਂ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਦਿੱਤਾ।
ਬੁੱਲ੍ਹੋਵਾਲ, 15 ਅਕਤੂਬਰ (ਲੁਗਾਣਾ)-ਪੰਜਾਬ ਬੰਦ ਦੀ ਕਾਲ ਨੂੰ ਕਸਬਾ ਬੁੱਲ੍ਹੋਵਾਲ ਤੇ ਆਸ-ਪਾਸ ਦੇ ਇਲਾਕਿਆਂ ਵਿਚ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸ਼ਾਮਚੁਰਾਸੀ ਦੇ ਇੰਚਾਰਜ ਸੰਦੀਪ ਸਿੰਘ ਸੀਕਰੀ ਦੀ ਅਗਵਾਈ ਵਿਚ ਬੁੱਲ੍ਹੋਵਾਲ ਬਾਈਪਾਸ ਤੇ ਰੋਸ ਪ੍ਰਦਰਸ਼ਨ ਕਰਦਿਆਂ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਦਿੱਤਾ। ਇਸ ਦੌਰਾਨ ਬਾਜ਼ਾਰ ਵਿਚ ਦੁਕਾਨਾਂ ਬੰਦ ਰਹੀਆਂ ਤੇ ਸੜਕਾਂ ’ਤੇ ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਘੱਟ ਰਹੀ। ਇਸ ਦੌਰਾਨ ਸਰਕਾਰੀ ਤੇ ਨਿੱਜੀ ਸਕੂਲ ਵੀ ਬੰਦ ਵਾਂਗ ਰਹੇ। ਬਾਜ਼ਾਰਾਂ ਵਿਚ ਸੁੰਨਸਾਨ ਛਾਈ ਰਹੀ ਤੇ ਹੋਰ ਕਾਰੋਬਾਰ ਵੀ ਪ੍ਰਭਾਵਿਤ ਰਹੇ। ਇਸ ਮੌਕੇ ਅਮਰੀਕ ਸਿੰਘ ਭਾਗੋਵਾਲ ਪੀ.ਏ.ਸੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਮਨਜਿੰਦਰ ਸਿੰਘ ਲਾਡੀ, ਪ੍ਰਧਾਨ ਸ਼ਵਿੰਦਰਪਾਲ ਸਿੰਘ ਟਿੰਮਾ, ਨੋਬਲਜੀਤ ਸਿੰਘ ਆਵਾਜ-ਏ-ਕੌਮ, ਪ੍ਰਧਾਨ ਉਪਕਾਰ ਸਿੰਘ ਭੱਕਲ, ਪ੍ਰਧਾਨ ਪ੍ਰਿਤਪਾਲ ਸਿੰਘ ਢੱਡੇ, ਨੌਜਵਾਨ ਆਗੂ ਮਨਵਿੰਦਰ ਸਿੰਘ ਸੂਸ, ਮਨਜਿੰਦਰ ਸਿੰਘ ਬਾਬੂ, ਰੁਪਿੰਦਰ ਸਿੰਘ ਸੁਸਾਣਾ, ਸਿਮਰਨ ਸਿੰਘ ਬੀਰਮਪੁਰ, ਹਰਵਿੰਦਰ ਸਿੰਘ ਸੈਣੀ, ਮਨਦੀਪ ਸਿੰਘ, ਬੀਰ ਸਿੰਘ ਬੁੱਲ੍ਹੋਵਾਲ, ਇੰਦਰਜੀਤ ਸਿੰਘ ਖ਼ਾਲਸਾ, ਪ੍ਰਿਤਪਾਲ ਸਿੰਘ ਬੱਡੂ, ਗੁਰਪ੍ਰੀਤ ਸਿੰਘ, ਦਲਵਿੰਦਰ ਸਿੰਘ ਥਿਆੜਾ, ਜਤਿੰਦਰ ਸਿੰਘ ਸੀਕਰੀ, ਕਿਸਾਨ ਆਗੂ ਪਿਆਰਾ ਸਿੰਘ, ਜਸਵੀਰ ਸਿੰਘ ਚੱਕੋਵਾਲ, ਲਖਵਿੰਦਰ ਸਿੰਘ ਲੱਕੀ ਤੇ ਉਨ੍ਹਾਂ ਦੇ ਸਾਥੀ ਤੇ ਦੁਕਾਨਦਾਰ ਭਾਈਚਾਰੇ ਨੇ ਵੀ ਭਰਪੂਰ ਸਮਰਥਨ ਕੀਤਾ।