16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕੋਟਫ਼ਤੂਹੀ ਦਾ ਬਾਜ਼ਾਰ ਬੰਦ ਰਿਹਾ

ਕੋਟਫ਼ਤੂਹੀ, 15 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪੰਜਾਬ ਬੰਦ ਦੇ ਸੱਦੇ ‘ਤੇ ਅੱਜ ਅੱਡਾ ਕੋਟਫ਼ਤੂਹੀ, ਠੁਆਣਾ, ਪਾਲਦੀ, ਈਸਪੁਰ ਬਾਜਾਰ ਮੁਕੰਮਲ ਤੌਰ ’ਤੇ ਸ਼ਾਂਤਮਈ ਢੰਗ ਨਾਲ ਬੰਦ ਰਿਹਾ। ਸਵੇਰੇ 8 ਕੁ ਵਜੇ ਦੇ ਕਰੀਬ ਇਲਾਕੇ ਦੀਆ ਸਾਰੀਆਂ ਜਥੇਬੰਦੀਆਂ, ਕਿਸਾਨ ਆਗੂਆਂ ਨੇ ਬਾਜ਼ਾਰ ਵਿਚ ਖੁੱਲ੍ਹੀਆਂ ਦੁਕਾਨਾਂ ਬੰਦ ਕਰਕੇ ਬਾਜ਼ਾਰ ਵਿਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਰੋਸ ਮਾਰਚ ਕੱਢਿਆ ਤੇ ਫਿਰ ਬਿਸਤ ਦੁਆਬ ਦੇ ਨਹਿਰ ਵਾਲੇ ਚੌਕ ’ਤੇ ਧਰਨਾ ਪ੍ਰਦਰਸ਼ਨ ਕਰ ਕੇ ਬਹਿਰਾਮ-ਮਾਹਿਲਪੁਰ, ਕੋਟਫ਼ਤੂਹੀ ਤੋ ਮੇਹਟੀਆਣਾ-ਗੜ੍ਹਸ਼ੰਕਰ ਮੁੱਖ ਸੜਕਾਂ ਦੀ ਟ੍ਰੈਫਿਕ ਜਾਮ ਕਰ ਦਿੱਤੀ।

Ad Position 21
No active advertisement
ਅਜੀਤ ਡੈਸਕ 16-10-2026
ਕੋਟਫ਼ਤੂਹੀ, 15 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪੰਜਾਬ ਬੰਦ ਦੇ ਸੱਦੇ ‘ਤੇ ਅੱਜ ਅੱਡਾ ਕੋਟਫ਼ਤੂਹੀ, ਠੁਆਣਾ, ਪਾਲਦੀ, ਈਸਪੁਰ ਬਾਜਾਰ ਮੁਕੰਮਲ ਤੌਰ ’ਤੇ ਸ਼ਾਂਤਮਈ ਢੰਗ ਨਾਲ ਬੰਦ ਰਿਹਾ। ਸਵੇਰੇ 8 ਕੁ ਵਜੇ ਦੇ ਕਰੀਬ ਇਲਾਕੇ ਦੀਆ ਸਾਰੀਆਂ ਜਥੇਬੰਦੀਆਂ, ਕਿਸਾਨ ਆਗੂਆਂ ਨੇ ਬਾਜ਼ਾਰ ਵਿਚ ਖੁੱਲ੍ਹੀਆਂ ਦੁਕਾਨਾਂ ਬੰਦ ਕਰਕੇ ਬਾਜ਼ਾਰ ਵਿਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਰੋਸ ਮਾਰਚ ਕੱਢਿਆ ਤੇ ਫਿਰ ਬਿਸਤ ਦੁਆਬ ਦੇ ਨਹਿਰ ਵਾਲੇ ਚੌਕ ’ਤੇ ਧਰਨਾ ਪ੍ਰਦਰਸ਼ਨ ਕਰ ਕੇ ਬਹਿਰਾਮ-ਮਾਹਿਲਪੁਰ, ਕੋਟਫ਼ਤੂਹੀ ਤੋ ਮੇਹਟੀਆਣਾ-ਗੜ੍ਹਸ਼ੰਕਰ ਮੁੱਖ ਸੜਕਾਂ ਦੀ ਟ੍ਰੈਫਿਕ ਜਾਮ ਕਰ ਦਿੱਤੀ। ਇਸ ਮੌਕੇ ਜਥੇ ਇਕਬਾਲ ਸਿੰਘ ਖੇੜਾ, ਜਥੇ. ਲਖਵੀਰ ਸਿੰਘ ਰਾਣਾ ਡਾਨਸੀਵਾਲ, ਜਰਨੈਲ ਸਿੰਘ ਖ਼ਾਲਸਾ ਨਡਾਲੋਂ ਆਦਿ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਪੰਜਾਬ ਦੀ ਮੌਜੂਦਾ ਸਰਕਾਰ ਦੀ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਵਿਚ ਸ਼ਰੇਆਮ ਨਸ਼ਾ ਵਿਕ ਰਿਹਾ, ਪੰਜਾਬ ਸਰਕਾਰ ਹਰ ਮੋੜ ’ਤੇ ਫ਼ੇਲ੍ਹ ਹੋਈ ਹੈ। ਇਸ ਮੌਕੇ ਜਥੇ. ਲਖਵਿੰਦਰ ਸਿੰਘ ਨਡਾਲੋਂ, ਧਰਮਿੰਦਰ ਸਿੰਘ ਸੋਨੂੰ ਨਡਾਲੋਂ, ਅਮਰਜੀਤ ਸਿੰਘ ਰਾਜਾ ਜਾਗਣੀਵਾਲ, ਪ੍ਰਭਦੀਪ ਸਿੰਘ ਪੰਜੌੜ, ਸਤਨਾਮ ਸਿੰਘ ਪੰਜੌੜ, ਸਤਿਕਾਰ ਸਿੰਘ ਪੰਜੌੜ, ਕਿਸਾਨ ਆਗੂ ਜਸਵੀਰ ਸਿੰਘ ਚੇਲਾ, ਕਰਮਜੀਤ ਸਿੰਘ ਦਾਤਾ, ਪ੍ਰਦੀਪ ਸਿੰਘ ਦਾਤਾ, ਅਵਤਾਰ ਸਿੰਘ ਗਿੱਲ, ਗੋਲਡੀ ਰਾਣਾ, ਪਰਮਜੀਤ ਸਿੰਘ ਰੱਕੜ, ਹਰਪ੍ਰੀਤ ਸਿੰਘ ਮਰਵਾਹਾ, ਗੌਰਮਿੰਟ ਟੀਚਰ ਯੂਨੀਅਨ ਆਗੂ ਨਰਿੰਦਰ ਅਜਨੋਹਾ, ਮੱਖਣ ਸਿੰਘ ਲੰਗੇਰੀ, ਮਲਕੀਅਤ ਸਿੰਘ ਬਾਹੋਵਾਲ, ਤਰਸੇਮ ਸਿੰਘ ਲੇਹਲ, ਕਮਲਜੀਤ ਸਿੰਘ ਲੇਹਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ
Ad Position 24