ਪਰਵਿੰਦਰ ਝੋਟਾ ਕਤਲ ਕਾਂਡ ਦੇ ਵਿਰੋਧ ’ਚ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਦਿੱਤਾ ਧਰਨਾ
ਗੜ੍ਹਸ਼ੰਕਰ, 16 ਅਕਤੂਬਰ (ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੀ ਹਲਕਾ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਵਿਰੋਧ ਵਿਚ ਸ਼ਹਿਰ ਦੇ ਬੰਗਾ ਚੌਕ ਵਿਚ ਧਰਨਾ ਲਗਾਇਆ। ਇਸ ਮੌਕੇ ਪਹਿਲਾਂ ਭਾਜਪਾ ਆਗੂ ਨੇ ਸਾਥੀਆਂ ਸਮੇਤ ਸ਼ਹਿਰ ਦੇ ਬੰਗਾ ਰੋਡ ‘ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਉਪਰੰਤ ਬੰਗਾ ਚੌਕ ਵਿਚ ਧਰਨਾ ਦਿੱਤਾ, ਜਿਸ ’ਚ ਵੱਖ-ਵੱਖ ਆਗੂਆਂ ਨੇ ਇਲਾਕੇ ‘ਚ ਵਧ ਰਹੇ ਨਸ਼ੇ ਦੀ ਵਿਕਰੀ ਦੀ ਨਿਖੇਧੀ ਕੀਤੀ।
ਗੜ੍ਹਸ਼ੰਕਰ, 16 ਅਕਤੂਬਰ (ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੀ ਹਲਕਾ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਵਿਰੋਧ ਵਿਚ ਸ਼ਹਿਰ ਦੇ ਬੰਗਾ ਚੌਕ ਵਿਚ ਧਰਨਾ ਲਗਾਇਆ। ਇਸ ਮੌਕੇ ਪਹਿਲਾਂ ਭਾਜਪਾ ਆਗੂ ਨੇ ਸਾਥੀਆਂ ਸਮੇਤ ਸ਼ਹਿਰ ਦੇ ਬੰਗਾ ਰੋਡ ‘ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਉਪਰੰਤ ਬੰਗਾ ਚੌਕ ਵਿਚ ਧਰਨਾ ਦਿੱਤਾ, ਜਿਸ ’ਚ ਵੱਖ-ਵੱਖ ਆਗੂਆਂ ਨੇ ਇਲਾਕੇ ‘ਚ ਵਧ ਰਹੇ ਨਸ਼ੇ ਦੀ ਵਿਕਰੀ ਦੀ ਨਿਖੇਧੀ ਕੀਤੀ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਧਰਨੇ ਵਿਚ ਸ਼ਾਮਿਲ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਮੈਡੀਕਲ ਨਸ਼ਾ ਪੁਲਿਸ ਤੇ ਸਿਹਤ ਵਿਭਾਗ ਦੀ ਮਿਲੀਭੁਗਤ ਤੋਂ ਬਗੈਰ ਨਹੀਂ ਵੇਚਿਆ ਜਾ ਸਕਦਾ ਅਤੇ ਪਰਵਿੰਦਰ ਸਿੰਘ ਝੋਟੇ ਦਾ ਸ਼ਰੇਆਮ ਦਿਨ-ਦਿਹਾੜੇ ਕਤਲ ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰੀ ਮਹਿਕਮੇ ਹੀ ਨਸ਼ਾ ਸੌਦਾਗਰਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਂਝ ਤਾਂ ‘ਯੁੱਧ ਨਸ਼ਿਆਂ ਵਿਰੁੱਧ’ ਲੜ ਰਹੀ ਹੈ ਪਰ ਇਸ ਯੁੱਧ ਦਾ ਨਤੀਜਾ ਗੜ੍ਹਸ਼ੰਕਰ ਹਲਕੇ ਵਿਚ ਇਹ ਮਿਲਿਆ ਹੈ ਕਿ ਔਰਤਾਂ ਵੀ ਪਿੰਡ ਦੇਨੋਵਾਲ ਖ਼ੁਰਦ ਦੀ ਇਕ ਬਸਤੀ ’ਚ ਚਿੱਟਾ ਵੇਚਣ ਲੱਗ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਆਈ ਹੈ, ਉਸ ਦਿਨ ਤੋਂ ਹਲਕਾ ਗੜ੍ਹਸ਼ੰਕਰ ਵਿਚ ਨਸ਼ਿਆਂ ਦੀ ਵਿਕਰੀ ਸਿਖ਼ਰਾਂ ‘ਤੇ ਪਹੁੰਚ ਗਈ ਹੈ। ਇਸ ਮੌਕੇ ਭਾਜਪਾ ਵਰਕਰਾਂ ਨੇ ਪੁਲਸ ਥਾਣੇ ਅੱਗੇ ਜਾ ਕੇ ਜੰਮ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਉਥੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪਰਵੀਨ ਲਸਾੜਾ, ਵਿੱਕੀ ਫ਼ੌਜੀ, ਰਾਜੇਸ਼ ਗੁਪਤਾ, ਫ਼ੌਜੀ ਪ੍ਰੇਮ, ਟੇਲੂ ਭੁੱਲਰ, ਅਮਰਜੀਤ ਬਿੱਲੂ, ਰਣਜੀਤ ਬੰਗਾ, ਰਿੰਪੀ ਪਾਠਕ, ਅਮਦੀਪ ਬੈਂਸ, ਸੋਨੂੰ ਐੱਮ . ਸੀ, ਰੇਸ਼ਮ ਸਰਪੰਚ ਕੁਲਦੀਪ ਸਦਰਪੁਰ, ਚੂਹੜ ਬਡੇਸਰੋਂ, ਪੁਰਸ਼ੋਤਮ ਸੇਠੀ ਅਤੇ ਕਈ ਹੋਰ ਹਾਜ਼ਰ ਸਨ।