17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ ਜਿੱਤੇ ਸੋਨ ਤਗਮੇ ਤੇ ਟਰਾਫ਼ੀਆਂ

ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ (ਚੈਰੀਟੇਬਲ) ਟਰੱਸਟ ਅਧੀਨ ਚੱਲ ਰਹੇ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ‘ਰਾਸ਼ਟਰੀ ਕਲਾ ਭਾਰਤੀ ਸੰਸਥਾ’ ਵਲੋਂ ਕਰਵਾਏ ਗਏ ਚਿੱਤਰਕਾਰੀ ਤੇ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ’ਤੇ ਸੋਨ ਤਗਮੇ ਤੇ ਟਰਾਫ਼ੀਆਂ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਚਿੱਤਰਕਾਰੀ ਮੁਕਾਬਲੇ ਵਿਚ ਸੱਤਵੀਂ ਜਮਾਤ ਦੀ ਪ੍ਰਗਤੀ, ਚੌਥੀ ਜਮਾਤ ਦੇ ਰਨਵੀਰ ਸਿੰਘ, ਸੱਤਵੀਂ ਜਮਾਤ ਦੀ ਅਰਾਧਿਆ ਠਾਕੁਰ, ਦੂਜੀ ਜਮਾਤ ਦੀ ਮਨਸੀਰਤ ਕੌਰ, ਤੀਜੀ ਜਮਾਤ ਦੀ ਅਵਨੀਤ ਕੌਰ, ਛੇਵੀਂ ਜਮਾਤ ਦੇ ਹਰਗੁਣਪ੍ਰੀਤ ਸਿੰਘ, ਪਹਿਲੀ ਜਮਾਤ ਦੀ ਗੁਰਲੀਨ ਕੌਰ, ਪੰਜਵੀਂ ਜਮਾਤ ਦੀ ਮਨਪ੍ਰੀਤ ਕੌਰ ਅਤੇ ਅੱਠਵੀਂ ਜਮਾਤ ਦੀ ਜਸ਼ਨਪ੍ਰੀਤ ਕੌਰ ਨੇ ਸੋਨ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।

Ad Position 21
No active advertisement
ਅਜੀਤ ਡੈਸਕ 17-10-2026
ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ (ਚੈਰੀਟੇਬਲ) ਟਰੱਸਟ ਅਧੀਨ ਚੱਲ ਰਹੇ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ‘ਰਾਸ਼ਟਰੀ ਕਲਾ ਭਾਰਤੀ ਸੰਸਥਾ’ ਵਲੋਂ ਕਰਵਾਏ ਗਏ ਚਿੱਤਰਕਾਰੀ ਤੇ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ’ਤੇ ਸੋਨ ਤਗਮੇ ਤੇ ਟਰਾਫ਼ੀਆਂ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਚਿੱਤਰਕਾਰੀ ਮੁਕਾਬਲੇ ਵਿਚ ਸੱਤਵੀਂ ਜਮਾਤ ਦੀ ਪ੍ਰਗਤੀ, ਚੌਥੀ ਜਮਾਤ ਦੇ ਰਨਵੀਰ ਸਿੰਘ, ਸੱਤਵੀਂ ਜਮਾਤ ਦੀ ਅਰਾਧਿਆ ਠਾਕੁਰ, ਦੂਜੀ ਜਮਾਤ ਦੀ ਮਨਸੀਰਤ ਕੌਰ, ਤੀਜੀ ਜਮਾਤ ਦੀ ਅਵਨੀਤ ਕੌਰ, ਛੇਵੀਂ ਜਮਾਤ ਦੇ ਹਰਗੁਣਪ੍ਰੀਤ ਸਿੰਘ, ਪਹਿਲੀ ਜਮਾਤ ਦੀ ਗੁਰਲੀਨ ਕੌਰ, ਪੰਜਵੀਂ ਜਮਾਤ ਦੀ ਮਨਪ੍ਰੀਤ ਕੌਰ ਅਤੇ ਅੱਠਵੀਂ ਜਮਾਤ ਦੀ ਜਸ਼ਨਪ੍ਰੀਤ ਕੌਰ ਨੇ ਸੋਨ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸੇ ਤਰ੍ਹਾਂ ਸੁੰਦਰ ਲਿਖਾਈ ਦੇ ਮੁਕਾਬਲੇ ਵਿਚ ਦਸਵੀਂ ਜਮਾਤ ਦੀ ਗੁਰਸਿਮਰਨ ਕੌਰ, ਨੌਵੀਂ ਜਮਾਤ ਦੀ ਸਹਿਜਪ੍ਰੀਤ ਕੌਰ, ਅੱਠਵੀਂ ਜਮਾਤ ਦੀ ਨਕਸ਼ਿਤਾ, ਸੱਤਵੀਂ ਜਮਾਤ ਦੇ ਸੁਖਰਾਜ ਸਿੰਘ, ਚੌਥੀ ਜਮਾਤ ਦੀ ਗੁਰਲੀਨ ਕੌਰ, ਅੱਠਵੀਂ ਜਮਾਤ ਦੇ ਰਾਜਵੀਰ ਸਿੰਘ ਅਤੇ ਛੇਵੀਂ ਜਮਾਤ ਦੀ ਸਹਿਜਪ੍ਰੀਤ ਕੌਰ ਨੇ ਟਰਾਫ਼ੀਆਂ ਜਿੱਤੀਆਂ। ਵਿਦਿਆਰਥੀਆਂ ਦੀ ਕਲਾਤਮਕਤਾ, ਕਲਪਨਾ-ਸ਼ਕਤੀ, ਸੁੰਦਰ ਲਿਖਾਈ ਤੇ ਮਿਹਨਤ ਨੂੰ ਦੇਖਦਿਆਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ ’ਤੇ ਸਨਮਾਨਿਤ ਕੀਤਾ। ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਤੇ ਟਰੱਸਟੀ ਸਾਹਿਬਾਨ ਸਤਪਾਲ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ, ਹਰਮਨਜੀਤ ਸਿੰਘ, ਸੁਰਜੀਤ ਸਿੰਘ ਭੱਟੀਆਂ, ਦਵਿੰਦਰ ਸਿੰਘ ਅਤੇ ਹਰਿੰਦਰਜੀਤ ਸਿੰਘ ਅਤੇ ਡਾਇਰੈਕਟਰ ਡਾ. ਗੁਰਮੀਤ ਕੌਰ ਗਿੱਲ ਨੇ ਸਕੂਲ ਦੇ ਪ੍ਰਿੰਸੀਪਲ ਡਾ. ਸੰਜੀਵ ਚੰਦੇਲ, ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਨੇ ਕਿਹਾ ਕਿ ਸਖ਼ਤ ਮਿਹਨਤ, ਲਗਨ ਅਤੇ ਮੁਕਾਬਲੇ ਦੀ ਭਾਵਨਾ ਨਾਲ ਹੀ ਅਜਿਹੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੀ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਦਾ ਸਨਮਾਨ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਸੰਬੰਧੀ ਮੁਕੇਰੀਆਂ ਵਿਖੇ ਗੇਟ ਰੈਲੀ
Ad Position 24