17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕੋਲੀਆ-ਧਨੋਆ ਸੜਕ ਦੇ ਰਹਿੰਦੇ ਹਿੱਸੇ ਨੂੰ ਮੁਕੰਮਲ ਕਰਨ ਦੀ ਮੰਗ-ਇੰਜ. ਧਨੋਆ

ਨੁਸ਼ਹਿਰਾ ਪੱਤਣ, 16 ਅਕਤੂਬਰ (ਗੁਰਜੀਤ ਸਿੰਘ ਭੰਮਰਾ)-ਬਹੁਤ ਜਦੋ ਜਾਹਿਦ ਤੋਂ ਬਾਅਦ ਕੋਲੀਆ-ਧਨੋਆ ਸੜਕ ਹਿੱਸਾ ਜੋ ਕੋਲੀਆ ਤੋਂ ਮੁਰਾਦਪੁਰ ਭਾਗ 9 ਫੁੱਟ ਚੌੜਾਈ ਦਾ ਬਣਿਆ ਹੋਇਆ ਸੀ ਅਤੇ ਮੁਰਾਦਪੁਰ ਤੋਂ ਧਨੋਆ ਤੱਕ 1. 70 ਕਿਲੋਮੀਟਰ ਨਵੀਂ ਸੜਕ ਬਣਾਉਣ ਤੇ ਇਸ ਸਾਰੀ ਸੜਕ ਨੂੰ 18 ਫੁੱਟ ਚੌੜੀ ਕਰਨ ਵਾਸਤੇ ਸਰਕਾਰ ਪਾਸੋਂ ਮਨਜ਼ੂਰ ਕਰਵਾਇਆ ਸੀ।

Ad Position 21
No active advertisement
ਅਜੀਤ ਡੈਸਕ 17-10-2026
ਨੁਸ਼ਹਿਰਾ ਪੱਤਣ, 16 ਅਕਤੂਬਰ (ਗੁਰਜੀਤ ਸਿੰਘ ਭੰਮਰਾ)-ਬਹੁਤ ਜਦੋ ਜਾਹਿਦ ਤੋਂ ਬਾਅਦ ਕੋਲੀਆ-ਧਨੋਆ ਸੜਕ ਹਿੱਸਾ ਜੋ ਕੋਲੀਆ ਤੋਂ ਮੁਰਾਦਪੁਰ ਭਾਗ 9 ਫੁੱਟ ਚੌੜਾਈ ਦਾ ਬਣਿਆ ਹੋਇਆ ਸੀ ਅਤੇ ਮੁਰਾਦਪੁਰ ਤੋਂ ਧਨੋਆ ਤੱਕ 1.70 ਕਿਲੋਮੀਟਰ ਨਵੀਂ ਸੜਕ ਬਣਾਉਣ ਤੇ ਇਸ ਸਾਰੀ ਸੜਕ ਨੂੰ 18 ਫੁੱਟ ਚੌੜੀ ਕਰਨ ਵਾਸਤੇ ਸਰਕਾਰ ਪਾਸੋਂ ਮਨਜ਼ੂਰ ਕਰਵਾਇਆ ਸੀ। ਇਸ ਸੜਕ ਦਾ ਪਿੰਡ ਕੋਲੀਆ ਤੋਂ ਪਿੰਡ ਮੁਰਾਦਪੁਰ ਦਾ ਭਾਗ 18 ਫੁੱਟ ਚੌੜਾ ਪੱਕਾ ਬਣਾ ਦਿੱਤਾ ਗਿਆ ਹੈ ਪਰ ਮੁਰਾਦਪੁਰ ਤੋਂ ਪਿੰਡ ਧਨੋਆ ਤੱਕ ਜੋ ਨਵੀਂ ਸੜਕ ਬਣਨੀ ਹੈ, ਉਸ ਦਾ ਕੰਮ ਵਿਭਾਗ ਵਲੋਂ ਠੇਕੇਦਾਰ ਨੂੰ ਅਲਾਟ ਕੀਤਾ ਜਾ ਚੁੱਕਾ ਹੈ ਅਤੇ ਮੌਕੇ ’ਤੇ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਸੀ ਪਰ ਵਿਭਾਗ ਨੇ ਇਹ ਕੰਮ ਕਾਫ਼ੀ ਸਮੇਂ ਤੋਂ ਰੋਕਿਆ ਹੋਇਆ ਹੈ। ਇਸ ਸੜਕ ਤੋਂ ਇਲਾਵਾ ਐਮਾਂ ਮਾਂਗਟ ਤੋਂ ਧਨੋਆ ਸੜਕ ਦਾ ਕੰਮ ਵੀ ਵਿਚੇ ਹੀ ਲਟਕਾਇਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਇੰਜ. ਸਤਨਾਮ ਸਿੰਘ ਧਨੋਆ ਨੇ ਦੱਸਿਆ ਕਿ ਇਹ ਸੜਕਾਂ ਬਣਨ ਨਾਲ ਦਰਿਆ ਦੇ ਨਾਲ-ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਜਿਥੇ ਬਹੁਤ ਵੱਡੀ ਰਾਹਤ ਮਿਲੇਗੀ ਉਥੇ ਮੁਕੇਰੀਆਂ ਸ਼ਹਿਰ ਦੀ ਅਗਵਾਈ ਦੀ ਸਮੱਸਿਆ ਦਾ ਵੀ ਵੱਡਾ ਮਸਲਾ ਹੱਲ ਹੋਣ ਵਿਚ ਮਦਦ ਮਿਲੇਗੀ। ਵਰਣਨਯੋਗ ਹੈ ਕਿ ਵਿਭਾਗ ਵਲੋਂ 4 ਸਾਲ ਤਾਂ ਕੋਈ ਕੰਮ ਨਹੀਂ ਕੀਤਾ ਅਤੇ ਹੁਣ ਇਕਦਮ ਸਾਰੀਆਂ ਨਵੀਆਂ ਸੜਕਾਂ ਦੇ ਅਤੇ ਪੁਰਾਣੀਆਂ ਸੜਕਾਂ ਦੀ ਮੁਰੰਮਤ ਦੇ ਕੰਮਾਂ ਦੇ ਟੈਂਡਰ ਅਲਾਟ ਕੀਤੇ ਗੲੈ ਹਨ। ਕੰਮ ਕਰਨ ਵਾਲੇ ਠੇਕੇਦਾਰਾਂ ਨੂੰ ਸੜਕਾਂ ਬਣਾਉਣ ਵਾਸਤੇ ਲੋੜੀਂਦਾ ਸਾਮਾਨ ਨਹੀਂ ਮਿਲ ਰਿਹਾ, ਜਿਸ ਕਾਰਨ ਹਰ ਸੜਕ ਦਾ ਕੰਮ ਰੁਕਿਆ ਪਿਆ ਹੈ ਜਿਸ ਤੋਂ ਸਰਕਾਰ ਦੀ ਨਾਲਾਇਕੀ ਸਾਫ਼ ਪਤਾ ਲਗਦੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਮੈਨੇਜਰ ਜਸਵਿੰਦਰ ਸਿੰਘ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ 2027 ਦੀਆਂ ਚੋਣਾਂ ਜਿੱਤਣ ਲਈ ਹੁਣ ਤੋਂ ਹੀ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ-ਅਰੋੜਾ
Ad Position 24