16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਝੋਣੋਵਾਲ ਦਾ 2 ਰੋਜ਼ਾ ਛਿੰਝ ਮੇਲਾ ਕੱਲ੍ਹ ਤੋਂ

ਬੀਣੇਵਾਲ, 16 ਅਕਤੂਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਦੇ ਇਤਿਹਾਸਕ ਪਿੰਡ ਝੋਣੋਵਾਲ ਦਾ ਸਾਲਾਨਾ ਛਿੰਝ ਮੇਲਾ 18 ਤੇ 19 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਰਪੰਚ ਬਲਵਿੰਦਰ ਸਿੰਘ ਸੋਢੀ ਬੋਪਾਰਾਏ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜਾ, ਜੱਟ ਮਹਾਂ ਸਭਾ ਦੇ ਸੂਬਾ ਜਨਰਲ ਸਕੱਤਰ ਇੰਚਾਰਜ ਅਜੈਬ ਸਿੰਘ ਬੋਪਾਰਾਏ, ਦਰਸ਼ਨ ਸਿੰਘ ਫ਼ੌਜੀ, ਜੀਵਨ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਜਸਪਾਲ ਸਿੰਘ ਬੋਪਾਰਾਏ, ਅਵਤਾਰ ਸਿੰਘ ਪੰਚ, ਮੱਖਣ ਸਿੰਘ ਪੰਚ, ਮੌਂਟੂ ਪੀ.

Ad Position 21
No active advertisement
ਝੋਣੋਵਾਲ ਦੇ ਛਿੰਝ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਸਰਪੰਚ ਬਲਵਿੰਦਰ ਸਿੰਘ ਸੋਢੀ ਬੋਪਾਰਾਏ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜਾ ਤੇ ਹੋਰ। ਤਸਵੀਰ : ਬੈਜ ਚੌਧਰੀ 17-10-2026
ਬੀਣੇਵਾਲ, 16 ਅਕਤੂਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਦੇ ਇਤਿਹਾਸਕ ਪਿੰਡ ਝੋਣੋਵਾਲ ਦਾ ਸਾਲਾਨਾ ਛਿੰਝ ਮੇਲਾ 18 ਤੇ 19 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਰਪੰਚ ਬਲਵਿੰਦਰ ਸਿੰਘ ਸੋਢੀ ਬੋਪਾਰਾਏ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜਾ, ਜੱਟ ਮਹਾਂ ਸਭਾ ਦੇ ਸੂਬਾ ਜਨਰਲ ਸਕੱਤਰ ਇੰਚਾਰਜ ਅਜੈਬ ਸਿੰਘ ਬੋਪਾਰਾਏ, ਦਰਸ਼ਨ ਸਿੰਘ ਫ਼ੌਜੀ, ਜੀਵਨ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਜਸਪਾਲ ਸਿੰਘ ਬੋਪਾਰਾਏ, ਅਵਤਾਰ ਸਿੰਘ ਪੰਚ, ਮੱਖਣ ਸਿੰਘ ਪੰਚ, ਮੌਂਟੂ ਪੀ. ਪੀ., ਸਤਪਾਲ ਪੰਚ, ਕਰਨ ਸ਼ਰਮਾ, ਮਾ. ਪਵਨ ਸ਼ਰਮਾ ਅਤੇ ਰਾਜੀਵ ਕੁਮਾਰ ਰਿੰਕੂ ਸ਼ਰਮਾ ਕੋਲਡ ਡ੍ਰਿੰਕਸ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮਾਲੀ ਦੀ ਕੁਸ਼ਤੀ ਦਿਨੇਸ਼ ਗੁਲੀਆ ਤੇ ਹਮੀਦ ਇਰਾਨ ਵਿਚਾਲੇ ਹੋਵੇਗੀ ਅਤੇ ਜੇਤੂ ਪਹਿਲਵਾਨਾਂ ਨੂੰ ਬੁਲਟ ਮੋਟਰਸਾਈਕਲ ਇਨਾਮ ਵਿਚ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੂਜੇ ਨੰਬਰ ਦੀ ਪਹਿਲੀ ਕੁਸ਼ਤੀ ਨਿਸ਼ਾਂਤ ਬਾਬਾ ਫਲਾਹੀ ਤੇ ਅਸ਼ੀਸ਼ ਮਾਮੂਪੁਰ ਅਖਾੜਾ ਵਿਚਕਾਰ ਹੋਵੇਗੀ। ਦੂਜੇ ਨੰਬਰ ਦੀ ਦੂਜੀ ਕੁਸ਼ਤੀ ਚਿਰਾਗ ਮਿਰਚਪੁਰ ਤੇ ਅਭਿਨਾਇਕ ਯੂ. ਪੀ. ਵਿਚਕਾਰ ਹੋਵੇਗੀ। ਇਨ੍ਹਾਂ ਦੋਵਾਂ ਕੁਸ਼ਤੀਆਂ ਦੇ ਜੇਤੂ ਪਹਿਲਵਾਨਾਂ ਨੂੰ ਇਕ-ਇਕ ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਐਸ. ਪੀ. ਐਨ. ਕਾਲਜ ਦੇ ਵਿਦਿਆਰਥੀਆਂ ਨੇ ਅੰਤਰ-ਕਾਲਜ ਮੁਕਾਬਲਿਆਂ ’ਚ ਜਿੱਤੇ ਤਗਮੇ ਅਗਲੀ ਖ਼ਬਰ ਸਵਰਗਧਾਮ ਦਸੂਹਾ ਦੇ ਵਿਕਾਸ ਲਈ ਮੁਨੀਸ਼ ਚੱਢਾ ਨੇ ਦਿੱਤੇ 21 ਹਜ਼ਾਰ ਰੁਪਏ
Ad Position 24