16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦਰਸ਼ਨ ਅਕਾਦਮੀ ਦਸੂਹਾ ਵਿਖੇ ‘ਐਕਟਿਵ ਲਰਨਿੰਗ’ ਵਿਸ਼ੇ ’ਤੇ ਅਧਿਆਪਕਾਂ ਦੀ ਸੀ. ਬੀ. ਪੀ. ਸੰਬੰਧੀ ਟ੍ਰੇਨਿੰਗ ਵਰਕਸ਼ਾਪ

ਦਸੂਹਾ, 16 ਅਕਤੂਬਰ (ਭੁੱਲਰ)-ਦਰਸ਼ਨ ਅਕਾਦਮੀ ਸੀ. ਬੀ.

Ad Position 21
No active advertisement
ਦਰਸ਼ਨ ਅਕਾਦਮੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਵਰਕਸ਼ਾਪ ਵਿਚ ਸ਼ਾਮਿਲ ਸਟਾਫ਼ ਮੈਂਬਰਜ਼। ਤਸਵੀਰ : ਭੁੱਲਰ 17-10-2026
ਦਸੂਹਾ, 16 ਅਕਤੂਬਰ (ਭੁੱਲਰ)-ਦਰਸ਼ਨ ਅਕਾਦਮੀ ਸੀ. ਬੀ. ਐੱਸ. ਈ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਸੀ. ਬੀ. ਐੱਸ. ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਐਕਟਿਵ ਲਰਨਿੰਗ’ ਵਿਸ਼ੇ ’ਤੇ ਅਧਿਆਪਕਾਂ ਦੀ ਸੀ. ਬੀ. ਪੀ. ਸੰਬੰਧੀ ਟਰੇਨਿੰਗ ਵਰਕਸ਼ਾਪ ਲਗਾਈ ਗਈ। ਪ੍ਰੋਗਰਾਮ ’ਚ ਰੋਇਲ ਕੈਂਬਰਿਜ ਸਕੂਲ ਦੀ ਫਾਊਂਡਰ ਪ੍ਰਿੰਸੀਪਲ ਧਰਵਿੰਦਰ ਕੌਰ ਤੇ ਸਿੱਖਿਆ ਸ਼ਾਸਤਰੀ, ਕਾਊਂਸਲਰ ਤੇ ਸੀ. ਬੀ. ਐੱਸ. ਈ. ਰਿਸੋਰਸ ਪਰਸਨ ਡਾ. ਰਿਚਾ ਕਾਡ ਨੇ ਸ਼ਿਰਕਤ ਕੀਤੀ। ਵਰਕਸ਼ਾਪ ਵਿਚ ਦਰਸ਼ਨ ਅਕਾਦਮੀ ਦੇ ਅਧਿਆਪਕਾਂ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਲਗਪਗ 60 ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ। ਆਏ ਹੋਏ ਸੀ. ਬੀ. ਐੱਸ. ਈ. ਦੇ ਰਿਸੋਰਸ ਪਰਸਨ ਨੇ ਵਿਹਾਰਕ ਉਦਾਹਰਨਾਂ ਰਾਹੀਂ ਸਰਗਰਮ ਸਿੱਖਣ ਦੀ ਮਹੱਤਤਾ ਤੇ ਕਲਾਸ-ਰੂਮ ਵਿਚ ਇਸ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਨਵੀਨਤਮ ਅਧਿਆਪਨ ਰਣ ਨੀਤੀਆਂ, ਅਨੁਭਵ-ਆਧਾਰਿਤ ਸਿੱਖਿਆ, ਵਿਦਿਆਰਥੀ ਸ਼ਮੂਲੀਅਤ, ਆਲੋਚਨਾਤਮਿਕ ਸੋਚ ਤੇ ਯੋਗਤਾ-ਆਧਾਰਿਤ ਸਿੱਖਿਆ ’ਤੇ ਚਰਚਾ ਹੋਈ। ਅਧਿਆਪਕਾਂ ਨੂੰ ਸਵਾਲ ਪੁੱਛਣ, ਵਿਚਾਰ ਪ੍ਰਗਟ ਕਰਨ, ਸਮੂਹਿਕ ਗਤੀਵਿਧੀਆਂ ਤੇ ਅਸਲ ਜੀਵਨ ਦੀਆਂ ਸਮੱਸਿਆਵਾਂ ਦੇ ਹੱਲ ਰਾਹੀਂ ਸਿੱਖਣ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਤਰੀਕੇ ਦੱਸੇ ਗਏ। ਵੱਖ-ਵੱਖ ਵਿਹਾਰਕ ਗਤੀਵਿਧੀਆਂ ਰਾਹੀਂ ਅਧਿਆਪਕਾਂ ਨੇ ਵਿਦਿਆਰਥੀਆਂ ਦੀਆਂ ਰੁਚੀਆਂ, ਯੋਗਤਾਵਾਂ ਤੇ ਸਿੱਖਣ ਦੀਆਂ ਲੋੜਾਂ ਅਨੁਸਾਰ ਪਾਠ ਤਿਆਰ ਕਰਨ ਅਤੇ ਹਰ ਵਿਦਿਆਰਥੀ ਦੀ ਭਾਗੀਦਾਰੀ ਯਕੀਨੀ ਬਣਾਉਣ ਦੀਆਂ ਰਣ ਨੀਤੀਆਂ ਸਿੱਖੀਆਂ। ਐਕਟਿਵ ਲਰਨਿੰਗ ਐਕਟੀਵਿਟੀ ਪਲਾਨ ਅਨੁਸਾਰ ਪਾਠ-ਯੋਜਨਾਵਾਂ ਤਿਆਰ ਕਰਨਾ ਵੀ ਪ੍ਰੋਗਰਾਮ ਦਾ ਮਹੱਤਵਪੂਰਨ ਹਿੱਸਾ ਰਿਹਾ। ਇਸ ਨਾਲ ਸਿੱਖਣ ਦੇ ਉਦੇਸ਼ ਨਿਰਧਾਰਿਤ ਕਰਨ ਤੇ ਪਾਠ ਨੂੰ ਰੋਚਕ, ਵਿਹਾਰਕ ਤੇ ਨਤੀਜਾ ਮੁਖੀ ਬਣਾਉਣ ਬਾਰੇ ਸਮਝ ਵਿਕਸਿਤ ਹੋਈ। ਪ੍ਰੋਗਰਾਮ ਨੇ ਅਧਿਆਪਕਾਂ ਨੂੰ ਵਿਦਿਆਰਥੀ-ਕੇਂਦਰਿਤ, ਸਕਾਰਾਤਮਿਕ ਅਤੇ ਸਮਾਵੇਸ਼ੀ ਕਲਾਸ-ਰੂਮ ਮਾਹੌਲ ਸਿਰਜਣ ਲਈ ਪ੍ਰੇਰਿਤ ਕੀਤਾ। ਸਕੂਲ ਨੇ ਇਸ ਨੂੰ ਅਧਿਆਪਕਾਂ ਦੇ ਨਿਰੰਤਰ ਪੇਸ਼ੇਵਰ ਵਿਕਾਸ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਮਹੱਤਵਪੂਰਨ ਕਦਮ ਕਰਾਰ ਦਿੱਤਾ। ਇਸ ਮੌਕੇ ਹਰਭਜਨ ਸਿੰਘ, ਸ਼ਿਵਦੇਵ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਜੀਤ ਕੁਮਾਰ, ਕੁਲਦੀਪ ਸਿੰਘ, ਐੱਚ. ਐਮ. ਮੈਡਮ ਆਰਤੀ ਸ਼ਰਮਾ, ਮਿਸਿਜ਼ ਮਨਦੀਪ, ਕੰਚਨ, ਗੁਰਦੀਪ, ਨਿਰਮਲਜੀਤ, ਸਿਮ੍ਰਿਤੀ, ਕੁਲਜੀਤ, ਮੋਨਿਕਾ, ਸੁਖਵੀਰ, ਸ਼ਾਰਦਾ, ਮਨਿੰਦਰ ਕੌਰ, ਅਮਨਦੀਪ ਕੌਰ, ਲਿੱਲੀ, ਸ਼ ਰਨਜੀਤ, ਕਾਮਨਾ, ਰਾਜਵਿੰਦਰ, ਨਿਹਾਰਕਾ, ਤਜਿੰਦਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੜਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ ਤੇ ਸਾਨੂੰ ਇਨ੍ਹਾਂ ’ਤੇ ਮਾਣ-ਸਰਬਜੋਤ ਸਾਬੀ
Ad Position 24