ਸੇਂਟ ਸੋਲਜਰ ਸਕੂਲ ’ਚ ਨਰਾਤਿਆਂ ਤੇ ਦੁਸਹਿਰੇ ਦੇ ਤਿਉਹਾਰ ਸੰਬੰਧੀ ਸਮਾਗਮ
ਮਾਹਿਲਪੁਰ, 19 ਅਕਤੂਬਰ (ਰਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ 70ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲੜਕੇ ਤੇ ਲੜਕੀਆਂ ਬੀ. ਐਨ.
ਨ
ਨਰਾਤਿਆਂ ਤੇ ਦੁਸਹਿਰੇ ਦੇ ਤਿਉਹਾਰ ਸੰਬੰਧੀ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਸਟਾਫ਼ ਮੈਂਬਰ।
20-10-2026
ਮਾਹਿਲਪੁਰ, 19 ਅਕਤੂਬਰ (ਰਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ 70ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲੜਕੇ ਤੇ ਲੜਕੀਆਂ ਬੀ. ਐਨ. ਓ. ਹਰਵਿੰਦਰ ਸਿੰਘ ਬੰਗਾ ਦੀ ਅਗਵਾਈ ਤੇ ਬਲਾਕ ਸਪੋਰਟਸ ਅਫ਼ਸਰ ਬ੍ਰਹਮਜੀਤ ਸਿੰਘ ਦੀ ਦੇਖ-ਰੇਖ ਸਰਕਾਰੀ ਪ੍ਰਾਇਮਰੀ ਸਕੂਲ ਬੰਬੇਲੀ ਵਿਖੇ ਸ਼ੁਰੂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ‘ਚ ਜ਼ਿਲ੍ਹੇ ਦੇ 7 ਬਲਾਕ ਮਾਹਿਲਪੁਰ-1, ਗੜ੍ਹਸ਼ੰਕਰ-1, ਮਾਹਿਲਪੁਰ-2, ਕੋਟਫ਼ਤੂਹੀ, ਹੁਸ਼ਿਆਰਪੁਰ-1, ਟਾਂਡਾ-2 ਤੇ ਹੁਸ਼ਿਆਰਪੁਰ-2 ਦੀਆਂ 150 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਸਭ ਤੋਂ ਪਹਿਲਾ ਬੱਚਿਆਂ ਦਾ ਮਾਰਚ ਪਾਸਟ, ਕਰਨ ਉਪਰੰਤ ਨੇ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਬੀ. ਪੀ. ਈ. ਓ. ਚਰਨਜੀਤ ਸਿੱਧੂ ਨੇ ਕੀਤਾ। ਇਸ ਮੌਕੇ ਸੰਜੀਵ ਵਸ਼ਿਸ਼ਟ ਬੀ. ਐਨ. ਓ. ਮਾਹਿਲਪੁਰ-2, ਜਗਤਾਰ ਸਿੰਘ ਬੀ. ਐਨ. ਓ. ਹੁਸ਼ਿਆਰਪੁਰ-2 ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਕਰਵਾਏ ਫੁੱਟਬਾਲ ਮੈਚ ‘ਚ ਬਲਾਕ ਮਾਹਿਲਪੁਰ-2 ਨੇ ਹੁਸ਼ਿਆਰਪੁਰ-2 ਏ ਨੂੰ 4-0 ਨਾਲ, ਹੁਸ਼ਿਆਰਪੁਰ 2ਬੀ ਨੇ ਕੋਟਫ਼ਤੂਹੀ ਨੂੰ ਹਰਾਇਆ, ਮਾਹਿਲਪੁਰ -1 ਦੀ ਟੀਮ ਨੇ ਟਾਂਡਾ2 ਦੀ ਟੀਮ ਨੂੰ 7-0 ਨਾਲ ਨਾਲ ਜੇਤੂ ਰਹੀ। ਇਸ ਮੌਕੇ ਸਟੇਜ ਸੰਚਾਲਕ ਕੁਲਦੀਪ ਕੁਮਾਰ, ਅਸ਼ੋਕ ਕੁਮਾਰ, ਸਤਵਿੰਦਰ ਸਿੰਘ, ਰਮਨਪ੍ਰੀਤ ਸਿੰਘ, ਦਿਲਪ੍ਰੀਤ ਕੌਰ, ਮੁਨੀਤ ਖੰਨਾ, ਸੰਦੀਪ ਕੁਮਾਰ, ਹਰਪ੍ਰੀਤ ਸਿੰਘ, ਰਮਨਦੀਪ ਸਿੰਘ, ਸੁਨੀਲ ਕੁਮਾਰ, ਦਿਲਜੀਤ ਸਿੰਘ, ਵਿਜੇ ਕੁਮਾਰ, ਨਰੇਸ਼ ਕੁਮਾਰ, ਰਜੀਵ ਕੁਮਾਰ, ਅਭਿਨੰਦਨ ਸਿੰਘ, ਉਪਕਾਰ ਪੱਟੀ, ਸਰਬਜੀਤ ਸਿੰਘ, ਅਜੇ ਕੁਮਾਰ, ਬਲਜੀਤ ਕੌਰ, ਅੰਜੂ ਬਾਲਾ, ਮੀਨਾਕਸ਼ੀ, ਮੋਨਿਕਾ ਸ਼ਰਮਾ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਅਤੇ ਹੋਰ ਪ੍ਰਬੰਧਕ ਤੇ ਖੇਡ ਪ੍ਰੇਮੀ ਹਾਜ਼ਰ ਸਨ।