ਕਾਲਰਾ ਮੋੜ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ
ਗੜ੍ਹਦੀਵਾਲਾ, 20 ਅਕਤੂਬਰ (ਚੱਗਰ)-ਗੜ੍ਹਦੀਵਾਲਾ-ਕਾਲਰਾ ਮੋੜ ਨੇੜੇ ਸਕਾਰਪੀਓ ਤੇ ਮੈਸਟਰੋ ਸਕੂਟਰੀ ਦੌਰਾਨ ਵਾਪਰੇ ਸੜਕ ਹਾਦਸੇ ’ਚ 1 ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਤੋ ਗੁਰਦਾਸਪੁਰ ਨੂੰ ਜਾ ਰਹੀ ਸਕਾਰਪੀਓ ਨੰਬਰ-ਪੀ.
ਹ
ਹਾਦਸੇ ਦੌਰਾਨ ਨੁਕਸਾਨੀ ਗਈ ਸਕੂਟਰੀ । ਤਸਵੀਰ:ਚੱਗਰ
21-10-2026
ਗੜ੍ਹਦੀਵਾਲਾ, 20 ਅਕਤੂਬਰ (ਚੱਗਰ)-ਗੜ੍ਹਦੀਵਾਲਾ-ਕਾਲਰਾ ਮੋੜ ਨੇੜੇ ਸਕਾਰਪੀਓ ਤੇ ਮੈਸਟਰੋ ਸਕੂਟਰੀ ਦੌਰਾਨ ਵਾਪਰੇ ਸੜਕ ਹਾਦਸੇ ’ਚ 1 ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਤੋ ਗੁਰਦਾਸਪੁਰ ਨੂੰ ਜਾ ਰਹੀ ਸਕਾਰਪੀਓ ਨੰਬਰ-ਪੀ.ਬੀ.-06 ਬੀ.ਕੇ.-0718 ਅਤੇ ਦਸੂਹਾ ਵੱਲੋਂ ਆ ਰਹੀ ਮੈਸਟਰੋ ਸਕੂਟਰੀ ਨੰਬਰ-ਪ.ਬੀ.-07 ਬੀ.ਕੇ. 6194 ਦੀ ਕਾਲਰਾ ਮੋੜ ਗੜ੍ਹਦੀਵਾਲਾ ਵਿਖੇ ਟੱਕਰ ਹੋ ਗਈ ਜਿਸ ਨਾਲ ਸਕੂਟਰੀ ਸਵਾਰ ਅਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਾਹਲਾ ਥਾਣਾ ਗੜ੍ਹਦੀਵਾਲਾ ਅਤੇ ਸਰਬਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ (26) ਵਾਸੀ ਪਿੰਡ ਜੰਡੋਰ ਹਾਲ ਵਾਸੀ ਗੜ੍ਹਦੀਵਾਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸੇ ਦੌਰਾਨ ਸਰਬਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਜੰਡੋਰ ਦੇ ਗੰਭੀਰ ਸੱਟਾਂ ਲੱਗਣ ਕਰਕੇ ਮੌਤ ਹੋ ਗਈ ਜਦਕਿ ਅਮਨਦੀਪ ਸਿੰਘ ਹਸਪਤਾਲ ਵਿਖੇ ਜੇਰੇ ਇਲਾਜ ਹੈ। ਗੜ੍ਹਦੀਵਾਲਾ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਮ੍ਰਿਤਕ ਲੜਕੀ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।