23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਇਕੋਤਰੀ ਸਮਾਗਮ ਦੇ 25 ਨੂੰ ਸਜਾਏ ਜਾਣ ਵਾਲੇ ਅਲੌਕਿਕ ਨਗਰ-ਕੀਰਤਨ ਲਈ ਸੰਗਤਾਂ ’ਚ ਭਾਰੀ ਉਤਸ਼ਾਹ

ਟਾਂਡਾ ਉੜਮੁੜ, 22 ਅਕਤੂਬਰ (ਦੀਪਕ ਬਹਿਲ)-ਇਕੋਤਰੀ ਸਮਾਗਮ ਨੂੰ ਸਮਰਪਿਤ 25 ਅਕਤੂਬਰ ਨੂੰ ਸਜਾਏ ਜਾਣ ਵਾਲੇ ਅਲੌਕਿਕ ਨਗਰ ਕੀਰਤਨ ਨੂੰ ਲੈ ਕੇ ਜਿਥੇ ਪ੍ਰਬੰਧਕਾਂ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉਥੇ ਇਹ ਨਗਰ ਕੀਰਤਨ ਤਪ-ਅਸਥਾਨ ਬਾਬਾ ਬਲਵੰਤ ਸਿੰਘ ਟਾਂਡਾ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰੇ ਜਾਹੋ-ਜਲਾਲ ਨਾਲ ਸਵੇਰੇ 10 ਵਜੇ ਰਵਾਨਾ ਹੋਣਗੇ। ਨਗਰ ਕੀਰਤਨ ਦੇ ਦਰਸ਼ਨਾਂ ਨੂੰ ਲੈ ਕੇ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਪੂਰੇ ਟਾਂਡਾ ਸ਼ਹਿਰ ਨੂੰ ਸੁੰਦਰ ਸਵਾਗਤੀ ਗੇਟਾਂ, ਝਾਲਰਾਂ ਆਦਿ ਨਾਲ ਸਜਾ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 23-10-2026
ਟਾਂਡਾ ਉੜਮੁੜ, 22 ਅਕਤੂਬਰ (ਦੀਪਕ ਬਹਿਲ)-ਇਕੋਤਰੀ ਸਮਾਗਮ ਨੂੰ ਸਮਰਪਿਤ 25 ਅਕਤੂਬਰ ਨੂੰ ਸਜਾਏ ਜਾਣ ਵਾਲੇ ਅਲੌਕਿਕ ਨਗਰ ਕੀਰਤਨ ਨੂੰ ਲੈ ਕੇ ਜਿਥੇ ਪ੍ਰਬੰਧਕਾਂ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉਥੇ ਇਹ ਨਗਰ ਕੀਰਤਨ ਤਪ-ਅਸਥਾਨ ਬਾਬਾ ਬਲਵੰਤ ਸਿੰਘ ਟਾਂਡਾ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰੇ ਜਾਹੋ-ਜਲਾਲ ਨਾਲ ਸਵੇਰੇ 10 ਵਜੇ ਰਵਾਨਾ ਹੋਣਗੇ। ਨਗਰ ਕੀਰਤਨ ਦੇ ਦਰਸ਼ਨਾਂ ਨੂੰ ਲੈ ਕੇ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਪੂਰੇ ਟਾਂਡਾ ਸ਼ਹਿਰ ਨੂੰ ਸੁੰਦਰ ਸਵਾਗਤੀ ਗੇਟਾਂ, ਝਾਲਰਾਂ ਆਦਿ ਨਾਲ ਸਜਾ ਦਿੱਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਲਈ ਜਿਥੇ ਅਸਥਾਨ ਵਲੋਂ ਮਨਮੋਹਕ ਏਅਰ-ਕੰਡੀਸ਼ਨ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਦਾ ਪ੍ਰਬੰਧ ਕੀਤਾ ਗਿਆ ਹੈ। 23 ਰੋਜ਼ਾ ਇਕੋਤਰੀ ਸਮਾਗਮ ਦੀ ਸੰਪੂਰਨਤਾ 26 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਹੋਵੇਗੀ। ਇਹ ਨਗਰ ਕੀਰਤਨ ਆਰੰਭਤਾ ਤੋਂ ਬਾਅਦ ਪੂਰੇ ਟਾਂਡਾ ਸ਼ਹਿਰ ਦੀ ਪ੍ਰਕਰਮਾ ਕਰੇਗਾ, ਜਿਸ ਮਗਰੋਂ ਦੇਰ ਸ਼ਾਮ 4 ਵਜੇ ਤਪ-ਅਸਥਾਨ ਬਾਬਾ ਬਲਵੰਤ ਸਿੰਘ ਵਿਖੇ ਸਮਾਪਤ ਹੋਵੇਗਾ। ਨਗਰ ਕੀਰਤਨ ਵਿਚ ਖ਼ਾਲਸਾਈ ਸ਼ਾਨ ਦੀਆਂ ਪ੍ਰਤੀਕ ਪ੍ਰਦਰਸ਼ਨੀਆਂ, ਗਤਕਾ ਪਾਰਟੀਆਂ ਆਦਿ ਸ਼ਾਮਿਲ ਹੋਣਗੀਆਂ ਉਥੇ ਜਹਾਜ਼ ਰਾਹੀਂ ਇਸ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਸੰਤ ਬਾਬਾ ਗੁਰਦਿਆਲ ਸਿੰਘ ਨੇ ਅੱਜ ਸਜਾਏ ਗਏ ਗੁਰਮਤਿ ਦੀਵਾਨ ਮੌਕੇ ਸੰਗਤਾਂ ਨੂੰ ਇਸ ਨਗਰ ਕੀਰਤਨ ਵਿਚ ਜਿਥੇ ਹਾਜ਼ਰੀ ਭਰ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ ਉਥੇ ਉਨ੍ਹਾਂ 26 ਅਕਤੂਬਰ ਨੂੰ ਹੋਣ ਵਾਲੇ ਅੰਮ੍ਰਿਤ ਸੰਚਾਰ ਦਾ ਲਾਹਾ ਖੱਟ ਕੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸੰਗਤਾਂ ਨੂੰ ਪੂਰਨ ਰੂਪ ਵਿਚ ਗੁਰਸਿੱਖ ਸੱਜਣ ਲਈ ਕਿਹਾ। ਵਰਨਣਯੋਗ ਹੈ ਕਿ ਇਸ ਨਗਰ ਕੀਰਤਨ ਅਤੇ ਇਕੋਤਰੀ ਸਮਾਗਮ ਦੇ ਦਰਸ਼ਨ ਕਰਨ ਲਈ ਸੰਗਤਾਂ ਅਮਰੀਕਾ, ਕੈਨੇਡਾ, ਦੁਬਈ ਅਤੇ ਹੋਰ ਵੱਖ-ਵੱਖ ਮੁਲਕਾਂ ਤੋਂ ਪੁੱਜੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ ਛੱਡਣ ਤੇ ਬੈਕਫਿੰਕੋ ਦੀ ਸਹਾਇਤਾ ਨਾਲ ਸਵੈ-ਰੋਜਗਾਰ ਸਥਾਪਿਤ ਕਰਨ-ਸੰਦੀਪ ਸੈਣੀ ਅਗਲੀ ਖ਼ਬਰ ਡੀ. ਏ. ਵੀ. ਬੀ. ਐਡ. ਕਾਲਜ ਕਰੇਗਾ 4 ਰੋਜ਼ਾ ‘ਪੰਜਾਬ ਯੂਨੀਵਰਸਿਟੀ ਯੁਵਕ ਤੇ ਵਿਰਾਸਤੀ ਮੇਲੇ’ ਦੀ ਮੇਜ਼ਬਾਨੀ-ਪ੍ਰਿੰ: ਭੱਲਾ
Ad Position 24