ਕਬੱਡੀ ਕਲੱਬ ’ਚ ਫਗਵਾੜਾ ਦੀ ਟੀਮ ਰਹੀ ਜੇਤੂ
ਗੜ੍ਹਦੀਵਾਲਾ, 22 ਅਕਤੂਬਰ (ਚੱਗਰ)-ਸ੍ਰੀ ਰਾਮ ਲੀਲ੍ਹਾ ਸਪੋਰਟਸ ਕਲੱਬ ਜੌਹਲ ਵਲੋਂ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਏ ਗਏ 2 ਦਿਨਾਂ ਕਬੱਡੀ ਟੂਰਨਾਮੈਂਟ ਦੌਰਾਨ ਕਲੱਬਾਂ ਦੇ ਮੈਚ ਵਿਚ ਯੂਬਾ ਸਿਟੀ ਕੈਲੀਫੋਰਨੀਆ ਯੂ. ਐਸ.
ਗੜ੍ਹਦੀਵਾਲਾ, 22 ਅਕਤੂਬਰ (ਚੱਗਰ)-ਸ੍ਰੀ ਰਾਮ ਲੀਲ੍ਹਾ ਸਪੋਰਟਸ ਕਲੱਬ ਜੌਹਲ ਵਲੋਂ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਏ ਗਏ 2 ਦਿਨਾਂ ਕਬੱਡੀ ਟੂਰਨਾਮੈਂਟ ਦੌਰਾਨ ਕਲੱਬਾਂ ਦੇ ਮੈਚ ਵਿਚ ਯੂਬਾ ਸਿਟੀ ਕੈਲੀਫੋਰਨੀਆ ਯੂ. ਐਸ. ਏ. ਦੀ ਟੀਮ ਨੂੰ ਹਰਾ ਕੇ ਫਗਵਾੜਾ ਦੀ ਟੀਮ ਰਹੀ ਜੇਤੂ। ਇਸ ਤੋਂ ਇਲਾਵਾ 75 ਤੇ 52 ਕਿੱਲੋ ਭਾਰ ਵਰਗ ‘ਚ ਜੌਹਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਰਵਾਏ ਗਏ ਲੜਕੀਆਂ ਦੇ ਪ੍ਰਦਰਸ਼ਨੀ ਮੈਚ ‘ਚ ਅੰਮ੍ਰਿਤਸਰ ਨੇ ਕਪੂਰਥਲਾ ਦੀ ਟੀਮ ਨੂੰ ਹਰਾਇਆ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰ ਕੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਉਨ੍ਹਾਂ ਨੂੰ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ। ਇਸ ਮੌਕੇ ਸਮਾਜ ਸੇਵੀ ਸਤਪਾਲ ਸਿੰਘ ਮੁਲਤਾਨੀ ਦੇ ਸਹਿਯੋਗੀ ਗੁਰਮੁਖ ਸਿੰਘ ਘੁੰਮਣ, ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੋਮੀ, ਸੰਤ ਨਰੇਸ਼ ਗਿਰ ਨੰਗਲ ਖੂੰਗਾ, ਸਮਾਜ ਸੇਵੀ ਸੁਖਵਿੰਦਰ ਸਿੰਘ ਜੋਨੀ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਦਿੰਦਿਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ। ਕਲੱਬ ਪ੍ਰਧਾਨ ਤੇ ਪਿੰਡ ਜੌਹਲਾਂ ਦੇ ਸਰਪੰਚ ਪਰਮਜੀਤ ਸਿੰਘ ਬਿੱਟੂ, ਪ੍ਰਬੰਧਕ ਤੇ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਇਕਬਾਲ ਸਿੰਘ ਜੌਹਲ ਨੇ ਟੂਰਨਾਮੈਂਟ ‘ਚ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਟੂਰਨਾਮੈਂਟ ਦੌਰਾਨ ਗੋਪੀ ਰੰਗੀਲਾ, ਹਰਦੀਪ ਰੰਧਾਵਾ, ਪ੍ਰਗਟ ਮਾਨਗੜ੍ਹ ਤੇ ਅਮਨਦੀਪ ਸਿੰਘ ਨੇ ਕਮੈਂਟਰੀ ਦੀ ਭੂਮਿਕਾ ਸ਼ਾਨਦਾਰ ਤਰੀਕੇ ਨਾਲ ਨਿਭਾਈ। ਇਸ ਮੌਕੇ ਡੀ. ਐਸ. ਪੀ. ਦਵਿੰਦਰ ਸਿੰਘ ਬਾਜਵਾ, ਐਸ. ਐਚ. ਓ. ਅਮਰਜੀਤ ਕੌਰ, ਐਸ. ਐਚ. ਓ. ਪਰਵਿੰਦਰ ਸਿੰਘ ਧੂਤ, ਐਡਵੋਕੇਟ ਅਜੇ ਕੁਮਾਰ ਦਸੂਹਾ, ਸੁਰਜੀਤ ਸਿੰਘ ਯੂ. ਐਸ. ਏ., ਨਿਤਿਨ ਯੂ. ਐਸ. ਏ. ਗਣੇਸ਼ ਨੱਥੂਪੁਰੀਆ, ਅਵਤਾਰ ਸਿੰਘ ਤਾਰੀ, ਪੰਡਿਤ ਦਲਜੀਤ ਕੁਮਾਰ, ਸ਼ੁਭਮ ਸਹੋਤਾ ਗੜ੍ਹਦੀਵਾਲਾ, ਪਵਨ ਕੁਮਾਰ, ਜਗਦੀਸ਼ ਕੁਮਾਰ, ਬਲਵੀਰ ਸਿੰਘ ਹੈਪੀ, ਲਵਪ੍ਰੀਤ ਸਿੰਘ ਜੌਹਲ, ਸੁਖਬੀਰ ਸਿੰਘ ਚੌਹਾਨ, ਡਾ. ਅਮੋਲਕ ਮਰਵਾਹਾ, ਬਲਜੀਤ ਰਾਏ, ਪ੍ਰਦੀਪ ਵਿਰਲੀ, ਉਂਕਾਰ ਸਿੰਘ ਧੁੱਗਾ, ਹਰਚਰਨਜੀਤ ਸਿੰਘ, ਬਲਦੇਵ ਸਿੰਘ, ਜਗਤਾਰ ਸਿੰਘ, ਮਾਸਟਰ ਸੁਰਜੀਤ ਸਿੰਘ, ਬਿੱਲਾ ਜੌਹਲ, ਜਗਦੀਪ ਕੁਮਾਰ ਸ਼ਰਮਾ, ਗੁਰਵਿੰਦਰ ਸਿੰਘ ਜੌਹਲ, ਦਲਜੀਤ ਕੁਮਾਰ ਸ਼ਰਮਾ, ਜਗਤਾਰ ਸਿੰਘ ਜੌਹਲ, ਅਵਤਾਰ ਸਿੰਘ ਜੌਹਲ, ਗੁਰਮੇਲ ਸਿੰਘ, ਬਿੰਦਰ ਜੌਹਲ, ਯੋਗਰਾਜ ਸ਼ਰਮਾ, ਸੁਖਵਿੰਦਰ ਸਿੰਘ ਜੌਹਲ, ਨਵੀਨ ਦੁਬੇ, ਅਮਨਦੀਪ ਸ਼ਰਮਾ, ਪਵਨ ਕੁਮਾਰ, ਬਲਵਿੰਦਰ ਕੁਮਾਰ, ਪ੍ਰਦੀਪ ਕੁਮਾਰ, ਮਾਨ ਜੌਹਲ ਵੀ ਮੌਜੂਦ ਸਨ।