23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਲੰਗਰਪੁਰ ਵਲੋਂ ਸਵ. ਹਰਭਜਨ ਸਿੰਘ ਦੀ ਯਾਦ ਵਿਚ 17ਵਾਂ ਕਬੱਡੀ ਕੱਪ 28 ਨਵੰਬਰ ਨੂੰ

ਦਸੂਹਾ, 22 ਅਕਤੂਬਰ (ਕੌਸ਼ਲ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਲੰਗਰਪੁਰ ਵਲੋਂ ਸਵ. ਹਰਭਜਨ ਸਿੰਘ ਦੀ ਯਾਦ ਵਿਚ 17ਵਾਂ ਕਬੱਡੀ ਕੱਪ 28 ਨਵੰਬਰ ਨੂੰ ਦਸੂਹਾ ਵਿਖੇ ਕਰਵਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 23-10-2026
ਦਸੂਹਾ, 22 ਅਕਤੂਬਰ (ਕੌਸ਼ਲ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਲੰਗਰਪੁਰ ਵਲੋਂ ਸਵ. ਹਰਭਜਨ ਸਿੰਘ ਦੀ ਯਾਦ ਵਿਚ 17ਵਾਂ ਕਬੱਡੀ ਕੱਪ 28 ਨਵੰਬਰ ਨੂੰ ਦਸੂਹਾ ਵਿਖੇ ਕਰਵਾਇਆ ਜਾਵੇਗਾ। ਟੂਰਨਾਮੈਂਟ ਦੀਆਂ ਤਿਆਰੀਆਂ ਸੰਬੰਧੀ ਗਿੱਲ ਪੈਟਰੋਲ ਪੰਪ ਵਿਖੇ ਕਲੱਬ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀਪ ਗਗਨ ਹਨੀ ਗਿੱਲ ਤੇ ਐਡਵੋਕੇਟ ਨਰਿੰਦਰ ਹੁੰਦਲ ਦੀ ਅਗਵਾਈ ਹੇਠ ਹੋਈ। ਕਲੱਬ ਮੈਂਬਰਾਂ ਨੇ ਦੱਸਿਆ ਕਿ ਇਸ ਵਾਰ ਕਬੱਡੀ ਕੱਪ ਨੂੰ ਹੋਰ ਵੱਡੇ ਪੱਧਰ ’ਤੇ ਕਰਵਾਇਆ ਜਾਵੇਗਾ। ਟੂਰਨਾਮੈਂਟ ਦੌਰਾਨ ਸੱਦੇ ਗਏ ਨਾਮਵਰ ਓਪਨ ਕਬੱਡੀ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ’ਚ ਕਈ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਕਬੱਡੀ ਖਿਡਾਰੀ ਵੀ ਹਿੱਸਾ ਲੈਣਗੇ। ਜੇਤੂ ਟੀਮਾਂ ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਲਈ ਲੱਖਾਂ ਰੁਪਏ ਦੇ ਇਨਾਮ ਰੱਖੇ ਜਾਣਗੇ। ਪ੍ਰਬੰਧਕਾਂ ਨੇ ਕਿਹਾ ਕਿ ਸਵ. ਹਰਭਜਨ ਸਿੰਘ ਦੀ ਯਾਦ ਨੂੰ ਸਮਰਪਿਤ ਇਹ ਕਬੱਡੀ ਕੱਪ ਇਲਾਕੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦਾ ਇਕ ਮਹੱਤਵਪੂਰਨ ਉਪਰਾਲਾ ਹੈ। ਇਸ ਮੌਕੇ ਕਲੱਬ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਲੰਗਰਪੁਰ, ਐਡਵੋਕੇਟ ਨਰਿੰਦਰ ਹੁੰਦਲ, ਦੀਪ ਗਗਨ ਹਨੀ ਗਿੱਲ, ਮੈਨੇਜਰ ਅਮਰਜੀਤ ਸਿੰਘ, ਰਣਜੀਤ ਸਿੰਘ ਸੰਧੂ, ਜਸਵੰਤ ਚੀਮਾ, ਗੁਰਮੀਤ ਸਿੰਘ ਕੋਚ, ਬਿੰਦਰ ਜੰਡੋਰ, ਲਖਬੀਰ ਸਿੰਘ ਲੱਖਾਂ, ਰਿਟਾਇਰਡ ਇੰਸਪੈਕਟਰ ਵੇਦ ਪ੍ਰਕਾਸ਼, ਡੀ. ਐਸ. ਪੀ. ਪ੍ਰਦੀਪ ਸਿੰਘ,ਐਡਵੋਕੇਟ ਹਰਪ੍ਰੀਤ ਹੁੰਦਲ, ਐਡਵੋਕੇਟ ਨਵਜੋਤ ਮਾਨ, ਕੋਚ ਮਨੀਸ਼ ਸ਼ਰਮਾ, ਐਡਵੋਕੇਟ ਮਨਦੀਪ ਹੁੰਦਲ, ਐਡਵੋਕੇਟ ਲਵਲੀਨ ਸੈਣੀ, ਮਾਸਟਰ ਬੇਅੰਤ ਸਿੰਘ, ਪ੍ਰਦੀਪ ਅਰੋੜਾ, ਮਦਨ ਮੋਹਨ ਅਰੋੜਾ, ਬਿੰਦੂ, ਅਵਤਾਰ ਚੀਮਾ ਤਾਰੀ, ਭੁਪਿੰਦਰ ਹੁੰਦਲ, ਕੰਵਰਜੀਤ ਸਿੰਘ, ਜਗਜੀਤ ਗਿੱਲ ਝਿੰਗੜਾਂ, ਦਿਲਦਾਰ ਸਿੰਘ ਤੇ ਹੋਰ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ-ਆਸ਼ਿਕਾ ਜੈਨ ਅਗਲੀ ਖ਼ਬਰ ਮਾਂ ਚਿੰਤਪੁਰਨੀ ਜਾਗਰਣ ਕਰਵਾਉਣ ਸੰਬੰਧੀ ਮੀਟਿੰਗ
Ad Position 24