ਡੀ. ਏ. ਵੀ. ਬੀ. ਐੱਡ ਕਾਲਜ ’ਚ 4 ਰੋਜ਼ਾ ‘ਪੰਜਾਬ ਯੂਨੀਵਰਸਿਟੀ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ- 2026’ ਦਾ ਸ਼ਾਨਦਾਰ ਆਗਾਜ਼
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ. ਏ.
ਹੁਸ਼ਿਆਰਪੁਰ, 24 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਆਰ. ਐਮ. ਭੱਲਾ ਅਤੇ ਬੀ. ਐਡ. ਕਾਲਜ ਦੇ ਸਕੱਤਰ ਐਡਵੋਕੇਟ ਨਵਰੋਜ਼ ਸ਼ਰਮਾ ਦੇ ਮਾਰਗਦਰਸ਼ਨ ਤੇ ਪ੍ਰਿੰਸੀਪਲ ਡਾ. ਵਿਧੀ ਭੱਲਾ ਦੀ ਅਗਵਾਈ ‘ਚ ਚੱਲ ਰਹੀ ਸੰਸਥਾ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ‘ਚ 4 ਰੋਜ਼ਾ ‘ਪੰਜਾਬ ਯੂਨੀਵਰਸਿਟੀ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ- 2026 ਪ੍ਰੋਫੈਸ਼ਨਲ ਜੋਨ- 6 (ਐਜੂਕੇਸ਼ਨ-ਏ)’ ਧੂਮਧਾਮ ਨਾਲ ਸ਼ੁਰੂ ਹੋ ਗਿਆ, ਜਿਸ ਵਿਚ ਲਗਪਗ 25 ਕਾਲਜਾਂ ਦੇ ਭਾਗੀਦਾਰੀਆਂ ਨੇ ਭਾਗ ਲਿਆ। ਇਸ ਮੌਕੇ ਦੇਸ ਰਾਜ ਸ਼ਰਮਾ ਜਰਨਲ ਸਕੱਤਰ ਵਿੱਦਿਆ ਭਾਰਤੀ ਅਖਿਲ ਭਾਰਤੀਯ ਸਿੱਖਿਆ ਸੰਸਥਾਨ ਨੇ ਮੁੱਖ ਮਹਿਮਾਨ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਤੀਕਸ਼ਣ ਸੂਦ ਸਾਬਕਾ ਕੈਬਨਿਟ ਮੰਤਰੀ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਸ਼ਿਰਕਤ ਕਰਦਿਆਂ ਮੇਲੇ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਗੀਤ (ਐਨਥੰਮ) ਨਾਲ ਸ਼ਮ੍ਹਾ ਰੌਸ਼ਨ ਕਰਕੇ ਕੀਤੀ। ਸਕੱਤਰ ਆਰ. ਐਮ. ਭੱਲਾ ਤੇ ਬੀ. ਐਡ. ਕਾਲਜ ਦੇ ਸਕੱਤਰ ਐਡਵੋਕੇਟ ਨਵਰੋਜ਼ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਆਏ ਹੋਏ ਸਾਰੇ ਪਤਵੰਤੇ ਮਹਿਮਾਨਾਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ। ਮੁੱਖ ਮਹਿਮਾਨ ਦੇਸ ਰਾਜ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਸਾਡੀ ਯੁਵਕ ਪੀੜੀ ਨੂੰ ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਸਮਝਣ ਅਤੇ ਇਸ ਦੀ ਸੁਰੱਖਿਆ ਕਰਨ ਲਈ ਸਹਾਇਕ ਸਿੱਧ ਹੁੰਦੇ ਹਨ। ਇਸ ਮੌਕੇ ਤੀਕਸ਼ਣ ਸੂਦ ਨੇ ਕਿਹਾ ਕਿ ਜ਼ਿੰਦਗੀ ਦੇ ਇਸ ਮੁਕਾਬਲੇ ਵਿਚ ਹਾਰ ਜਾਂ ਜਿੱਤ ਤਾਂ ਮਾਇਨੇ ਰੱਖਦੀ ਹੈ, ਪਰ ਅਸਲ ਜਿੱਤ ਉਸ ਤਜਰਬੇ ਅਤੇ ਖ਼ੁਦ ਤੇ ਭਰੋਸੇ ਦੀ ਹੁੰਦੀ ਹੈ ਜੋ ਤੁਸੀਂ ਇੱਥੋਂ ਕਮਾ ਕੇ ਜਾ ਰਹੇਂ ਹੋ। ਪ੍ਰਧਾਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਸਰਬਪੱਖੀ ਵਿਕਾਸ ਵਿਚ ਯੁਵਕ ਤੇ ਵਿਰਾਸਤੀ ਮੇਲੇ ਦਾ ਆਪਣਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਥ ਵੈਲਫ਼ੇਅਰ ਡਿਪਾਰਟਮੈਂਟ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਰਿਸ਼ੀ ਨੇ ਸਾਰੇ ਭਾਗੀਦਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਡੀ. ਏ. ਵੀ . ਕਾਲਜ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਵਾਈ. ਪੀ. ਜੋਸ਼ੀ, ਡਾ. ਸੀ. ਬੀ. ਅਰੋੜਾ ਸਕੱਤਰ ਮੁਫ਼ੱਲਸਿਲ ਸਕੂਲਜ਼, ਹਰੀਸ਼ ਚੰਦਰ ਸ਼ਰਮਾ ਖ਼ਜ਼ਾਨਚੀ, ਗੌਤਮ ਮਹਿਤਾ ਮੈਂਬਰ ਤੇ ਮੈਡਮ ਮੀਨਾਕਸ਼ੀ ਮੈਨਨ ਨੇ ਸ਼ਿਰਕਤ ਕੀਤੀ ਅਤੇ ਕਾਲਜਾਂ ਤੋਂ ਆਏ ਪ੍ਰਿੰਸੀਪਲ ਡਾ. ਅਜੈ ਕੁਮਾਰ ਐਸ. ਡੀ. ਕਾਲਜ ਹੁਸ਼ਿਆਰਪੁਰ, ਡਾ. ਤ੍ਰਿਪਤਾ ਪਰਮਾਰ ਮਾਲਵਾ ਸੈਂਟਰਲ ਲੁਧਿਆਣਾ, ਉਮੇਸ਼ ਵਰਮਾ, ਸੂਫ਼ੀ ਗਾਇਕ ਸ੍ਰੀ. ਪੀ. ਸੀ. ਰਾਵ ਰਾਜਪੂਤ, ਪ੍ਰਿੰਸੀਪਲ ਏ. ਐਸ. ਟਾਟਰਾ, ਪ੍ਰਿੰਸੀਪਲ ਰਾਜੇਸ਼ ਕੁਮਾਰ, ਪ੍ਰਿੰਸੀਪਲ ਪ੍ਰਿੰਅਕਾ ਅਤੇ ਪ੍ਰਿੰਸੀਪਲ ਆਸਾਪੁਰ ਸਿੰਘ ਨੇ ਵੀ ਹਾਜ਼ਰੀ ਭਰੀ। ਸਮਾਗਮ ਦੇ ਦੂਜੇ ਪੜਾਅ ‘ਚ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਤੇ ਐਡ: ਇੰਦਰਪਾਲ ਸਿੰਘ ਧੰਨਾ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਸਾਡਾ ਨੌਜਵਾਨ ਵਰਗ ਜਿੰਨਾਂ ਆਧੁਨਿਕ ਸੋਚ ਦਾ ਮਾਲਕ ਹੈ, ਉਨਾ ਹੀ ਆਪਣੀ ਮਿੱਟੀ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਅਤੇ ਇਹ ਹੀ ਸਾਡੀ ਅਸਲ ਤਾਕਤ ਹੈ। ਇਸ ਮੌਕੇ ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਐਡਵੋਕੇਟ ਨਵਰੋਜ਼ ਸ਼ਰਮਾ, ਮਨੋਜ ਕੁਮਾਰ ਕਪੂਰ, ਅਨਿਲ ਕੁਮਾਰ ਸੈਣੀ ਤੇ ਡਾ. ਅਵਿਨਾਸ਼ ਓਹਰੀ, ਸੈਨੇਟਰ ਸੰਦੀਪ ਸਿੰਘ ਸੀਕਰੀ ਹਾਜ਼ਰ ਸਨ। ਮੇਲੇ ਦੇ ਪਹਿਲੇ ਦਿਨ ਸਮੂਹਿਕ ਸ਼ਬਦ ਤੇ ਸਮੂਹਿਕ ਭਜਨ ਮੁਕਾਬਲੇ ‘ਚ ਸਮੂਹਿਕ ਸ਼ਬਦ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਲੁਧਿਆਣਾ ਨੇ ਪਹਿਲਾ, ਵਿਅਕਤੀਗਤ ਪੁਰਸਕਾਰ ਈਸ਼ਾ ਜੁਨੇਜਾ (ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ) ਨੇ ਪਹਿਲਾ ਸਥਾਨ, ਸਮੂਹਿਕ ਭਜਨ ‘ਚ ਪਹਿਲਾ ਸਥਾਨ ਬੀ. ਸੀ. ਐਮ. ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਨੇ ਪ੍ਰਾਪਤ ਕੀਤਾ। ਵਿਅਕਤੀਗਤ ਪੁਰਸਕਾਰ ਸਿਮਰਨ ਕੁਮਾਰੀ (ਸਰਕਾਰੀ ਕਾਲਜ ਆਫ਼ ਐਜੂਕੇਸ਼ਨ,ਚੰਡੀਗੜ), ਈਸ਼ਿਤਾ (ਬੀ. ਸੀ. ਐਮ. ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ) ਅਤੇ ਗੁਰਲੀਨ ਕੌਰ (ਏ.ਐਸ ਕਾਲਜ ਆਫ਼ ਐਜੂਕੇਸ਼ਨ, ਕਲਾਲ ਮਾਜਰਾ, ਖੰਨਾ) ਨੇ ਪ੍ਰਾਪਤ ਕੀਤਾ। ਇੰਸਟਰੂਮੈਂਟਲ ਮਿਊਜਿਕ ‘ਚ ਪਰਕਸ਼ਣ ‘ਚ ਪਹਿਲਾ ਸਥਾਨ ਸੁਰਪ੍ਰੀਤ ਸਿੰਘ (ਐਸ. ਬੀ. ਐਚ. ਐਸ. ਖਾਲਸਾ ਕਾਲਜ ਆਫ਼ ਐਜੂਕੇਸ਼ਨ, ਮਾਹਿਲਪੁਰ, ਇੰਸਟਰੂਮੈਂਟ ਮਿਊਜਿਕ ਵਿਚ ਨਾਨ-ਪਰਕਸ਼ਣ ‘ਚ ਪਹਿਲਾ ਸਥਾਨ ਕਾਜਲ ਕੁਮਾਰੀ (ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਲੁਧਿਆਣਾ), ਆਨ ਦਾ ਸਪੋਟ ਪੇਂਟਿੰਗ ਵਿਚ ਜੀ. ਐਚ. ਜੀ. ਹਰਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਸਿੱਧਵਾ ਖੁਰਦ ਲੁਧਿਆਣਾ ਨੇ ਪਹਿਲਾ ਸਥਾਨ, ਫੋਟੋਗਰਾਫੀ ‘ਚ ਪਹਿਲਾ ਸਥਾਨ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ, ਕੌਲਾਜ਼ ਮੇਕਿੰਗ ‘ਚ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ ਨੇ ਪਹਿਲਾ ਸਥਾਨ, ਕਲੇਅ ਮਾਡਲਿੰਗ ‘ਚ ਬੀ. ਸੀ. ਐਮ. ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਨੇ ਪਹਿਲਾ ਸਥਾਨ, ਰੰਗੋਲੀ ‘ਚ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਧੰਨਵਾਦ ਕੀਤਾ।