ਤਿਉਹਾਰਾਂ ਦੇ ਸੀਜ਼ਨ ’ਚ ਮੁਕੇਰੀਆਂ ਵਿਚ ਨਕਲੀ ਪਨੀਰ ਤੇ ਘਟੀਆ ਮਠਿਆਈਆਂ ਦੀ ਵਿਕਰੀ ਜ਼ੋਰਾਂ ’ਤੇ
ਮੁਕੇਰੀਆਂ, 26 ਅਕਤੂਬਰ (ਰਾਮਗੜ੍ਹੀਆ)-ਸਬ ਡਵੀਜ਼ਨ ਮੁਕੇਰੀਆਂ ਅੰਦਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਬਣਾਉਣ ਵਾਲੀਆਂ ਦੁਕਾਨਾਂ ਅਤੇ ਢਾਬਿਆਂ ’ਤੇ ਅੱਜ ਕੱਲ੍ਹ ਘਟੀਆ ਕਿਸਮ ਦੇ ਨਕਲੀ ਪਨੀਰ ਅਤੇ ਘਟੀਆ ਕਿਸਮ ਦੀਆਂ ਮਠਿਆਈਆਂ ਦੀ ਵਿਕਰੀ ਜਿੱਥੇ ਜ਼ੋਰਾਂ ’ਤੇ ਹੈ ਉਥੇ ਹੀ ਰੋਜ਼ਾਨਾ ਕੁਇੰਟਲਾਂ ਦੇ ਹਿਸਾਬ ਨਾਲ ਗੁਰਦਾਸਪੁਰ ਦੀ ਤਰਫ਼ੋਂ ਨਕਲੀ ਪਨੀਰ ਅਤੇ ਖੋਏ ਦੀ ਭਰ ਕੇ ਆ ਰਹੀ ਗੱਡੀ ਨੂੰ ਕੁੱਝ ਦੁਕਾਨਦਾਰਾਂ ਵਲੋਂ ਵੱਡੇ ਪੱਧਰ ’ਤੇ ਖ਼ਰੀਦ ਕੇ ਗਾਹਕਾਂ ਨੂੰ ਵੇਚਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਕੱਲ੍ਹ ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਪਨੀਰ ਦੀ ਵਿਕਰੀ ਵਿਚ ਕਾਫ਼ੀ ਵਾਧਾ ਹੋ ਜਾਂਦਾ ਹੈ ਅਤੇ ਇਸ ਦੀ ਪੂਰਤੀ ਕਰਨ ਲਈ ਕੁਝ ਦੁਕਾਨਦਾਰਾਂ ਵਲੋਂ ਬਾਹਰੋਂ ਆਉਣ ਵਾਲੇ ਨਕਲੀ ਪਨੀਰ ਅਤੇ ਘਟੀਆ ਕਿਸਮ ਦੀ ਖੋਏ ਨੂੰ ਖ਼ਰੀਦਿਆ ਜਾ ਰਿਹਾ ਹੈ, ਜਿਸ ਕਾਰਨ ਜਿਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਉਥੇ ਹੀ ਸਸਤਾ ਪਨੀਰ ਮਹਿੰਗੇ ਭਾਅ ’ਤੇ ਵੇਚ ਕੇ ਲੋਕਾਂ ਨੂੰ ਕਥਿਤ ਰੂਪ ਵਿਚ ਲੁੱਟਿਆ ਵੀ ਜਾ ਰਿਹਾ ਹੈ।
ਮੁਕੇਰੀਆਂ, 26 ਅਕਤੂਬਰ (ਰਾਮਗੜ੍ਹੀਆ)-ਸਬ ਡਵੀਜ਼ਨ ਮੁਕੇਰੀਆਂ ਅੰਦਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਬਣਾਉਣ ਵਾਲੀਆਂ ਦੁਕਾਨਾਂ ਅਤੇ ਢਾਬਿਆਂ ’ਤੇ ਅੱਜ ਕੱਲ੍ਹ ਘਟੀਆ ਕਿਸਮ ਦੇ ਨਕਲੀ ਪਨੀਰ ਅਤੇ ਘਟੀਆ ਕਿਸਮ ਦੀਆਂ ਮਠਿਆਈਆਂ ਦੀ ਵਿਕਰੀ ਜਿੱਥੇ ਜ਼ੋਰਾਂ ’ਤੇ ਹੈ ਉਥੇ ਹੀ ਰੋਜ਼ਾਨਾ ਕੁਇੰਟਲਾਂ ਦੇ ਹਿਸਾਬ ਨਾਲ ਗੁਰਦਾਸਪੁਰ ਦੀ ਤਰਫ਼ੋਂ ਨਕਲੀ ਪਨੀਰ ਅਤੇ ਖੋਏ ਦੀ ਭਰ ਕੇ ਆ ਰਹੀ ਗੱਡੀ ਨੂੰ ਕੁੱਝ ਦੁਕਾਨਦਾਰਾਂ ਵਲੋਂ ਵੱਡੇ ਪੱਧਰ ’ਤੇ ਖ਼ਰੀਦ ਕੇ ਗਾਹਕਾਂ ਨੂੰ ਵੇਚਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਕੱਲ੍ਹ ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਪਨੀਰ ਦੀ ਵਿਕਰੀ ਵਿਚ ਕਾਫ਼ੀ ਵਾਧਾ ਹੋ ਜਾਂਦਾ ਹੈ ਅਤੇ ਇਸ ਦੀ ਪੂਰਤੀ ਕਰਨ ਲਈ ਕੁਝ ਦੁਕਾਨਦਾਰਾਂ ਵਲੋਂ ਬਾਹਰੋਂ ਆਉਣ ਵਾਲੇ ਨਕਲੀ ਪਨੀਰ ਅਤੇ ਘਟੀਆ ਕਿਸਮ ਦੀ ਖੋਏ ਨੂੰ ਖ਼ਰੀਦਿਆ ਜਾ ਰਿਹਾ ਹੈ, ਜਿਸ ਕਾਰਨ ਜਿਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਉਥੇ ਹੀ ਸਸਤਾ ਪਨੀਰ ਮਹਿੰਗੇ ਭਾਅ ’ਤੇ ਵੇਚ ਕੇ ਲੋਕਾਂ ਨੂੰ ਕਥਿਤ ਰੂਪ ਵਿਚ ਲੁੱਟਿਆ ਵੀ ਜਾ ਰਿਹਾ ਹੈ। ਭਾਵੇਂ ਕਰਵਾ ਚੌਥ ਦੇ ਤਿਉਹਾਰ ਨੂੰ ਦੋ ਤਿੰਨ ਦਿਨ ਵੀ ਬਾਕੀ ਰਹਿ ਗਏ ਹਨ ਅਤੇ ਦੀਵਾਲੀ ਨੂੰ ਵੀ ਕਰੀਬ 10-12 ਦਿਨ ਬਾਕੀ ਰਹਿ ਗਏ ਹਨ ਪਰ ਸਿਹਤ ਵਿਭਾਗ ਦੀ ਟੀਮ ਵਲੋਂ ਮੁਕੇਰੀਆਂ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿਚ ਵਿਕ ਰਹੇ ਇਸ ਨਕਲੀ ਪਨੀਰ ਅਤੇ ਘਟੀਆ ਕਿਸਮ ਦੀਆਂ ਮਠਿਆਈਆਂ ਦੀ ਚੈਕਿੰਗ ਨਹੀਂ ਕੀਤੀ ਗਈ, ਜਿਸ ਕਾਰਨ ਬੇਖ਼ੌਫ ਮਠਿਆਈਆਂ ਦਾ ਭੰਡਾਰ ਕਰਨ ਲਈ ਵੱਡੇ ਪੱਧਰ ’ਤੇ ਪਨੀਰ, ਖੋਇਆ ਅਤੇ ਦੁੱਧ ਤੋਂ ਬਣਨ ਵਾਲੇ ਹੋਰ ਪਦਾਰਥਾਂ ਨੂੰ ਅਗਾਊਂ ਹੀ ਸਟੋਰ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮੁਕੇਰੀਆਂ ਵਿਚ ਇਕ ਮਠਿਆਈਆਂ ਬਣਾਉਣ ਦੀ ਫ਼ੈਕਟਰੀ ਵੀ ਲੰਬੇ ਸਮੇਂ ਤੋਂ ਕਥਿਤ ਰੂਪ ਵਿਚ ਚੱਲ ਰਹੀ ਹੈ ਜੋ ਇਲਾਕੇ ਤੇ ਪੇਂਡੂ ਖੇਤਰਾਂ ’ਚ ਮਠਿਆਈਆਂ ਦੀ ਸਪਲਾਈ ਕਰਦੀ ਹੈ ਪਰ ਉਥੇ ਵੀ ਅਜੇ ਤੀਕ ਸਿਹਤ ਵਿਭਾਗ ਦੀ ਟੀਮ ਵਲੋਂ ਚੈਕਿੰਗ ਨਹੀਂ ਕੀਤੀ ਗਈ, ਜਿਸ ਕਾਰਨ ਆਮ ਲੋਕਾਂ ਨੂੰ ਤਿਉਹਾਰਾਂ ਦੇ ਦਿਨਾਂ ਵਿਚ ਮਜਬੂਰਨ ਘਟੀਆ ਕਿਸਮ ਦੀਆਂ ਮਠਿਆਈਆਂ ਖਾਣੀਆਂ ਪੈ ਸਕਦੀਆਂ ਹਨ, ਜਿਸ ਕਾਰਨ ਲੋਕ ਬਿਮਾਰ ਵੀ ਪੈ ਸਕਦੇ ਹਨ। ਕੁਝ ਸਮਾਜ ਸੇਵਕਾਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਵਿਚ ਬਾਸੀਆਂ ਮਠਿਆਈਆਂ ਵੀ ਗਾਹਕਾਂ ਨੂੰ ਵੇਚ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਖਾ ਕੇ ਉਹ ਬਿਮਾਰ ਪੈ ਜਾਂਦੇ ਹਨ। ਕੀ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਗਠਿਤ ਖਾਣ ਵਾਲੀਆਂ ਚੀਜ਼ਾਂ ਦੀ ਚੈਕਿੰਗ ਕਰਨ ਵਾਲੀ ਟੀਮ ਹਰਕਤ ਵਿਚ ਆਵੇਗੀ ਜਾਂ ਫਿਰ ਇਹ ਦੁਕਾਨਦਾਰ ਇਸੇ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਰਹਿਣਗੇ?