27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸ਼ਾਮਚੁਰਾਸੀ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਤਿਸੰਗ ਸਮਾਗਮ ਕਰਵਾਇਆ

ਸ਼ਾਮਚੁਰਾਸੀ, 26 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਭਗਵਾਨ ਵਾਲਮੀਕਿ ਨੌਜਵਾਨ ਸਭਾ ਸ਼ਾਮਚੁਰਾਸੀ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਭਗਵਾਨ ਵਾਲਮੀਕਿ ਮੰਦਰ ਸ਼ਾਮਚੁਰਾਸੀ ਦੇ ਮੇਨ ਬਾਜ਼ਾਰ ਵਿਖੇ ਕਰਵਾਇਆ। ਸਭਾ ਵਲੋਂ ਕਰਵਾਏ ਵਿਸ਼ਾਲ ਸਮਾਗਮ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

Ad Position 21
No active advertisement
ਕਸਬਾ ਸ਼ਾਮਚੁਰਾਸੀ ਵਿਚ ਕਰਵਾਏ ਵਾਲਮੀਕਿ ਸਤਿਸੰਗ ਸਮਾਗਮ ਵੱਖ-ਵੱਖ ਝਲਕੀਆਂ। ਤਸਵੀਰ : ਗੁਰਮੀਤ ਸਿੰਘ ਖ਼ਾਨਪੁਰੀ 27-10-2026
ਸ਼ਾਮਚੁਰਾਸੀ, 26 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਭਗਵਾਨ ਵਾਲਮੀਕਿ ਨੌਜਵਾਨ ਸਭਾ ਸ਼ਾਮਚੁਰਾਸੀ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਭਗਵਾਨ ਵਾਲਮੀਕਿ ਮੰਦਰ ਸ਼ਾਮਚੁਰਾਸੀ ਦੇ ਮੇਨ ਬਾਜ਼ਾਰ ਵਿਖੇ ਕਰਵਾਇਆ। ਸਭਾ ਵਲੋਂ ਕਰਵਾਏ ਵਿਸ਼ਾਲ ਸਮਾਗਮ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਗੁਰੂ ਸੇਵਕ ਕੀਰਤਨੀ ਜਥਾ ਬਹਿਰਾਮ ਸਰਿਸ਼ਤਾ ਵਾਲਿਆਂ ਨੇ ਰਸ-ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਹਲਕਾ ਸ਼ਾਮਚੁਰਾਸੀ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਵਾਲਮੀਕਿ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ ਦੇ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ ਤੇ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਭਾਰਤ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਮਹਾਨ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੁਨੀਆ ਦੇ ਪਹਿਲੇ ਆਦਿ ਕਵੀ ਤੇ ਸੰਸਕ੍ਰਿਤ ਦੇ ਮਹਾਨ ਕਵੀ ਸਨ। ਉਨ੍ਹਾਂ ਨੇ ਰਾਮਾਇਣ ਵਰਗੇ ਮਹਾਨ ਗ੍ਰੰਥ ਦੀ ਰਚਨਾ ਕਰਕੇ ਸਮੁੱਚੀ ਮਨੁੱਖਤਾ ਨੂੰ ਸੱਚਾਈ, ਮਰਿਆਦਾ ਤੇ ਨੇਕ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ, ਵਿਚਾਰਾਂ ਅਤੇ ਮਹਾਨ ਰਚਨਾਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਚੇਅਰਮੈਨ ਸੰਨੀ ਗਿੱਲ , ਬੁੱਧੀਜੀਵੀ ਸੈੱਲ ਦੇ ਚੇਅਰਮੈਨ ਲੱਕੀ ਸੋਂਧੀ, ਵਾਈਸ ਚੇਅਰਮੈਨ ਸ਼ਿੰਦੂ ਮੱਟੂ, ਪ੍ਰਧਾਨ ਦੀਪਕ ਮੱਟੂ, ਵਾਈਸ ਪ੍ਰਧਾਨ ਮਾਨਵ ਮੱਟੂ, ਪ੍ਰਧਾਨ ਸੰਜੀਵ ਥਾਪਰ, ਬਾਬਾ ਸਾਬੀ ਸ਼ਾਹ, ਅਮਿੱਤ ਗਿੱਲ, ਹਰਸ਼, ਰੋਹਿਤ, ਸੁਧੀਰ ਨਾਹਰ, ਅਜੈ ਥਾਪਰ, ਬੱਬਲੂ ਗਿੱਲ, ਅਜੈ ਮੱਟੂ, ਨਵੀ ਕਲਿਆਣ, ਸੋਨੂੰ ਮੱਟੂ, ਚੰਦਨ ਨਾਹਰ, ਅਭੀ ਥਾਪਰ ਅਤੇ ਲੱਕੀ ਬੰਟੀ ਥਾਪਰ ਸਮੇਤ ਹੋਰ ਕਮੇਟੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵਦੇਸ਼ੀ ਵਸਤਾਂ ਖਰੀਦੋ, ਦੁਕਾਨਦਾਰਾਂ ਤੇ ਲੋੜਵੰਦਾਂ ਦਾ ਸਹਾਰਾ ਬਣੋ-ਨਰੂਲਾ ਅਗਲੀ ਖ਼ਬਰ ‘ ਝਾੜੂ’ ਨੂੰ ਸਾੜ ਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Ad Position 24