27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

32 ਵਾਂ ਬਾਬਾ ਦੀਪ ਸਿੰਘ ਯਾਦਗਾਰੀ ਸਮਾਗਮ ਕਰਵਾਇਆ

ਤਲਵਾੜਾ, 26 ਅਕਤੂਬਰ (ਐੱਚ. ਐੱਸ.

Ad Position 21
No active advertisement
ਅਜੀਤ ਡੈਸਕ 27-10-2026
ਤਲਵਾੜਾ, 26 ਅਕਤੂਬਰ (ਐੱਚ. ਐੱਸ. ਮਿੱਠੂ)-ਬਾਬਾ ਦੀਪ ਸਿੰਘ ਜੀ ਯਾਦਗਾਰੀ ਸੁਸਾਇਟੀ (ਰਜਿ:) ਤਲਵਾੜਾ ਵਲੋਂ 32ਵਾਂ ਸਲਾਨਾ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸਮਾਗਮ ਕਰਵਾਇਆ। ਸੁਸਾਇਟੀ ਦੇ ਬੁਲਾਰੇ ਸਮਰਜੀਤ ਸਿੰਘ ਸ਼ੰਮੀ, ਪ੍ਰੋ. ਅਜੇ ਸਹਿਗਲ, ਇੰਜ. ਏ. ਪੀ. ਐੱਸ. ਉੱਭੀ, ਹਰਕਿਰਨ ਸਿੰਘ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤਲਵਾੜਾ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਇਸ ਵਿਚ ਬੀਬੀ ਅਮਰਜੀਤ ਕੌਰ ਹਾਜੀਪੁਰ ਦੇ ਜਥੇ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਪ੍ਰਸਿੱਧ ਢਾਡੀ ਭਾਈ ਜਸਬੀਰ ਸਿੰਘ ਮੋਹਲੇਕੇ ਦੇ ਢਾਡੀ ਜਥੇ ਵਲੋਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਇਤਿਹਾਸ ਨੂੰ ਢਾਡੀ ਵਾਰਾਂ ਨਾਲ ਸਾਂਝਾ ਕੀਤਾ। ਡਾ. ਅਮਰਜੀਤ ਅਨੀਸ ਵਲੋਂ ਪ੍ਰਭਾਵਸ਼ਾਲੀ ਰਚਨਾ ਨਾਲ ਹਾਜ਼ਰੀ ਲਗਵਾਈ ਗਈ। ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਦੀ ਲੜੀ ’ਚ ਇਸ ਵਾਰ ਮੈਰਿਟੋਰੀਅਸ ਸਕੂਲ ਤਲਵਾੜਾ ਦੀਆਂ ਵਿਦਿਆਰਥਣਾਂ ਕਾਜਲ, ਕ੍ਰਿਤਿਕਾ, ਪ੍ਰਨੀਤ, ਰਵਨੀਤ ਕੌਰ (ਦਸਵੀਂ ਜਮਾਤ) ਤੇ ਨਵਜੋਤ ਕੌਰ ਬਾਰ੍ਹਵੀਂ ਜਮਾਤ ਨੂੰ ਮੈਰਿਟ ਸੂਚੀ ਵਿਚ ਸਥਾਨ ਹਾਸਿਲ ਕਰਨ ’ਤੇ ਬਾਬਾ ਸੁਰਿੰਦਰ ਸਿੰਘ ਐਵਾਰਡ 2026 ਦੇਣ ਦਾ ਐਲਾਨ ਕੀਤਾ। ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਿਧਾਇਕ ਹਲਕਾ ਦਸੂਹਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਆਸ਼ੂ ਅਰੋੜਾ ਪ੍ਰਧਾਨ ਨਗਰ ਕੌਂਸਲ ਤਲਵਾੜਾ, ਕਾਂਗਰਸੀ ਆਗੂ ਮਨੀਸ਼ ਚੱਢਾ, ਭਾਜਪਾ ਆਗੂ ਡਾ. ਹਰਸਿਮਰਤ ਸਿੰਘ ਸ਼ਾਹੀ, ਸੁਸ਼ੀਲ ਕੁਮਾਰ ਪਿੰਕੀ, ਕੁਲਦੀਪ ਚਤਰੂ, ਡਾ. ਧਰੁਬ ਸਿੰਘ, ਅਸ਼ੋਕ ਸਭਰਵਾਲ, ਡਾ. ਰਾਜ ਕੁਮਾਰ, ਕਾਂਗਰਸੀ ਆਗੂ ਪ੍ਰੋ. ਬਲਦੇਵ ਸਿੰਘ ਬੱਲੀ, ਐਡਵੋਕੇਟ ਰਾਜਨ ਸੈਣੀ, ਡਾ. ਸਰਬਜੀਤ ਤਲਵਾੜਾ, ਡਾ. ਵਿਸ਼ਾਲ ਧਰਵਾਲ, ਰਾਜਿੰਦਰ ਮਹਿਤਾ, ਹੈੱਡਮਾਸਟਰ ਅਮਨਦੀਪ ਸਿੰਘ, ਹੈੱਡਮਾਸਟਰ ਅਮਰਿੰਦਰਪਾਲ ਸਿੰਘ ਢਿੱਲੋਂ, ਸੋਮ ਨਾਭਾ, ਭੁਪਿੰਦਰ ਸਿੰਘ, ਯੋਗੇਸ਼ਵਰ ਸਲਾਰੀਆ, ਗੁਰਮੀਤ ਸਿੰਘ ਸਲੈਚ, ਚੰਦਰ ਸ਼ੇਖਰ ਕੱਕੋਂ, ਜਗਦੇਵ ਸਿੰਘ ਹਾਜੀਪੁਰ, ਅਰਜਣ ਸਿੰਘ ਲਾਡਪੁਰ, ਨਰੇਸ਼ ਵਰਮਾ, ਤਿਲਕ ਰਾਜ, ਵਿਪਨ ਸਲਗੋਤਰਾ, ਰਜਿੰਦਰ ਸਿੰਘ, ਲਵਇੰਦਰ ਸਿੰਘ, ਸਰਬਜੀਤ ਡਡਵਾਲ, ਬਲਬੀਰ ਸਿੰਘ ਧਾਮੀਆਂ, ਰਵਿੰਦਰ ਸਿੰਘ ਖੁੱਡਾ, ਕੁਲਵੰਤ ਸਿੰਘ, ਇੰਦਰਜੀਤ ਸਿੰਘ, ਰਾਜੀਵ ਉੱਪਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵ-ਨਿਯੁਕਤ ਸਰਕਲ ਪ੍ਰਧਾਨ ਪ੍ਰਿਤਪਾਲ ਸਿੰਘ ਚੱਕ ਬਾਮੂ ਦਾ ਸਨਮਾਨ ਅਗਲੀ ਖ਼ਬਰ ਕੇ. ਵੀ. ਕੇ. ਬਾਹੋਵਾਲ ਵਲੋਂ ਗੋਭੀ ਸਰ੍ਹੋਂ ਦੀ ਕਾਸ਼ਤ ਸੰਬੰਧੀ ਸਿਖਲਾਈ ਕੈਂਪ ਦਾ ਆਯੋਜਨ
Ad Position 24