27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਮਦਨ ਮੋਹਨ ਸਿੰਘ ਮੂਸਾ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੌਮੀ ਜਨਰਲ ਸਕੱਤਰ ਬਣੇ

ਹਰਿਆਣਾ, 26 ਅਕਤੂਬਰ (ਹਰਮੇਲ ਸਿੰਘ ਖੱਖ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸਮੁੱਚੀ ਲੀਡਰਸ਼ਿਪ ਵਲੋਂ ਮਦਨ ਮੋਹਨ ਸਿੰਘ ਮੂਸਾ (ਸਾਬਕਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ) ਜਿਨ੍ਹਾਂ ਨੇ 2001 ਤੋਂ ਕੰਢੀ ਵਿਕਾਸ ਫੋਰਮ ਤੇ ਸਟੇਟ ਵਿਕਾਸ ਫੋਰਮ ਸੰਸਥਾਵਾਂ ਰਾਹੀਂ ਕੰਢੀ ਇਲਾਕੇ ਅਤੇ ਪੰਜਾਬ ਸੰਬੰਧੀ ਇਲਾਕੇ ਦੀਆਂ ਸਮੱਸਿਆਵਾਂ ਅਤੇ ਸਮਾਜਕ ਸੇਵਾ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਹੁਣ ਅਕਾਲੀ ਦਲ (ਪੁਨਰ ਸੁਰਜੀਤ) ਦੇ ਹਲਕਾ ਸ਼ਾਮਚੁਰਾਸੀ ਦੇ ਕੋਆਰਡੀਨੇਟਰ ਦੇ ਤੌਰ ‘ਤੇ ਹਲਕੇ ’ਚ ਸਰਗਰਮੀਆਂ ਕਰ ਰਹੇ ਹਨ, ਨੂੰ ਕੌਮੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਾ ਮਾਣ ਦਿੱਤਾ ਗਿਆ ਹੈ। ਇਸ ਮੌਕੇ ਮਦਨ ਮੋਹਨ ਸਿੰਘ ਮੂਸਾ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ, ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।

Ad Position 21
No active advertisement
ਅਜੀਤ ਡੈਸਕ 27-10-2026
ਹਰਿਆਣਾ, 26 ਅਕਤੂਬਰ (ਹਰਮੇਲ ਸਿੰਘ ਖੱਖ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸਮੁੱਚੀ ਲੀਡਰਸ਼ਿਪ ਵਲੋਂ ਮਦਨ ਮੋਹਨ ਸਿੰਘ ਮੂਸਾ (ਸਾਬਕਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ) ਜਿਨ੍ਹਾਂ ਨੇ 2001 ਤੋਂ ਕੰਢੀ ਵਿਕਾਸ ਫੋਰਮ ਤੇ ਸਟੇਟ ਵਿਕਾਸ ਫੋਰਮ ਸੰਸਥਾਵਾਂ ਰਾਹੀਂ ਕੰਢੀ ਇਲਾਕੇ ਅਤੇ ਪੰਜਾਬ ਸੰਬੰਧੀ ਇਲਾਕੇ ਦੀਆਂ ਸਮੱਸਿਆਵਾਂ ਅਤੇ ਸਮਾਜਕ ਸੇਵਾ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਹੁਣ ਅਕਾਲੀ ਦਲ (ਪੁਨਰ ਸੁਰਜੀਤ) ਦੇ ਹਲਕਾ ਸ਼ਾਮਚੁਰਾਸੀ ਦੇ ਕੋਆਰਡੀਨੇਟਰ ਦੇ ਤੌਰ ‘ਤੇ ਹਲਕੇ ’ਚ ਸਰਗਰਮੀਆਂ ਕਰ ਰਹੇ ਹਨ, ਨੂੰ ਕੌਮੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਾ ਮਾਣ ਦਿੱਤਾ ਗਿਆ ਹੈ। ਇਸ ਮੌਕੇ ਮਦਨ ਮੋਹਨ ਸਿੰਘ ਮੂਸਾ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ, ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਕੌਮੀ ਮੀਤ ਪ੍ਰਧਾਨ ਮਾ: ਕੁਲਵਿੰਦਰ ਸਿੰਘ ਜੰਡਾ, ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਜੌਹਲ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ, ਜ਼ਿਲ੍ਹਾ ਸਕੱਤਰ ਜਨਰਲ ਸੁਖਵਿੰਦਰ ਸਿੰਘ ਮੂਨਕ, ਜ਼ਿਲ੍ਹਾ ਯੂਥ ਪ੍ਰਧਾਨ ਸੁਖਵਿੰਦਰ ਸਿੰਘ, ਚੀਫ਼ ਨਿਰਮਲ ਸਿੰਘ ਮੁਕੇਰੀਆਂ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੋਤਲਾ, ਸਰਕਲ ਪ੍ਰਧਾਨ ਸੂਬੇਦਾਰ ਅਸ਼ੋਕ ਦਿਆਲ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਬਰਿਆਣਾ ਅਤੇ ਨਿਰਮਲ ਸਿੰਘ ਬੱਸੀ ਕਾਲੇ ਖਾਂ, ਹਰਜੀਤ ਸਿੰਘ, ਕੁਲਵੀਰ ਸਿੰਘ ਮਲੋਟ, ਸੰਦੀਪ ਸਿੰਘ ਭਕਲਾਂ ਆਦਿ ਨੇ ਇਸ ਨਿਯੁਕਤੀ ’ਤੇ ਖ਼ੁਸ਼ੀ ਪ੍ਰਗਟ ਕੀਤੀ ਤੇ ਮਦਨ ਮੋਹਨ ਸਿੰਘ ਮੂਸਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਢੰਡਾਰੀ ਖ਼ੁਰਦ ਲੁਧਿਆਣਾ ਤੋਂ ਨਗਰ ਕੀਰਤਨ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਪੁੱਜਾ ਅਗਲੀ ਖ਼ਬਰ ‘ਮਨ ਕੀ ਬਾਤ’ ਨੂੰ ਸਮਰਪਿਤ ਸਮਾਗਮ
Ad Position 24