30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਐੱਸ. ਬੀ. ਬੀ. ਐੱਸ. ਯੂਨੀਵਰਸਿਟੀ ਨੇ ‘ਭ੍ਰਿਸ਼ਟਾਚਾਰ ਮੁਕਤ ਜਾਗਰੂਕਤਾ ਹਫ਼ਤਾ-2026’ ਮਨਾਇਆ

ਹੁਸ਼ਿਆਰਪੁਰ, 30 ਅਕਤੂਬਰ (ਬਲਜਿੰਦਰਪਾਲ ਸਿੰਘ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਦੇ ਇੰਸਟੀਚਿਊਟ ਆਫ਼ ਹਿਊਮੈਨਿਟੀਜ਼ ਅਤੇ ਐਜੂਕੇਸ਼ਨ ਦੇ ਸੰਯੁਕਤ ਉੱਦਮ ਨਾਲ ‘ਭ੍ਰਿਸ਼ਟਾਚਾਰ ਮੁਕਤ ਜਾਗਰੂਕਤਾ ਹਫ਼ਤਾ-2026’ ਮਨਾਇਆ। ਇਹ ਪ੍ਰੋਗਰਾਮ ਡਾ.

Ad Position 21
No active advertisement
‘ਭ੍ਰਿਸ਼ਟਾਚਾਰ ਮੁਕਤ ਜਾਗਰੂਕਤਾ ਹਫ਼ਤਾ-2026’ ਮਨਾਉਣ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਿਸ ਸਾਕਸ਼ੀ। 31-10-2026
ਹੁਸ਼ਿਆਰਪੁਰ, 30 ਅਕਤੂਬਰ (ਬਲਜਿੰਦਰਪਾਲ ਸਿੰਘ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਦੇ ਇੰਸਟੀਚਿਊਟ ਆਫ਼ ਹਿਊਮੈਨਿਟੀਜ਼ ਅਤੇ ਐਜੂਕੇਸ਼ਨ ਦੇ ਸੰਯੁਕਤ ਉੱਦਮ ਨਾਲ ‘ਭ੍ਰਿਸ਼ਟਾਚਾਰ ਮੁਕਤ ਜਾਗਰੂਕਤਾ ਹਫ਼ਤਾ-2026’ ਮਨਾਇਆ। ਇਹ ਪ੍ਰੋਗਰਾਮ ਡਾ. ਮੋਹਨ ਲਾਲ ਕਨਵੀਨਰ ਦੀ ਅਗਵਾਈ ਹੇਠ ਕਰਵਾਇਆ। ਪ੍ਰੋਗਰਾਮ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਇਮਾਨਦਾਰੀ, ਪਾਰਦਰਸ਼ਤਾ, ਨੈਤਿਕ ਮੁੱਲਾਂ, ਕਾਨੂੰਨੀ ਜਾਗਰੂਕਤਾ ਤੇ ਭ੍ਰਿਸ਼ਟਾਚਾਰ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਸੀ। ਇਸ ਸਾਲ ਦਾ ਜਾਗਰੂਕਤਾ ਹਫ਼ਤਾ 26 ਅਕਤੂਬਰ ਤੋਂ 1 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਵਿਸ਼ਾ ‘ਪ੍ਰਸਿੱਧੀ ਲਈ ਇਮਾਨਦਾਰੀ’ ਹੈ। ਪ੍ਰੋਗਰਾਮ ਦੌਰਾਨ ਡਾ. ਰਿਆਜ਼ ਨੇ ਇਮਾਨਦਾਰੀ, ਨੈਤਿਕ ਜ਼ਿੰਮੇਵਾਰੀ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ’ਤੇ ਇਕ ਜਾਣਕਾਰੀ ਭਰਪੂਰ ਲੈਕਚਰ ਦਿੱਤਾ। ਯੂ.ਆਈ.ਐੱਚ. ਦੇ ਡੀਨ ਡਾ. ਮਨਦੀਪ ਸਿੰਘ ਅਤੇ ਯੂ.ਆਈ.ਈ. ਦੇ ਡੀਨ ਡਾ. ਅਮਰਜੀਤ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ ’ਤੇ ਚੱਲਣ ਅਤੇ ਭ੍ਰਿਸ਼ਟਾਚਾਰ ਵਿਰੁੱਧ ਹਮੇਸ਼ਾ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦਾ ਸਮਾਪਨ ਮੌਕੇ ਮਿਸ ਸਾਕਸ਼ੀ ਨੇ ਵਿਦਿਆਰਥੀਆਂ ਨੂੰ ‘ਇਮਾਨਦਾਰੀ ਦੀ ਸਹੁੰ’ ਚੁਕਾਈ।
Ad Position 22
No active advertisement
ਪਿਛਲੀ ਖ਼ਬਰ ਮਾਨਵਤਾ ਦੀ ਸੇਵਾ ਦੇ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਦੋ ਸਮਾਜ ਸੇਵੀ ਸੰਸਥਾਵਾਂ ਦੀ ਸਾਂਝੀ ਮੀਟਿੰਗ ਅੱਜ ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ 15 ਨੂੰ
Ad Position 24