ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਪਿੰਡ ਨੰਦਾਚੌਰ ’ਚ ਤੀਸਰਾ ਕੀਰਤਨ ਦਰਬਾਰ ਸਮਾਗਮ
ਬੁੱਲ੍ਹੋਵਾਲ 2 ਨਵੰਬਰ (ਲੁਗਾਣਾ)-ਸਿੰਘ ਵੈੱਲਫੇਅਰ ਸੁਸਾਇਟੀ ਪਿੰਡ ਨੰਦਾਚੌਰ ਵੱਲੋਂ ਸਮੂਹ ਇਲਾਕਾ ਨਿਵਾਸੀ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਤੀਸਰਾ ਕੀਰਤਨ ਦਰਬਾਰ ਸਮਾਗਮ ਗੁਰਦੁਆਰਾ ਸਿੰਘ ਸਭਾ ਨੰਦਾਚੌਰ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਅਗਵਾਈ ’ਚ ਵਾਲੀਬਾਲ ਗਰਾਊਂਡ, ਦਾਣਾ ਮੰਡੀ ਪਿੰਡ ਨੰਦਾਚੌਰ ਵਿਖੇ ਕਰਵਾਇਆ ਗਿਆ। ਇਹ ਕੀਰਤਨ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਕਰਵਾਇਆ ਗਿਆ।
ਬੁੱਲ੍ਹੋਵਾਲ 2 ਨਵੰਬਰ (ਲੁਗਾਣਾ)-ਸਿੰਘ ਵੈੱਲਫੇਅਰ ਸੁਸਾਇਟੀ ਪਿੰਡ ਨੰਦਾਚੌਰ ਵੱਲੋਂ ਸਮੂਹ ਇਲਾਕਾ ਨਿਵਾਸੀ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਤੀਸਰਾ ਕੀਰਤਨ ਦਰਬਾਰ ਸਮਾਗਮ ਗੁਰਦੁਆਰਾ ਸਿੰਘ ਸਭਾ ਨੰਦਾਚੌਰ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਅਗਵਾਈ ’ਚ ਵਾਲੀਬਾਲ ਗਰਾਊਂਡ, ਦਾਣਾ ਮੰਡੀ ਪਿੰਡ ਨੰਦਾਚੌਰ ਵਿਖੇ ਕਰਵਾਇਆ ਗਿਆ। ਇਹ ਕੀਰਤਨ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਮਰਪਿਤ ਕਰਵਾਇਆ ਗਿਆ। ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥਾ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਵਿਸ਼ਾਲ ਸਿੰਘ ਕਥਾ ਵਾਚਕ ਦੀਵਾਨ ਹਾਲ ਮੰਜੀ ਸਾਹਿਬ ਵਾਲੇ ਅਤੇ ਭਾਈ ਮਨਵੀਰ ਸਿੰਘ ਢਾਡੀ ਜਥਾ ਪਹੁਵਿੰਡ, ਭਾਈ ਸੁਰਿੰਦਰਪਾਲ ਸਿੰਘ, ਭਾਈ ਰਣਜੀਤ ਸਿੰਘ ਅਤੇ ਪਿੰਡ ਦੇ ਬੱਚਿਆ ਨੇ ਆਈਆਂ ਸੰਗਤਾਂ ਨੂੰ ਕੀਰਤਨ, ਕਥਾ ਵਿਚਾਰਾਂ ਤੇ ਢਾਡੀ ਵਾਰਾਂ ਸਰਵਣ ਕਰਵਾਈਆਂ। ਇਸ ਦੌਰਾਨ ਸਟੇਜ ਸਕੱਤਰ ਦੀ ਸੇਵਾ ਗਿਆਨੀ ਸੁਖਵਿੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਨਿਭਾਈ। ਇਸ ਸਮਾਗਮ ’ਚ ਇਲਾਕੇ ਭਰ ’ਚੋਂ ਸੰਤਾਂ ਮਹਾਂਪੁਰਸ਼ਾਂ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਅੰਤ ਵਿਚ ਸਿੰਘ ਵੈੱਲਫੇਅਰ ਸੁਸਾਇਟੀ ਪਿੰਡ ਨੰਦਾਚੌਰ ਦੇ ਪ੍ਰਧਾਨ ਅਸ਼ਮੀਤ ਸਿੰਘ ਪਾਬਲਾ ਵਲੋਂ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਰਵਿਦਾਸ ਸਭਾ, ਡੇਰਾ ਬਾਬਾ ਜਵਾਹਰ ਦਾਸ ਜੀ ਦੇ ਨੌਜਵਾਨ, ਸਮਾਜ ਸੇਵਕ ਸੁਸਾਇਟੀ ਆਦਮਪੁਰ ਤੇ ਭੋਗਪੁਰ, ਨਿਸ਼ਕਾਮ ਸੇਵਾ ਪਿੰਡ ਨੰਗਲ ਜਮਾਲ , ਨੌਜਵਾਨ ਸਭਾ ਪਿੰਡ ਕਿੰਗਰਾ, ਨਵੀ ਨੁਹਾਰ ਯੂਥ ਕਲੱਬ ਪਿੰਡ ਮੱਛਰੀਵਾਲ, ਸਮਾਜ ਸੇਵਾ ਸੁਸਾਇਟੀ ਪਿੰਡ ਕਾਲਾ ਬੱਕਰਾ, ਤਾਜਪ੍ਰੀਤ ਦਸਤਾਰ ਅਕੈਡਮੀ ਵੱਲੋਂ ਨਿਭਾਈਆਂ ਸੇਵਾਵਾਂ ਲਈ ਧੰਨਵਾਦ ਕੀਤਾ।