05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਿਵਲ ਹਸਪਤਾਲ ’ਚ 83 ਸਾਲਾ ਬਜ਼ੁਰਗ ਮਰੀਜ਼ ਦਾ ਸਫਲ ਆਪ੍ਰੇਸ਼ਨ

ਗੜ੍ਹਸ਼ੰਕਰ, 5 ਨਵੰਬਰ (ਧਾਲੀਵਾਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਰਮਲ ਕੁਮਾਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਇਕ 83 ਸਾਲਾ ਬਜ਼ੁਰਗ ਮਰੀਜ਼ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ।

Ad Position 21
No active advertisement
ਆਪ੍ਰੇਸ਼ਨ ਦੌਰਾਨ ਕੱਢੀਆਂ ਪਥਰੀਆਂ। ਤਸਵੀਰ : ਧਾਲੀਵਾਲ 06-11-2026
ਗੜ੍ਹਸ਼ੰਕਰ, 5 ਨਵੰਬਰ (ਧਾਲੀਵਾਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਰਮਲ ਕੁਮਾਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਇਕ 83 ਸਾਲਾ ਬਜ਼ੁਰਗ ਮਰੀਜ਼ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ। ਡਾ. ਨਿਰਮਲ ਕੁਮਾਰ ਨੇ ਦੱਸਿਆ ਕਿ ਮਰੀਜ਼ ਹਾਈ ਰਿਸਕ ਕੈਟਾਗਰੀ ’ਚ ਆਉਂਦਾ ਸੀ ਅਤੇ ਹਾਈ ਬਲੱਡ ਪ੍ਰੈਸ਼ਰ ਅਤੇ ਪੁਰਾਣੀ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸੀ। ਮਰੀਜ਼ ਨੂੰ ਲੰਬੇ ਸਮੇਂ ਤੋਂ ਪਿਸ਼ਾਬ ਦੀ ਇਨਫੈਕਸ਼ਨ ਦੀ ਸਮੱਸਿਆ ਸੀ ਅਤੇ ਪਿਸ਼ਾਬ ਰੁਕਣ ਕਾਰਨ ਵਾਰ-ਵਾਰ ਕੈਥੀਟਰ ਪਾਉਣਾ ਪੈਂਦਾ ਸੀ। ਜਾਂਚ ਦੌਰਾਨ ਪਿਸ਼ਾਬ ਦੀ ਥੈਲੀ ਵਿਚ ਤਿੰਨ ਪਥਰੀਆਂ ਮਿਲੀਆਂ, ਜਿਨ੍ਹਾਂ ਦਾ ਆਕਾਰ ਕ੍ਰਮਵਾਰ 31 ਐੱਮ.ਐੱਮ, 10 ਐੱਮ.ਐੱਮ ਅਤੇ 7 ਐੱਮ.ਐੱਮ ਸੀ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਮਰੀਜ਼ ਦਾ ਬਲੱਡ ਪ੍ਰੈਸ਼ਰ 210/140 ਤੱਕ ਪਹੁੰਚ ਗਿਆ ਸੀ ਜਿਸ ਨੂੰ ਡਾ ਐਲਿਕਾ ਵਲੋਂ ਸਰਗਰਮੀ ਨਾਲ ਸੰਭਾਲਿਆ ਗਿਆ। ਮਰੀਜ਼ ਦੀ ਵੱਧ ਉਮਰ, ਹਾਈ ਬਲੱਡ ਪ੍ਰੈਸ਼ਰ ਅਤੇ ਸੀਓਪੀਡੀ ਨੂੰ ਧਿਆਨ ’ਚ ਰੱਖਦੇ ਹੋਏ ਸਰਜਨ ਡਾ. ਪਰਮਹੰਸ ਵਲੋਂ ਛੋਟਾ ਚੀਰਾ ਲਗਾ ਕੇ ਲਗਭਗ 20 ਮਿੰਟਾਂ ’ਚ ਆਪ੍ਰੇਸ਼ਨ ਸਫਲਤਾ ਪੂਰਵਕ ਕੀਤਾ ਗਿਆ ਅਤੇ ਤਿੰਨੋਂ ਪਥਰੀਆਂ ਕੱਢ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮਰੀਜ਼ ਦਾ ਪੂਰਾ ਇਲਾਜ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਆਪ੍ਰੇਸ਼ਨ ਸਰਜਨ ਡਾ. ਪਰਮਹੰਸ ਅਤੇ ਡਾ. ਐਲਿਕਾ ਦੀ ਮਿਹਨਤ ਅਤੇ ਸਮੁੱਚੀ ਸਿਹਤ ਟੀਮ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਜਥੇ. ਕੋਠੇ ਜੱਟਾਂ ਦੇ ਮੀਤ ਪ੍ਰਧਾਨ ਬਣਨ ’ਤੇ ਆਗੂਆਂ ਵਲੋਂ ਹਾਈਕਮਾਨ ਦਾ ਧੰਨਵਾਦ ਅਗਲੀ ਖ਼ਬਰ ਟੀ.ਬੀ. ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਸਿਹਤ ਵਿਭਾਗ ਵਲੋਂ ਸਮੀਖਿਆ ਮੀਟਿੰਗ
Ad Position 24