05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

‘ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਭੁੰਗਰਨੀ ’ਚ ਫੁੱਟਬਾਲ ਮੈਚ ਕਰਵਾਇਆ

ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਦੀ ਰੋਕਥਾਮ ਲਈ ਜ਼ਿਲ੍ਹੇ ਵਿਚ 60 ਦਿਨਾਂ ਲਈ ਸ਼ੁਰੂ ਕੀਤੀਆਂ ਵਿਸ਼ੇਸ਼ ਸਰਗਰਮੀਆਂ ਦੀ ਲੜੀ ਵਿਚ ਪਿੰਡ ਭੁੰਗਰਨੀ ਵਿਖੇ ਖੇਡ ਵਿਭਾਗ ਵਲੋਂ ਨੌਜਵਾਨਾਂ ਲਈ ਫੁੱਟਬਾਲ ਮੈਚ ਕਰਵਾਇਆ ਗਿਆ ਜਿਸ ਦਾ ਉਦੇਸ਼ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਸੁਨੇਹਾ ਦੇਣਾ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਲਾਮਬੰਦੀ ਸੀ। ਫੁੱਟਬਾਲ ਮੈਚ ਦੌਰਾਨ ਸਹਾਇਕ ਕਮਿਸ਼ਨਰ ਅਮਨਦੀਪ ਕੌਰ ਨੇ ਖਿਡਾਰੀਆਂ ਦੀ ਹੌਸਲਾ ਅਫਜਾਈਂ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਦਾ ਭਵਿੱਖ ਹੈ ਅਤੇ ਜੇਕਰ ਨੌਜਵਾਨ ਨਸ਼ਿਆਂ ਤੋਂ ਰਹਿਤ ਰਹਿਣਗੇ ਤਾਂ ਦੇਸ਼ ਦਾ ਭਵਿੱਖ ਚੰਗੇਰਾ ਅਤੇ ਮਜ਼ਬੂਤ ਹੋਵੇਗਾ।

Ad Position 21
No active advertisement
ਅਜੀਤ ਡੈਸਕ 06-11-2026
ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਦੀ ਰੋਕਥਾਮ ਲਈ ਜ਼ਿਲ੍ਹੇ ਵਿਚ 60 ਦਿਨਾਂ ਲਈ ਸ਼ੁਰੂ ਕੀਤੀਆਂ ਵਿਸ਼ੇਸ਼ ਸਰਗਰਮੀਆਂ ਦੀ ਲੜੀ ਵਿਚ ਪਿੰਡ ਭੁੰਗਰਨੀ ਵਿਖੇ ਖੇਡ ਵਿਭਾਗ ਵਲੋਂ ਨੌਜਵਾਨਾਂ ਲਈ ਫੁੱਟਬਾਲ ਮੈਚ ਕਰਵਾਇਆ ਗਿਆ ਜਿਸ ਦਾ ਉਦੇਸ਼ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਸੁਨੇਹਾ ਦੇਣਾ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਲਾਮਬੰਦੀ ਸੀ। ਫੁੱਟਬਾਲ ਮੈਚ ਦੌਰਾਨ ਸਹਾਇਕ ਕਮਿਸ਼ਨਰ ਅਮਨਦੀਪ ਕੌਰ ਨੇ ਖਿਡਾਰੀਆਂ ਦੀ ਹੌਸਲਾ ਅਫਜਾਈਂ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਦਾ ਭਵਿੱਖ ਹੈ ਅਤੇ ਜੇਕਰ ਨੌਜਵਾਨ ਨਸ਼ਿਆਂ ਤੋਂ ਰਹਿਤ ਰਹਿਣਗੇ ਤਾਂ ਦੇਸ਼ ਦਾ ਭਵਿੱਖ ਚੰਗੇਰਾ ਅਤੇ ਮਜ਼ਬੂਤ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਨਸ਼ਿਆਂ ਵਿਰੁੱਧ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਇਸ ਸਮਾਜਿਕ ਅਲਾਮਤ ਨੂੰ ਜੜੋਂ੍ਹ ਖ਼ਤਮ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਖੇਡ ਵਿਭਾਗ ਦੇ ਫੁੱਟਬਾਲ ਕੋਚ ਹਰਜੀਤ ਪਾਲ ਸਿੰਘ ਅਤੇ ਅਥਲੈਟਿਕ ਕੋਚ ਮੋਨਿਕਾ ਦੀ ਦੇਖ-ਰੇਖ ਵਿਚ ਕਰਵਾਏ ਫੁੱਟਬਾਲ ਮੈਚ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੂੰਗਰਨੀ ਦੀਆਂ ਟੀਮਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਜਿਸ ਵਿਚ ਸਕੂਲ ਦੀ ਏ ਟੀਮ ਨੇ 3-0 ਦੇ ਫ਼ਰਕ ਨਾਲ ਜੇਤੂ ਰਹੀ।
Ad Position 22
No active advertisement
ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਵਲੋਂ ਹਲਕਾ ਸ਼ਾਮਚੁਰਾਸੀ ਦੇ ਵਿਕਾਸ ਕਾਰਜਾਂ ਲਈ 1.16 ਕਰੋੜ ਦੀ ਗ੍ਰਾਂਟ ਜਾਰੀ ਅਗਲੀ ਖ਼ਬਰ ਜਥੇ. ਕੋਠੇ ਜੱਟਾਂ ਦੇ ਮੀਤ ਪ੍ਰਧਾਨ ਬਣਨ ’ਤੇ ਆਗੂਆਂ ਵਲੋਂ ਹਾਈਕਮਾਨ ਦਾ ਧੰਨਵਾਦ
Ad Position 24