05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪ੍ਰਿੰ. ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ 8ਵੀਂ ਧਾਰਮਿਕ ਪੁਸਤਕ ‘ਕੀਨੋ ਬਡੋ ਕਲੂ ਮਹਿ ਸਾਕਾ’ ਲੋਕ ਅਰਪਣ

ਮਾਹਿਲਪੁਰ, 5 ਨਵੰਬਰ (ਰਜਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇ ਧਾਰਮਿਕ ਸ਼ਖ਼ਸੀਅਤ ਦੇ ਮਾਲਕ ਪ੍ਰਿੰ. ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ ਹਥਲੀ ਅੱਠਵੀਂ ਪੁਸਤਕ ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਸਮਰਪਿਤ ‘ਕੀਨੋ ਬਡੋ ਕਲੂ ਮਹਿ ਸਾਕਾ’ ਦੇ ਲੋਕ ਅਰਪਣ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 06-11-2026
ਮਾਹਿਲਪੁਰ, 5 ਨਵੰਬਰ (ਰਜਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇ ਧਾਰਮਿਕ ਸ਼ਖ਼ਸੀਅਤ ਦੇ ਮਾਲਕ ਪ੍ਰਿੰ. ਸੁਰਿੰਦਰਪਾਲ ਸਿੰਘ ਪ੍ਰਦੇਸੀ ਦੀ ਹਥਲੀ ਅੱਠਵੀਂ ਪੁਸਤਕ ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਸਮਰਪਿਤ ‘ਕੀਨੋ ਬਡੋ ਕਲੂ ਮਹਿ ਸਾਕਾ’ ਦੇ ਲੋਕ ਅਰਪਣ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਸ਼੍ਰੋਮਣੀ ਅਕਾਲੀ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਇਹ ਕਿਤਾਬ ਸਿੱਖ ਇਤਿਹਾਸ ਪ੍ਰੀਤ ਸ਼ਰਧਾ ਤੇ ਆਸਥਾ ਨਾਲ ਲਿਖੀ ਅਰਦਾਸ ਵਾਂਗ ਹੈ ਜਿਸ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਆਦਰਸ਼ਾਂ ਨੂੰ ਕਵਿਤਾ ਦੇ ਆਦੇਸ਼ ਵਿਚ ਪ੍ਰਗਟਾ ਕੇ ਲੇਖਕ ਨੇ ਇਤਿਹਾਸਕਾਰੀ ਤੇ ਕਵਿਤਾ ਦਾ ਸੁਮੇਲ ਕਰ ਦਿੱਤਾ ਹੈ। ਗੁਰੂ ਗੋਬਿਦ ਸਿੰਘ ਸਟੱਡੀ ਸਰਕਲ ਦੇ ਸੰਯੋਜਕ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ ਨੇ ਕਿਹਾ ਕਿ ਪੰਜਾਬੀ ਵਿਦਵਾਨ ਖੋਜੀ ਕਵੀ ਪ੍ਰਿੰ. ਪ੍ਰਦੇਸੀ ਨੇ ਇਸ ਸੱਭਿਆਚਾਰਕ ਤਬਦੀਲੀ ਦੇ ਇਤਿਹਾਸ ਦੀ ਪਛਾਣ ਕੀਤੀ ਤੇ ਹਥਲੀ ਪੁਸਤਕ ’ਚ ਇਸ ਦਾ ਵਰਣਨ ਕੀਤਾ। ਲੇਖਕ ਰਘਵੀਰ ਸਿੰਘ ਕਲੋਆ, ਹੈੱਡ ਮਾ.ਹਰਭਜਨ ਸਿੰਘ ਅਜਨੋਹਾ, ਪ੍ਰਿੰ. ਰੁਪਿੰਦਰਜੋਤ ਸਿੰਘ, ਢਾਡੀ ਸੁਖਦੇਵ ਸਿੰਘ ਖੜੌਦੀ ਤੇ ਪ੍ਰੋ. ਸਰਵਣ ਸਿੰਘ ਕਿਹਾ ਕਿ ਪ੍ਰਦੇਸੀ ਸਾਹਿਬ ਗੁਰਬਾਣੀ ਤੇ ਸਿੱਖ ਫ਼ਲਸਫ਼ੇ ਦੀ ਡੂੰਘੀ ਸੋਚ ਰੱਖਣ ਵਾਲਾ ਵਿਦਵਾਨ ਹੋਣ ਕਰਕੇ ਉਨ੍ਹਾਂ ਗੁਰੂਆਂ ਦੇ ਜੀਵਨ ਨੂੰ ਰੁਬਾਈਆਂ ’ਚ ਪੇਸ਼ ਕਰਕੇ ਬਾਕਮਾਲ ਮਿਸਾਲ ਪੇਸ਼ ਕੀਤੀ ਹੈ। ਇਸ ਮੌਕੇ ਪ੍ਰਿੰ. ਸੁਰਜੀਤ ਸਿੰਘ ਕੈਂਥ, ਦਵਿੰਦਰ ਸਿੰਘ ਬੈਂਸ ਬਾਹੋਵਾਲ, ਜਸਵੀਰ ਕੌਰ ਖ਼ਾਲਸਾ, ਮੈਨੇਜਰ ਹਰਭਜਨ ਸਿੰਘ ਗੁ.ਸ਼ਹੀਦਾਂ, ਹਰਪ੍ਰੀਤ ਸਿੰਘ ਹੈਪੀ, ਦਵਿੰਦਰ ਸਿੰਘ ਕਾਲੇਵਾਲ, ਜਗਦੀਪ ਸਿੰਘ ਸਾਬਕਾ ਕੌਂਸਲਰ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਵੀ ਪ੍ਰਿੰ. ਸੁਰਿੰਦਰਪਾਲ ਸਿੰਘ ਪ੍ਰਦੇਸੀ ਨੂੰ ਮੁਬਾਰਕਬਾਦ ਦਿੰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ।
Ad Position 22
No active advertisement
ਪਿਛਲੀ ਖ਼ਬਰ ਟਰੂ ਲਾਇਟ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਅਸਥਾਨਾਂ ਦੇ ਕੀਤੇ ਦਰਸ਼ਨ ਅਗਲੀ ਖ਼ਬਰ ਸਰਕਾਰੀ ਸਕੂਲ ਡੱਫਰ ’ਚ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਜੇਤੂ ਵਿਦਿਆਰਥੀ ਸਨਮਾਨਿਤ
Ad Position 24