05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵਿਧਾਇਕ ਡਾ. ਇਸ਼ਾਂਕ ਵਲੋਂ ਹੂਕੜਾਂ ਤੇ ਅਜਨੋਹਾ ਸਕੂਲ ’ਚ ਨਵੇਂ ਸਮਾਰਟ ਕਲਾਸ-ਰੂਮਾਂ ਦਾ ਉਦਘਾਟਨ

ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣਾ ਸਾਡੀ ਮੁੱਖ ਤਰਜੀਹ ਹੈ। ਹਲਕੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ ਬਿਹਤਰ ਸਹੂਲਤਾਂ ਮਿਲ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 06-11-2026
ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣਾ ਸਾਡੀ ਮੁੱਖ ਤਰਜੀਹ ਹੈ। ਹਲਕੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ ਬਿਹਤਰ ਸਹੂਲਤਾਂ ਮਿਲ ਰਹੀਆਂ ਹਨ। ਇਹ ਪ੍ਰਗਟਾਵਾ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਹੁਕੜਾਂ ਅਤੇ ਅਜਨੋਹਾ ਪਿੰਡਾਂ ਦੇ ਐਲੀਮੈਂਟਰੀ ਸਕੂਲਾਂ ਵਿਚ ਨਵੇਂ ਸਮਾਰਟ ਕਲਾਸ-ਰੂਮਾਂ ਦਾ ਉਦਘਾਟਨ ਕਰਦਿਆਂ ਕੀਤਾ। ਸਰਕਾਰੀ ਐਲੀਮੈਂਟਰੀ ਸਕੂਲ ਹੁੱਕੜਾਂ ਵਿਚ 9.55 ਲੱਖ ਰੁਪਏ ਦੀ ਗ੍ਰਾਂਟ ਨਾਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਅਜਨੋਹਾ ਵਿਚ ਵੀ 9.55 ਲੱਖ ਰੁਪਏ ਦੀ ਗ੍ਰਾਂਟ ਨਾਲ ਨਵੇਂ ਸਮਾਰਟ ਕਲਾਸ-ਰੂਮ ਤਿਆਰ ਕੀਤੇ ਗਏ ਹਨ। ਇਸ ਮੌਕੇ ਪ੍ਰਿੰ. ਗੁਰਿੰਦਰਜੀਤ ਕੌਰ, ਸਰਪੰਚ ਪੁਸ਼ਪਾ ਰਾਣੀ, ਰੌਣਕੀ ਰਾਮ, ਰਾਏ ਸਾਹਿਬ ਲੰਬੜਦਾਰ, ਲਖਵੀਰ ਕੁਮਾਰ ਬਿੱਲ, ਬਲਵੀਰ ਸਿੰਘ ਪੰਚ, ਰਾਮ ਸਿੰਘ ਪੰਚ, ਗੁਰਨਾਮ ਸਿੰਘ, ਹਰਵਿੰਦਰ ਸਿੰਘ, ਅਨੀਤਾ ਦੇਵੀ, ਕਿਰਨ ਸੈਣੀ ਆਦਿ ਹਾਜ਼ਰ ਸਨ, ਸੀਨੀਅਰ ਹੈੱਡ ਟਿੱਚਰ ਦਰਸ਼ਨ ਕੌਰ, ਈਟੀਟੀ ਅਧਿਆਪਕ ਧਰਮਵੀਰ, ਮਿਸ ਲਕਸ਼ਮੀ ਦੇਵੀ (ਈ.ਟੀ.ਟੀ), ਸੁਰਿੰਦਰ ਸਿੰਘ, ਸੁਰਜੀਤ ਕੌਰ, ਪਰਮਜੀਤ ਕੌਰ, ਐੱਸ ਐੱਮ ਸੀ ਚੇਅਰਮੈਨ ਗੁਰਮੀਤ ਸਿੰਘ, ਸਰਪੰਚ ਰਾਜਵਿੰਦਰ ਕੌਰ, ਬਲਾਕ ਸੰਮਤੀ ਮੈਂਬਰ ਮਮਤਾ ਰਾਣੀ, ਨੰਬਰਦਾਰ ਅਸ਼ੋਕ ਕੁਮਾਰ ਰਾਣਾ, ਨੰਬਰਦਾਰ ਜਸਕਰਨ ਸਿੰਘ, ਸੋਹਣ ਸਿੰਘ ਪੰਚ, ਕਿਰਨ ਕੁਮਾਰੀ ਪੰਚ ਅਤੇ ਬਲਜੀਤ ਕੌਰ ਪੰਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 200 ਮੀਟਰ ਦੌੜ ’ਚ ਆਇਨਾ ਸੈਣੀ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਕੁੱਟਮਾਰ ਤੇ ਗੋਲੀ ਚਲਾਉਣ ਦੇ ਮਾਮਲੇ ’ਚ 1 ਦੋਸ਼ੀ ਕਾਬੂ
Ad Position 24