10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਬੱਧਣ ਜਠੇਰਿਆਂ ਦਾ ਜੋੜ ਮੇਲਾ ਕਰਵਾਇਆ

ਸ਼ਾਮਚੁਰਾਸੀ, 10 ਨਵੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਤਪ ਅਸਥਾਨ ਬਾਬਾ ਡੇਹਲੋ ਸ਼ਾਹ ਬੱਧਣ ਦੇ ਦਰਬਾਰ ਸਾਂਧਰਾ ਵਿਖੇ ਜੋੜ ਮੇਲਾ ਬਾਬਾ ਡੇਹਲੋ ਸ਼ਾਹ ਬੱਧਣ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਰਾਮਜੀ ਸੂਫ਼ੀ ਲੇਖਕ ਬਾਹਟੀਵਾਲ ਅਤੇ ਸਮੂਹ ਬੱਧਣ ਪਰਿਵਾਰ ਦੇ ਸਹਿਯੋਗ ਨਾਲ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਦੇ ਪਾਠ ਦੇ ਭੋਗ ਪਾਉਣ ਨਾਲ ਹੋਈ।

Ad Position 21
No active advertisement
ਅਜੀਤ ਡੈਸਕ 11-11-2026
ਸ਼ਾਮਚੁਰਾਸੀ, 10 ਨਵੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਤਪ ਅਸਥਾਨ ਬਾਬਾ ਡੇਹਲੋ ਸ਼ਾਹ ਬੱਧਣ ਦੇ ਦਰਬਾਰ ਸਾਂਧਰਾ ਵਿਖੇ ਜੋੜ ਮੇਲਾ ਬਾਬਾ ਡੇਹਲੋ ਸ਼ਾਹ ਬੱਧਣ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਰਾਮਜੀ ਸੂਫ਼ੀ ਲੇਖਕ ਬਾਹਟੀਵਾਲ ਅਤੇ ਸਮੂਹ ਬੱਧਣ ਪਰਿਵਾਰ ਦੇ ਸਹਿਯੋਗ ਨਾਲ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਦੇ ਪਾਠ ਦੇ ਭੋਗ ਪਾਉਣ ਨਾਲ ਹੋਈ। ਸਮਾਗਮ ਦੌਰਾਨ ਭਾਈ ਪਰਗਟ ਸਿੰਘ ਬਾੜੀਆਂ ਵਾਲੇ, ਭਾਈ ਪ੍ਰੀਤ ਰਵਿਦਾਸੀਆ ਹਰਿਆਣਾ ਅਤੇ ਭਾਈ ਸਤਨਾਮ ਸਿੰਘ ਹੁਸੈਨਪੁਰ ਨਕੋਦਰ ਵਾਲਿਆਂ ਨੇ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਅਤੇ ਪਿੰਡ ਕਾਲੂਵਾਹਰ ਦੀ ਸੰਗਤ ਵਲੋਂ ਮੁਫ਼ਤ ਮੈਡੀਕਲ ਅਤੇ ਡੈਂਟਲ ਚੈੱਕਅਪ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਰਾਮਜੀ ਬਾਹਟੀਵਾਲ, ਵਾਇਸ ਪ੍ਰਧਾਨ ਪ੍ਰੇਮ ਸਿੰਘ ਬੱਧਣ, ਸੋਮ ਸਾਬਰ ਬੱਧਣ ਪਤਾਰਾ, ਰਣਜੀਤ ਸਿੰਘ ਬੱਧਣ, ਬਲਜੀਤ ਸਿੰਘ ਬੱਧਣ, ਸੁਨੀਲ ਬੱਧਣ, ਸਰਪੰਚ ਪ੍ਰਿਆ ਨੈਣੋਵਾਲ ਜੱਟਾਂ, ਸਰਪੰਚ ਜਸਵਿੰਦਰ ਸਿੰਘ, ਬਾਬਾ ਪ੍ਰਿਥੀ ਸਿੰਘ ਬਾਲੀ ਬਾਬਾ ਸ਼ਾਮੀ ਸ਼ਾਹ ਦਰਬਾਰ ਸ਼ਾਮਚੁਰਾਸੀ, ਰਮੇਸ਼ ਬੱਧਣ, ਪ੍ਰਦੀਪ ਬੱਧਣ, ਅਣਖੇਸ਼ ਬੱਧਣ, ਨਿਰੰਜਣ ਸਿੰਘ ਬੱਧਣ ਅਤੇ ਭੁਪਿੰਦਰ ਸਿੰਘ ਬੱਧਣ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਟਾਕਿਆਂ ਨਾਲ ਗੁੱਜਰਾਂ ਦੀ ਪਰਾਲੀ ਨੂੰ ਲੱਗੀ ਅੱਗ , ਵਿਧਾਇਕ ਜਿੰਪਾ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਮੁਲਾਜ਼ਮ ਵਿੰਗ ਪੰਜਾਬ ਦੀ ਚੋਣ ਮੈਨੀਫੈਸਟੋ ਕਮੇਟੀ ਅਕਾਲੀ ਦਲ ( ਬ ) ਨਾਲ ਮੀਟਿੰਗ
Ad Position 24