ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਮੰਡਲ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ
ਮੁਕੇਰੀਆਂ, 10 ਨਵੰਬਰ (ਰਾਮਗੜ੍ਹੀਆ)-ਪੈਨਸ਼ਨਰ ਵੈੱਲਫੇਅਰ ਮੰਡਲ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਸਰਪ੍ਰਸਤ ਸਰਵਨ ਸਿੰਘ ਕੋਟਲੀ ਦੀ ਦੇਖ-ਰੇਖ ਅਤੇ ਪ੍ਰਧਾਨ ਬਲਵਿੰਦਰ ਸਿੰਘ ਪਨਖ਼ੂਹ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੈਨਸ਼ਨਰਾਂ ਦੀਆਂ ਮੰਗਾਂ ’ਤੇ ਵਿਚਾਰ ਚਰਚਾ ਕੀਤੀ ਗਈ।
ਮੁਕੇਰੀਆਂ, 10 ਨਵੰਬਰ (ਰਾਮਗੜ੍ਹੀਆ)-ਪੈਨਸ਼ਨਰ ਵੈੱਲਫੇਅਰ ਮੰਡਲ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਸਰਪ੍ਰਸਤ ਸਰਵਨ ਸਿੰਘ ਕੋਟਲੀ ਦੀ ਦੇਖ-ਰੇਖ ਅਤੇ ਪ੍ਰਧਾਨ ਬਲਵਿੰਦਰ ਸਿੰਘ ਪਨਖ਼ੂਹ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੈਨਸ਼ਨਰਾਂ ਦੀਆਂ ਮੰਗਾਂ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਰਕਾਰ ਵਲੋਂ ਜੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਕਾਇਆ ਏਰੀਅਰ ਅਤੇ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ, ਉਸ ਬਾਰੇ ਆਉਣ ਵਾਲੇ ਸਮੇਂ ’ਚ ਸੰਘਰਸ਼ ਹੋਰ ਤਿੱਖਾ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਨੂੰ ਚੱਲਦਾ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਜੋਗਿੰਦਰ ਸਿੰਘ ਬਹਿਬਲਮੰਝ, ਖੜਕ ਸਿੰਘ, ਨਰਿੰਦਰ ਸਿੰਘ ਮੁਲਤਾਨ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੁਲਵਿੰਦਰ ਸਿੰਘ ਕੋਟਲੀ, ਕੁਲਜੀਤ ਸਿੰਘ ਨੌਸ਼ਹਿਰਾ ਪੱਤਣ, ਬਿਸ਼ਨਦਾਸ, ਨਰਿੰਦਰ ਮੀਆ ਚੰਗੜ੍ਹਵਾਂ, ਸੁਰਿੰਦਰ ਤਲਵਾੜਾ, ਲੇਖ ਰਾਜ ਤਲਵਾੜਾ, ਬਲਵਿੰਦਰ ਸਿੰਘ ਕੋਟਲੀ, ਸੂਰਤ ਸਿੰਘ ਕੋਟਲੀ, ਜਗਜੀਤ ਸਿੰਘ ਗੁਰਦਾਸਪੁਰ, ਸੁਲੱਖਣ ਸਿੰਘ, ਵਿਜੇ ਕੁਮਾਰ ਚੱਕ ਸ਼ੇਰੂ, ਦਵਿੰਦਰ ਸਿੰਘ, ਜਰਨੈਲ ਸਿੰਘ ਧਨੋਆ, ਸ਼ਮਸ਼ੇਰ ਸਿੰਘ ਅਤੇ ਸੂਰਤ ਸਿੰਘ ਕੋਟਲੀ ਤੋਂ ਇਲਾਵਾ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਸਨ।