ਆਧੁਨਿਕ ਇਲੈਕਟ੍ਰੋਨਿਕ ਲੈਬ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜਵਿੰਦਰ ਕੌਰ ਨਰਵਾਲ ਵਲੋਂ ਉਦਘਾਟਨ
ਚੌਲਾਂਗ, 11 ਨਵੰਬਰ (ਸੁਖਦੇਵ ਸਿੰਘ)- ਬਲਾਕ ਟਾਂਡਾ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੌੜਾ ਬਘਿਆੜੀ ਵਿਖੇ ਪੰਜਾਬ ਸਰਕਾਰ ਵਲੋਂ ਕਰੀਬ 18 ਲੱਖ ਦੀ ਲਾਗਤ ਨਾਲ ਆਧੁਨਿਕ ਇਲੈਕਟ੍ਰੋਨਿਕ ਲੈਬ ਬਣਾਈ ਗਈ ਹੈ ਜਿਸ ਦਾ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜਵਿੰਦਰ ਕੌਰ ਨਰਵਾਲ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੁਲਬੀਰ ਕੌਰ, ਪੰਚ ਕਾਂਤਾ ਦੇਵੀ, ਪੰਚ ਨਿਰਮਲ ਕੌਰ, ਸਿਮਰਜੀਤ ਕੌਰ, ਰਾਜ ਰਾਣੀ, ਮੋਨਿਕਾ ਆਦਿ ਹਾਜ਼ਰ ਸਨ।
ਚੌਲਾਂਗ, 11 ਨਵੰਬਰ (ਸੁਖਦੇਵ ਸਿੰਘ)- ਬਲਾਕ ਟਾਂਡਾ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੌੜਾ ਬਘਿਆੜੀ ਵਿਖੇ ਪੰਜਾਬ ਸਰਕਾਰ ਵਲੋਂ ਕਰੀਬ 18 ਲੱਖ ਦੀ ਲਾਗਤ ਨਾਲ ਆਧੁਨਿਕ ਇਲੈਕਟ੍ਰੋਨਿਕ ਲੈਬ ਬਣਾਈ ਗਈ ਹੈ ਜਿਸ ਦਾ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜਵਿੰਦਰ ਕੌਰ ਨਰਵਾਲ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੁਲਬੀਰ ਕੌਰ, ਪੰਚ ਕਾਂਤਾ ਦੇਵੀ, ਪੰਚ ਨਿਰਮਲ ਕੌਰ, ਸਿਮਰਜੀਤ ਕੌਰ, ਰਾਜ ਰਾਣੀ, ਮੋਨਿਕਾ ਆਦਿ ਹਾਜ਼ਰ ਸਨ। ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਅਤੇ ਸਮੂਹ ਸਟਾਫ਼ ਵਲੋਂ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸਕੂਲ ਵਿਚ ਆਧੁਨਿਕ ਤਕਨੀਕਾਂ ਨਾਲ ਲੈਸ ਲੈਬ ਬਣਾਉਣ ਲਈ ਮਹਿਮਾਨਾਂ ਦਾ ਧੰਨਵਾਦ ਕੀਤਾ। ਜਦਕਿ ਮਹਿਮਾਨ ਰਾਜਵਿੰਦਰ ਕੌਰ ਨਰਵਾਲ ਨੂੰ ਯਾਦਗਾਰੀ ਚਿੰਨ੍ਹ ਸਨਮਾਨਿਤ ਕੀਤਾ ਗਿਆ।