ਮਨਸੂਰਪੁਰ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ
ਮੁਕੇਰੀਆਂ, 12 ਨਵੰਬਰ (ਰਾਮਗੜ੍ਹੀਆ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਦੇ ਸੇਵਾ ਮੁਕਤ ਮਾਸਟਰ ਜਸਦੇਵ ਸਿੰਘ ਵਲੋਂ ਸਕੂਲ ਨੂੰ ਭੇਜੇ ਗਏ ਬੂਟ ਲੈਕਚਰਾਰ ਸੀਮਾ ਮਿਨਹਾਸ ਦੀ ਅਗਵਾਈ ’ਚ ਵਿਦਿਆਰਥੀਆਂ ਨੂੰ ਵੰਡੇ ਗਏ। ਇਸ ਮੌਕੇ ਲੈਕਚਰਾਰ ਸੀਮਾ ਮਿਨਹਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੇਵਾ ਮੁਕਤ ਮਾਸਟਰ ਜਸਦੇਵ ਸਿੰਘ ਵਲੋਂ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਤੋਂ ਸਿੱਖਿਆ ਲੈ ਕੇ ਹੋਰਨਾਂ ਨੂੰ ਵੀ ਸੇਵਾ ਕਰਨੀ ਚਾਹੀਦੀ ਹੈ।
ਅਜੀਤ ਡੈਸਕ
13-11-2026