‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਪਿੰਡ ਸੰਸਾਰਪੁਰ ਵਿਖੇ ਡੇਂਗੂ ਲਾਰਵੇ ਦਾ ਕੀਤਾ ਨਿਰੀਖਣ
ਪੱਸੀ ਕੰਢੀ, 14 ਨਵੰਬਰ (ਜਗਤਾਰ ਸਿੰਘ ਰਜਪਾਲਮਾ)-ਡਾਕਟਰ ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ, ਐੱਸ. ਐੱਮ.
ਪੱਸੀ ਕੰਢੀ, 14 ਨਵੰਬਰ (ਜਗਤਾਰ ਸਿੰਘ ਰਜਪਾਲਮਾ)-ਡਾਕਟਰ ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ, ਐੱਸ.ਐੱਮ.ਓ. ਡਾਕਟਰ ਰੋਹਿਤ ਬਰੂਟਾ ਪੀ.ਐਚ.ਸੀ. ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਪਿੰਡ ਸੰਸਾਰਪੁਰ ਵਿਖੇ ਸਿਹਤ ਕਰਮਚਾਰੀ ਰਾਜੀਵ ਰੋਮੀ ਅਤੇ ਕਮਲੇਸ਼ ਦੇਵੀ ਏ.ਐਨ.ਐਮ. ਜੋਤੀ ਸ਼ਰਮਾ ਆਸ਼ਾ ਫੇਸਿਲੀਟੇਟਰ, ਗੁਰਦੀਪ ਕੌਰ, ਸ਼ੀਲਾ ਦੇਵੀ, ਅਸ਼ੋਕ ਕੁਮਾਰ (ਮੈਂਬਰ ਪੇਂਡੂ ਸਿਹਤ ਕਮੇਟੀ), ਨਿਰਮਲਾ ਦੇਵੀ ਆਸ਼ਾ ਵਰਕਰ ਵਲੋਂ ਘਰਾਂ ’ਚ ਡੇਂਗੂ ਦੇ ਲਾਰਵੇ ਦਾ ਨਿਰੀਖਣ ਕੀਤਾ ਗਿਆ ਅਤੇ ਨਾਲ ਹੀ ਡੇਂਗੂ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਚਲਾਈ ਗਈ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਵਿਚ ਸਾਨੂੰ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਜਿਸ ਤਹਿਤ ਡੇਂਗੂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਡੇਂਗੂ ਦੇ ਸਾਰੇ ਟੈਸਟ ਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਫਰੀ ਕੀਤੇ ਜਾਂਦੇ ਹਨ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਕਮਲੇਸ਼ ਦੇਵੀ ਏ.ਐਨ.ਐਮ., ਜੋਤੀ ਸ਼ਰਮਾ ਆਸ਼ਾ ਫੇਸਿਲੀਟੇਟਰ, ਗੁਰਦੀਪ ਕੌਰ, ਸ਼ੀਲਾ ਦੇਵੀ, ਅਸ਼ੋਕ ਕੁਮਾਰ ਮੈਂਬਰ ਪੇਂਡੂ ਸਿਹਤ ਕਮੇਟੀ, ਗੁਰਮੀਤ ਦੇਵੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।