21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਤਲਵਾੜਾ ’ਚ ਬੀ.ਬੀ.ਐਮ.ਬੀ. ਦੇ ਕਰੀਬ 1000 ਸਰਕਾਰੀ ਕੁਆਰਟਰ ਖਾਲੀ, ਖੰਡਰ ਬਣਨ ਦੀ ਰਾਹ ’ਤੇ ਸਰਕਾਰੀ ਜਾਇਦਾਦ

ਤਲਵਾੜਾ, 21 ਨਵੰਬਰ (ਰਾਜੀਵ ਓਸ਼ੋ)- ਪੰਜਾਬ ਦੇ ਪ੍ਰਮੁੱਖ ਬਿਜਲੀ ਪ੍ਰੋਜੈਕਟਾਂ ਵਿਚ ਸ਼ੁਮਾਰ ਬੀ. ਬੀ.

Ad Position 21
No active advertisement
ਪ੍ਰਧਾਨ ਬੋਧ ਰਾਜ ਅਤੇ ਪ੍ਰਧਾਨ ਅਸ਼ੋਕ ਕੁਮਾਰ। 22-11-2026
ਤਲਵਾੜਾ, 21 ਨਵੰਬਰ (ਰਾਜੀਵ ਓਸ਼ੋ)- ਪੰਜਾਬ ਦੇ ਪ੍ਰਮੁੱਖ ਬਿਜਲੀ ਪ੍ਰੋਜੈਕਟਾਂ ਵਿਚ ਸ਼ੁਮਾਰ ਬੀ.ਬੀ.ਐਮ.ਬੀ. ਤਲਵਾੜਾ ਵਿਚ ਸਰਕਾਰੀ ਰਿਹਾਇਸ਼ੀ ਮਕਾਨਾਂ ਦੀ ਵਰਤੋਂ ਨਾ ਹੋਣਾ ਇਕ ਗੰਭੀਰ ਸਵਾਲ ਬਣਦਾ ਜਾ ਰਿਹਾ ਹੈ। ਤਲਵਾੜਾ ਵਿਚ ਕਰੀਬ 1000 ਸਰਕਾਰੀ ਕੁਆਰਟਰ ਖਾਲੀ ਪਏ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਕਦੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੌਣਕ ਨਾਲ ਭਰੇ ਰਹਿਣ ਵਾਲੇ ਇਹ ਰਿਹਾਇਸ਼ੀ ਮਕਾਨ ਅੱਜ ਬੇਆਬਾਦ ਪਏ ਹਨ। ਸਮੇਂ-ਸਿਰ ਸਾਂਭ-ਸੰਭਾਲ ਅਤੇ ਵਰਤੋਂ ਨਾ ਹੋਣ ਕਾਰਨ ਇਨ੍ਹਾਂ ਦੀ ਹਾਲਤ ਲਗਾਤਾਰ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਕ ਪਾਸੇ ਆਮ ਲੋਕਾਂ, ਸਰਕਾਰੀ ਮੁਲਾਜ਼ਮਾਂ ਅਤੇ ਵੱਖ-ਵੱਖ ਵਰਗਾਂ ਨੂੰ ਰਿਹਾਇਸ਼ੀ ਸਹੂਲਤਾਂ ਦੀ ਲੋੜ ਹੈ, ਜਦਕਿ ਦੂਜੇ ਪਾਸੇ ਸਰਕਾਰੀ ਖ਼ਜ਼ਾਨੇ ਨਾਲ ਬਣੇ ਇੰਨੇ ਵੱਡੀ ਗਿਣਤੀ ਵਿਚ ਮਕਾਨ ਖਾਲੀ ਪਏ ਹਨ। ਜੇਕਰ ਇਨ੍ਹਾਂ ਮਕਾਨਾਂ ਨੂੰ ਕਿਸੇ ਪਾਰਦਰਸ਼ੀ ਅਤੇ ਠੋਸ ਨੀਤੀ ਤਹਿਤ ਲੋੜਵੰਦਾਂ ਨੂੰ ਕਿਰਾਏ ’ਤੇ ਅਲਾਟ ਕੀਤਾ ਜਾਵੇ ਤਾਂ ਨਾ ਸਿਰਫ਼ ਸਰਕਾਰੀ ਜਾਇਦਾਦ ਦੀ ਸੰਭਾਲ ਹੋ ਸਕਦੀ ਹੈ, ਸਗੋਂ ਸਰਕਾਰ ਨੂੰ ਨਿਯਮਤ ਆਮਦਨ ਵੀ ਪ੍ਰਾਪਤ ਹੋ ਸਕਦੀ ਹੈ। ਇਕ ਲੱਖ ਸਰਕਾਰੀ ਕੁਆਟਰ ਖਾਲੀ ਹੋਣ ਦਾ ਮੁੱਦਾ ਕੈਬਨਿਟ ਮੰਤਰੀ ਕੋਲ ਵੀ ਉੱਠਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂਂ ਬੀ.ਬੀ.ਐਮ.ਬੀ. ਕਰਮਚਾਰੀ ਸੰਗਠਨ ਏਟਕ ਵਲੋਂ ਤਲਵਾੜਾ ਦੌਰੇ ’ਤੇ ਪਹੁੰਚੇ ਕੈਬਨਿਟ ਮੰਤਰੀ ਬੀਰੇਂਦਰ ਕੁਮਾਰ ਗੋਇਲ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ ਸੀ। ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਮੰਤਰੀ ਦੇ ਧਿਆਨ ਵਿਚ ਲਿਆਂਦਾ ਸੀ ਕਿ ਬੀ.ਬੀ.ਐਮ.ਬੀ. ਦੇ 26 ਸਟੇਸ਼ਨਾਂ ਸਮੇਤ ਪੰਜਾਬ ਭਰ ਵਿਚ ਸਥਿਤ ਵੱਖ-ਵੱਖ ਸਰਕਾਰੀ ਪ੍ਰੋਜੈਕਟਾਂ ਦੇ ਕਰੀਬ 1 ਲੱਖ ਸਰਕਾਰੀ ਕੁਆਰਟਰ ਖਾਲੀ ਪਏ ਹਨ, ਜੋ ਦਿਨੋਂ-ਦਿਨ ਖੰਡਰ ਬਣਦੇ ਜਾ ਰਹੇ ਹਨ। ਯੂਨੀਅਨ ਨੇ ਮੰਗ ਕੀਤੀ ਸੀ ਕਿ ਨੰਗਲ ਦੀ ਤਰਜ਼ ’ਤੇ ਨੀਤੀ ਬਣਾਈ ਜਾਵੇ ਅਤੇ ਖਾਲੀ ਪਏ ਸਰਕਾਰੀ ਕੁਆਰਟਰ ਲੋੜਵੰਦ ਲੋਕਾਂ ਨੂੰ ਅਲਾਟ ਕੀਤੇ ਜਾਣ, ਜਿਸ ਨਾਲ ਪੰਜਾਬ ਸਰਕਾਰ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੀ ਆਮਦਨ ਹੋ ਸਕਦੀ ਹੈ। ਮੰਤਰੀ ਬੀਰੇਂਦਰ ਕੁਮਾਰ ਗੋਇਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਖਾਲੀ ਪਏ ਮਕਾਨਾਂ ਦੀ ਵਿਸਥਾਰਪੂਰਵਕ ਰਿਪੋਰਟ ਭੇਜਣ ਲਈ ਕਿਹਾ ਸੀ, ਤਾਂ ਜੋ ਇਨ੍ਹਾਂ ਕੁਆਟਰਾਂ ਸਬੰਧੀ ਠੋਸ ਨੀਤੀ ਬਣਾਈ ਜਾ ਸਕੇ ਅਤੇ ਜ਼ਰੂਰਤਮੰਦ ਲੋਕਾਂ ਨੂੰ ਇਨ੍ਹਾਂ ਦਾ ਲਾਭ ਦਿੱਤਾ ਜਾ ਸਕੇ। ਤਲਵਾੜਾ ਲਈ ਵੱਖਰੀ ਯੋਜਨਾ ਬਣਾਉਣ ਦੀ ਲੋੜ ਤਲਵਾੜਾ ਵਿਚ ਕਰੀਬ 1000 ਖਾਲੀ ਕੁਆਰਟਰਾਂ ਦਾ ਮਾਮਲਾ ਆਪਣੇ ਆਪ ਵਿਚ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਲੋੜ ਹੈ ਕਿ ਬੀ.ਬੀ.ਐਮ.ਬੀ. ਪ੍ਰਬੰਧਨ ਇਨ੍ਹਾਂ ਮਕਾਨਾਂ ਦੀ ਅਸਲ ਗਿਣਤੀ, ਮੌਜੂਦਾ ਹਾਲਤ ਅਤੇ ਮੁਰੰਮਤ ਦੀ ਲੋੜ ਸਬੰਧੀ ਸਰਵੇਖਣ ਕਰਵਾਏ। ਇਸ ਤੋਂ ਬਾਅਦ ਇੱਕ ਅਜਿਹੀ ਨੀਤੀ ਤਿਆਰ ਕੀਤੀ ਜਾਵੇ ਜਿਸ ਤਹਿਤ ਸਰਕਾਰੀ ਨਿਯਮਾਂ ਅਨੁਸਾਰ ਯੋਗ ਅਤੇ ਲੋੜਵੰਦ ਪਰਿਵਾਰਾਂ ਨੂੰ ਇਹ ਮਕਾਨ ਕਿਰਾਏ ’ਤੇ ਦਿੱਤੇ ਜਾ ਸਕਣ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਬੀ.ਬੀ.ਐਮ.ਬੀ. ਦੇ ਮੌਜੂਦਾ ਅਤੇ ਭਵਿੱਖ ਵਿਚ ਭਰਤੀ ਹੋਣ ਵਾਲੇ ਮੁਲਾਜ਼ਮਾਂ ਦੀਆਂ ਰਿਹਾਇਸ਼ੀ ਲੋੜਾਂ ਪ੍ਰਭਾਵਿਤ ਨਾ ਹੋਣ। ਸਰਕਾਰ ਅਤੇ ਬੀ.ਬੀ.ਐਮ.ਬੀ. ਪ੍ਰਬੰਧਨ ਤੋਂ ਉਮੀਦਾਂ ਤਲਵਾੜਾ ਵਾਸੀਆਂ ਦੀ ਮੰਗ ਹੈ ਕਿ ਇਸ ਮਾਮਲੇ ਨੂੰ ਸਿਰਫ਼ ਇਕ ਮੰਗ ਪੱਤਰ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਇਸ ’ਤੇ ਸਮਾਂਬੱਧ ਕਾਰਵਾਈ ਕੀਤੀ ਜਾਵੇ। ਖਾਲੀ ਮਕਾਨਾਂ ਦੀ ਸੂਚੀ ਜਨਤਕ ਕਰਨ, ਮੁਰੰਮਤ ਯੋਗ ਕੁਆਰਟਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਅਲਾਟਮੈਂਟ ਲਈ ਸਪੱਸ਼ਟ ਨਿਯਮ ਬਣਾਉਣ ਦੀ ਲੋੜ ਹੈ। ਸਰਕਾਰੀ ਜਾਇਦਾਦ ਲੋਕਾਂ ਦੇ ਪੈਸੇ ਨਾਲ ਬਣਦੀ ਹੈ। ਇਸ ਨੂੰ ਸਾਲਾਂ ਤੱਕ ਖਾਲੀ ਛੱਡ ਕੇ ਬਰਬਾਦ ਹੋਣ ਦੇਣਾ ਨਾ ਤਾਂ ਆਰਥਿਕ ਤੌਰ ’ਤੇ ਲਾਹੇਵੰਦ ਹੈ ਅਤੇ ਨਾ ਹੀ ਜਨਤਕ ਹਿੱਤ ਵਿੱਚ। ਹੁਣ ਦੇਖਣਾ ਇਹ ਹੋਵੇਗਾ ਕਿ ਕੈਬਨਿਟ ਮੰਤਰੀ ਵਲੋਂ ਮੰਗੀ ਗਈ ਰਿਪੋਰਟ ਤੋਂ ਬਾਅਦ ਸਰਕਾਰ ਅਤੇ ਬੀ.ਬੀ.ਐਮ.ਬੀ. ਪ੍ਰਬੰਧਨ ਤਲਵਾੜਾ ਦੇ ਇਨ੍ਹਾਂ ਕਰੀਬ 1000 ਖਾਲੀ ਕੁਆਰਟਰਾਂ ਨੂੰ ਮੁੜ ਵਰਤੋਂ ਵਿਚ ਲਿਆਉਣ ਲਈ ਕਦਮ ਕਦੋਂ ਚੁੱਕਦੇ ਹਨ। ਬਲਾਕ ਕਾਂਗਰਸ ਦੇ ਪ੍ਰਧਾਨ ਸ੍ਰੀ ਬੋਧ ਰਾਜ ਨੇ ਕਿ ਦੱਸਿਆ ਬੀ.ਬੀ.ਐਮ.ਬੀ. ਤਲਵਾੜਾ ਟਾਊਨਸ਼ਿਪ ਨੂੰ ਇਕ ਬਾਰ ਆਬਾਦ ਕਰਨ ਵਾਸਤੇ ਇਮਾਨਦਾਰ ਕੋਸ਼ਿਸ਼ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਟਾਂਡਾ ਬਲਾਕ ਵਿਚ 22, 23 ਅਤੇ 24 ਨੂੰ ਹੋਵੇਗਾ ਪਲਸ ਪੋਲੀਓ ਰਾਊਂਡ, 142 ਟੀਮਾਂ ਦਾ ਗਠਨ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁਸ਼ਿਆਰਪੁਰ ਵਿਖੇ ਨਗਰ ਕੀਰਤਨ ਭਲਕੇ
Ad Position 24