ਟਰੱਕ ਹੇਠ ਆਉਣ ਨਾਲ ਐਕਟਿਵਾ ਚਾਲਕ ਬਜ਼ੁਰਗ ਔਰਤ ਦੀ ਮੌਤ
ਮਾਹਿਲਪੁਰ, 23 ਨਵੰਬਰ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਕਰੀਬ 1. 00 ਵਜੇ ਮਾਹਿਲਪੁਰ ਦੇ ਮੁੱਖ ਚੌਕ ਨਜ਼ਦੀਕ ਇੱਕ ਐਕਟਿਵਾ ਚਾਲਕ ਬਜ਼ੁਰਗ ਔਰਤ ਦੀ 16 ਚੱਕੀ ਟਰੱਕ ਹੇਠ ਆਉਣ ਨਾਲ ਮੌਕੇ ’ਤੇ ਮੌਤ ਹੋ ਗਈ।
ਮਾਹਿਲਪੁਰ, 23 ਨਵੰਬਰ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਕਰੀਬ 1.00 ਵਜੇ ਮਾਹਿਲਪੁਰ ਦੇ ਮੁੱਖ ਚੌਕ ਨਜ਼ਦੀਕ ਇੱਕ ਐਕਟਿਵਾ ਚਾਲਕ ਬਜ਼ੁਰਗ ਔਰਤ ਦੀ 16 ਚੱਕੀ ਟਰੱਕ ਹੇਠ ਆਉਣ ਨਾਲ ਮੌਕੇ ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਸਰਬਜੀਤ ਕੌਰ ਕਾਹਲੋਂ ਪਤਨੀ ਸਤਪਾਲ ਸਿੰਘ ਕਾਹਲੋਂ ਵਾਸੀ ਮਾਹਿਲਪੁਰ ਆਪਣੀ ਐਕਟਿਵਾ (ਪੀ.ਬੀ.24 ਈ 0393) ’ਤੇ ਆਪਣੇ ਘਰ ਨੂੰ ਵਾਪਸ ਜਾ ਰਹੀ ਤਾਂ ਜਦੋਂ ਮੁੱਖ ਚੌਕ ’ਤੇ ਪਹੁੰਚੀ ਤਾਂ ਅਚਾਨਕ ਗੜ੍ਹਸ਼ੰਕਰ ਵੱਲ ਆ ਰਿਹਾ ਇੱਕ 16 ਚੱਕੀ ਟਰੱਕ (ਐਚ.ਪੀ. 36 ਐਫ 9357) ਹੇਠ ਆ ਗਈ। ਉਸ ਨੂੰ ਮੌਕੇ ’ਤੇ ਰਾਹਗੀਰਾਂ ਨੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕੀਤਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਟਰੱਕ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।