23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਰੋਟਰੀ ਕਲੱਬ ਵਲੋਂ ਮੀਟਿੰਗ ’ਚ ਬਲਦੇਵ ਸਿੰਘ ਹੀਰ ਨਿਊਜ਼ੀਲੈਂਡ ਦਾ ਸਨਮਾਨ

ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਰੋਟਰੀ ਕਲੱਬ ਗੜ੍ਹਸ਼ੰਕਰ ਵਲੋਂ ਇੱਥੇ ਹੋਟਲ ਓਇਸਸ ਵਿਖੇ ਕਲੱਬ ਦੇ ਕਾਰਜਾਂ ਦੀ ਵਿਉਂਤਬੰਦੀ ਸੰਬੰਧੀ ਮੀਟਿੰਗ ਕਰਕੇ ਕਲੱਬ ਦੇ ਸਹਿਯੋਗੀ ਮੈਂਬਰ ਤੇ ਸਮਾਜ ਸੇਵੀ ਬਲਕਾਰ ਸਿੰਘ ਹੀਰ ਯੂ. ਐੱਸ.

Ad Position 21
No active advertisement
ਮੀਟਿੰਗ ਦੌਰਾਨ ਬਲਦੇਵ ਸਿੰਘ ਹੀਰ ਦਾ ਸਨਮਾਨ ਕਰਨ ਸਮੇਂ ਐਡਵੋਕੇਟ ਸੰਜੀਵ ਕੁਮਾਰ ਡੋਡ ਤੇ ਰਾਜੇਸ਼ ਮੋਹਨ ਜੋਸ਼ੀ, ਨਾਲ ਹਾਜ਼ਰ ਹਰਪ੍ਰੀਤ ਸਿੰਘ ਵਾਲੀਆ, ਡਾ. ਹਰਵਿੰਦਰ ਸਿੰਘ ਬਾਠ ਤੇ ਮੈਂਬਰ। ਤਸਵੀਰ : ਧਾਲੀਵਾਲ 24-11-2026
ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਰੋਟਰੀ ਕਲੱਬ ਗੜ੍ਹਸ਼ੰਕਰ ਵਲੋਂ ਇੱਥੇ ਹੋਟਲ ਓਇਸਸ ਵਿਖੇ ਕਲੱਬ ਦੇ ਕਾਰਜਾਂ ਦੀ ਵਿਉਂਤਬੰਦੀ ਸੰਬੰਧੀ ਮੀਟਿੰਗ ਕਰਕੇ ਕਲੱਬ ਦੇ ਸਹਿਯੋਗੀ ਮੈਂਬਰ ਤੇ ਸਮਾਜ ਸੇਵੀ ਬਲਕਾਰ ਸਿੰਘ ਹੀਰ ਯੂ.ਐੱਸ.ਏ. ਦੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਪਿਤਾ ਬਲਦੇਵ ਸਿੰਘ ਹੀਰ ਨਿਊਜ਼ੀਲੈਂਡ ਦਾ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਐਡਵੋਕੇਟ ਸੰਜੀਵ ਕੁਮਾਰ ਡੋਡ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਡਾ. ਹਰਵਿੰਦਰ ਸਿੰਘ ਬਾਠ ਨੇ ਬਲਦੇਵ ਸਿੰਘ ਹੀਰ ਨਿਊਜ਼ੀਲੈਂਡ ਵੱਲੋਂ ਬਜ਼ੁਰਗ ਅਵਸਥਾ ਵਿਚ ਵੀ ਪੰਜਾਬੀ ਸਭਿਆਚਾਰਕ ਅਤੇ ਮਾਂ ਬੋਲੀ ਨਾਲ ਜੁੜ ਕੇ ਕੈਨੇਡਾ ਵਿਖੇ ਆਪਣੀ ਸ਼ਾਨਦਾਰ ਪੇਸ਼ਕਾਰੀ ਸਦਕਾ ਵਿਸ਼ੇਸ਼ ਸਨਮਾਨ ਹਾਸਿਲ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਬਲਦੇਵ ਸਿੰਘ ਹੀਰ ਨੇ ਸਾਹਿੱਤਿਕ ਸ਼ਬਦਾਂ ਦੀ ਸਾਂਝ ਪਾਉਂਦੇ ਹੋਏ ਛੋਟੀ ਉਮਰ ਤੋਂ ਹੁਣ ਤੱਕ ਦੇ ਯਾਦਗਾਰੀ ਪਲਾਂ ਨੂੰ ਸਾਂਝਾ ਕੀਤਾ। ਇਸ ਮੌਕੇ ਡਾ. ਹਰਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਕਲੱਬ ਵੱਲੋਂ 6 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਅੱਖਾਂ ਅਤੇ ਹੋਰ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਕੈਂਪ ਪਿੰਡ ਬੱਠਲਾਂ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਅਤੇ ਮੈਡੀਕਲ ਕੈਂਪ ਯੋਗ ਚੇਤਨਾ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਗੁਰਦੁਆਰਾ ਭਾਈ ਤਿਲਕੂ ਜੀ ਗੜ੍ਹਸ਼ੰਕਰ ਵਿਖੇ 20 ਦਸੰਬਰ ਦਿਨ ਐਤਵਾਰ ਨੂੰ ਲਗਾਇਆ ਜਾਵੇਗਾ। ਮੀਟਿੰਗ ਵਿਚ ਪ੍ਰਧਾਨ ਐਡਵੋਕੇਟ ਸੰਜੀਵ ਕੁਮਾਰ ਡੋਡ, ਸੈਕਟਰੀ ਰਾਜੇਸ਼ ਮੋਹਨ ਜੋਸ਼ੀ, ਕੈਸ਼ੀਅਰ ਮੁਕੇਸ਼ ਕਪੂਰ ਤੋਂ ਇਲਾਵਾ ਹਰਪ੍ਰੀਤ ਸਿੰਘ ਵਾਲੀਆ, ਡਾ. ਹਰਵਿੰਦਰ ਸਿੰਘ ਬਾਠ, ਇੰਜ. ਸਤਿੰਦਰ ਸਿੰਘ ਸੈਂਹਬੀ, ਅਮਨਦੀਪ ਬੈਂਸ, ਅਸ਼ੋਕ ਸੋਬਤੀ, ਰਾਜ ਕੁਮਾਰ ਰਾਣਾ, ਸ਼ਿਵਪਾਲ ਨਾਡਾ, ਡਾ. ਦਲਜੀਤ ਸਿੰਘ ਲੌਂਗੀਆ, ਰਾਕੇਸ਼ ਓਹਰੀ, ਡਿੰਪਲ ਬੱਬਰ ਤੇ ਹੋਰ ਮੈਂਬਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਬਰਿੰਦਰ ਸਿੰਘ ਪਰਮਾਰ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਇੰਡਸਟਰੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ਵਿਧਾਇਕ ਘੁੰਮਣ ਦੇ ਹੱਥਾਂ ’ਚ ਦਸੂਹਾ ਵਿਧਾਨ ਸਭਾ ਹਲਕੇ ਦਾ ਭਵਿੱਖ ਬੇਹੱਦ ਸੁਰੱਖਿਅਤ-ਕੁਲਦੀਪ ਕੁਮਾਰ
Ad Position 24