24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਬਲਾਕ ਤਲਵਾੜਾ ਦਾ 2 ਰੋਜ਼ਾ ਬਲਾਕ ਪੱਧਰੀ ਵਿੱਦਿਅਕ ਮੇਲਾ ਸਫਲਤਾਪੂਰਵਕ ਮੁਕੰਮਲ

ਰਾਮਗੜ੍ਹ ਸੀਕਰੀ, 23 ਨਵੰਬਰ (ਕਟੋਚ)-ਵਿਦਿਆਰਥੀਆਂ ’ਚ ਸਿਰਜਣਾਤਮਿਕ, ਵਿਚਾਰ ਸ਼ਕਤੀ ਅਤੇ ਨਵੀਨਤਾ ਭਰਪੂਰ ਵਿਚਾਰਾਂ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਹਿਤ ਸਿੱਖਿਆ ਵਿਭਾਗ ਪੰਜਾਬ ਦੀ ਮੁਹਿੰਮ ਅਧੀਨ ਬਲਾਕ ਤਲਵਾੜਾ ਦਾ ਦੋ ਰੋਜ਼ਾ ਬਲਾਕ ਪੱਧਰੀ ਵਿੱਦਿਅਕ ਮੇਲਾ ਬਲਾਕ ਨੋਡਲ ਅਫ਼ਸਰ ਪ੍ਰਿੰ. ਜਪਿੰਦਰ ਕੁਮਾਰ ਦੀ ਅਗਵਾਈ ’ਚ ਪਿਛਲੇ ਦਿਨੀਂ ਸਫਲਤਾ ਪੂਰਵਕ ਮੁਕੰਮਲ ਹੋ ਗਿਆ।

Ad Position 21
No active advertisement
ਵਿੱਦਿਅਕ ਮੇਲੇ ’ਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਬੀ.ਐਨ.ਓ. ਪ੍ਰਿੰ. ਜਪਿੰਦਰ ਕੁਮਾਰ, ਮੌਕੇ ’ਤੇ ਹਾਜ਼ਰ ਅਧਿਆਪਕ ਅਤੇ ਹੋਰ। ਤਸਵੀਰ : ਕਟੋਚ 24-11-2026
ਰਾਮਗੜ੍ਹ ਸੀਕਰੀ, 23 ਨਵੰਬਰ (ਕਟੋਚ)-ਵਿਦਿਆਰਥੀਆਂ ’ਚ ਸਿਰਜਣਾਤਮਿਕ, ਵਿਚਾਰ ਸ਼ਕਤੀ ਅਤੇ ਨਵੀਨਤਾ ਭਰਪੂਰ ਵਿਚਾਰਾਂ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਹਿਤ ਸਿੱਖਿਆ ਵਿਭਾਗ ਪੰਜਾਬ ਦੀ ਮੁਹਿੰਮ ਅਧੀਨ ਬਲਾਕ ਤਲਵਾੜਾ ਦਾ ਦੋ ਰੋਜ਼ਾ ਬਲਾਕ ਪੱਧਰੀ ਵਿੱਦਿਅਕ ਮੇਲਾ ਬਲਾਕ ਨੋਡਲ ਅਫ਼ਸਰ ਪ੍ਰਿੰ. ਜਪਿੰਦਰ ਕੁਮਾਰ ਦੀ ਅਗਵਾਈ ’ਚ ਪਿਛਲੇ ਦਿਨੀਂ ਸਫਲਤਾ ਪੂਰਵਕ ਮੁਕੰਮਲ ਹੋ ਗਿਆ। ਇਸ ਵਿੱਦਿਅਕ ਮੇਲੇ ਵਿਚ ਬਲਾਕ ਤਲਵਾੜਾ ਅਧੀਨ ਕਰੀਬ ਢਾਈ ਦਰਜਨ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਅਤੇ ਸਿਰਜਣਾ ਸ਼ੀਲਤਾ ਦਾ ਪ੍ਰਗਟਾਵਾ ਕੀਤਾ। ਪ੍ਰਿੰਸੀਪਲ ਜਪਿੰਦਰ ਕੁਮਾਰ ਨੇ ‘ਅਜੀਤ’ ਨੂੰ ਦੱਸਿਆ ਕਿ ਇਸ ਮੌਕੇ ਸਿੱਖਿਆ ਵਿਭਾਗ ਵਲੋਂ ਨਿਰਧਾਰਿਤ ਵਿਸ਼ਾ ਵਸਤੂ ਅਸਲ ਜੀਵਨ ਵਿਚ ਵਿੱਦਿਆ ਦੀ ਵਰਤੋਂ, ਕਲਾ, ਏਕੀਕਰਿਤ ਸਿੱਖਿਆ ਅਤੇ ਭਾਰਤੀ ਜੀਵਨ ਮੁੱਲ ਆਦਿ ਦੇ ਆਧਾਰਿਤ ਵਿਦਿਆਰਥੀਆਂ ਵਲੋਂ ਬਣਾਏ ਗਏ ਮਾਡਲਾਂ ਅਤੇ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਬਤੌਰ ਜੱਜਾਂ ਦੀ ਭੂਮਿਕਾ ਮੈਡਮ ਮੋਨਿਕਾ ਠਾਕੁਰ, ਰੀਨਾ ਚੌਧਰੀ, ਨਰੇਸ਼ ਕੁਮਾਰ, ਰਵੀ ਕੁਮਾਰ, ਨਰੇਸ਼ ਸਿੰਘ, ਆਸ਼ਾ ਸ਼ਾਰਦਾ, ਤਜਿੰਦਰ ਕੌਰ ਵਲੋਂ ਬਾਖ਼ੂਬੀ ਨਿਭਾਈ ਗਈ। ਵਿਭਾਗ ਵੱਲੋਂ ਨਿਰਧਾਰਿਤ ਵਿਸ਼ੇ ਅਸਲ ਵਿਚ ਜੀਵਨ ਵਿਚ ਵਿੱਦਿਆ ਦੀ ਵਰਤੋ ਅਧੀਨ ਤਿਆਰ ਕੀਤੇ ਮਾਡਲਾਂ ਵਿਚ ਪੀ.ਐਮ. ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਦੇ ਨਿਖਿਲ ਅਤੇ ਨਿਤਿਨ ਦੀ ਜੋੜੀ ਅਵਲ, ਮੈਰੀਟੋਰੀਅਸ ਸਕੂਲ ਤਲਵਾੜਾ ਦੇ ਵਿਦਿਆਰਥੀ ਦੂਜੇ ਸਥਾਨ ਅਤੇ ਰਾਮਗੜ੍ਹ ਸੀਕਰੀ ਤੇ ਤਲਵਾੜਾ ਪੀ.ਐਮ. ਸ੍ਰੀ ਸਕੂਲ ਦੇ ਵਿਦਿਆਰਥੀ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਕਲਾ ਏਕੀਕਰਿਤ ਸਿੱਖਿਆ ਵਿਸ਼ੇ ਅਧੀਨ ਪਲਾਹੜ ਸਕੂਲ ਦੇ ਵਿਦਿਆਰਥੀ ਜੇਤੂ, ਪੀ.ਐਮ. ਸ੍ਰੀ ਸਕੂਲ ਸੈਕਟਰ ਇਕ ਤਲਵਾੜਾ ਦੇ ਵਿਦਿਆਰਥੀ ਉਪ ਜੇਤੂ ਅਤੇ ਪੀ.ਐਮ. ਸ੍ਰੀ ਸਕੂਲ ਤਲਵਾੜਾ ਦੇ ਵਿਦਿਆਰਥੀ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਭਾਰਤੀ ਜੀਵਨ ਮੁੱਲ ਵਿਸ਼ੇ ਅਧੀਨ ਰਾਮਗੜ੍ਹ ਸੀਕਰੀ ਸਕੂਲ ਦੇ ਵਿਦਿਆਰਥੀ ਅੱਵਲ ਅਤੇ ਪੀ.ਐਮ.ਸ੍ਰੀ ਸਰਕਾਰੀ ਸਕੂਲ ਸੈਕਟਰ ਇਕ ਦੇ ਵਿਦਿਆਰਥੀਆਂ ਨੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੇਤੂ ਟੀਮਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬੱਡਲਾ ਦੀ 7.88 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨਾਲ ਬਦਲ ਰਹੀ ਨੁਹਾਰ :ਡਾ. ਇਸ਼ਾਂਕ ਕੁਮਾਰ ਅਗਲੀ ਖ਼ਬਰ ਰਾਕੇਸ਼ ਚੋਪੜਾ ਨੇ ਸਪੈਸ਼ਲ ਬੱਚਿਆਂ ਦੇ ‘ਵਿੰਗਜ਼ ਪ੍ਰਾਜੈਕਟ’ ਲਈ ਦਿੱਤੀ 1 ਲੱਖ ਦੀ ਰਾਸ਼ੀ
Ad Position 24