ਸੀਹਰਾ ਨੇ ਬਤੌਰ ਐਡੀਸ਼ਨਲ ਐੱਸ.ਡੀ.ਓ. ਚਾਰਜ ਸੰਭਾਲਿਆ
ਗੜ੍ਹਦੀਵਾਲਾ, 23 ਨਵੰਬਰ (ਚੱਗਰ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਦਫ਼ਤਰ ਗੜ੍ਹਦੀਵਾਲਾ ਵਿਖੇ ਇੰਜੀਨੀਅਰ ਕੁਲਵੀਰ ਸਿੰਘ ਸੀਹਰਾ ਨੇ ਅੱਜ ਬਤੌਰ ਐਡੀਸ਼ਨਲ ਐੱਸ. ਡੀ.
ਗੜ੍ਹਦੀਵਾਲਾ, 23 ਨਵੰਬਰ (ਚੱਗਰ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਦਫ਼ਤਰ ਗੜ੍ਹਦੀਵਾਲਾ ਵਿਖੇ ਇੰਜੀਨੀਅਰ ਕੁਲਵੀਰ ਸਿੰਘ ਸੀਹਰਾ ਨੇ ਅੱਜ ਬਤੌਰ ਐਡੀਸ਼ਨਲ ਐੱਸ.ਡੀ.ਓ. ਆਪਣਾ ਚਾਰਜ ਸੰਭਲਿਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਆਪਣੇ ਸੰਬੰਧਿਤ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਉਹ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਪਹਿਲਕਦਮੀ ਕਰਨਗੇ। ਇਸ ਮੌਕੇ ਐੱਸ.ਡੀ.ਓ. ਗੜ੍ਹਦੀਵਾਲਾ ਦਰਸ਼ਵੀਰ ਸਿੰਘ, ਐੱਸ.ਡੀ.ਓ. ਹਰਿਆਣਾ ਜਸਵੰਤ ਸਿੰਘ, ਐੱਸ.ਡੀ.ਓ. ਦਸੂਹਾ ਸਤਨਾਮ ਸਿੰਘ, ਐੱਸ.ਡੀ.ਓ. ਤੇਜਿੰਦਰ ਸਿੰਘ ਕੰਧਾਲਾ ਜੱਟਾਂ, ਜੇ.ਈ. ਹਰਿਆਣਾ ਰਾਕੇਸ਼ ਠਾਕੁਰ, ਜੇ.ਈ. ਰਾਮ ਲਾਲ, ਜੇ.ਈ. ਮੋਹਣ ਸਿੰਘ, ਜੇ.ਈ. ਅਵਤਾਰ ਸਿੰਘ, ਜੇ.ਈ. ਗਗਨਦੀਪ ਸਿੰਘ, ਰਿਟਾਇਰਡ ਜੇ.ਈ. ਕੁਲਵੀਰ ਸਿੰਘ, ਰਿਟਾਇਰਡ ਐੱਸ.ਡੀ.ਓ. ਸੰਤੋਖ ਸਿੰਘ, ਲਵਦੀਪ ਸਿੰਘ, ਹਰਬੰਸ ਸਿੰਘ ਸੰਧੂ, ਅਸ਼ੀਸ਼ ਕੁਮਾਰ, ਦਲਜੀਤ ਸਿੰਘ, ਜੇ.ਈ . ਪ੍ਰਕਾਸ਼ ਸਿੰਘ ਹਰਿਆਣਾ, ਜੇ.ਈ. ਗੁਰਪ੍ਰੀਤ ਸਿੰਘ ਹਰਿਆਣਾ, ਜੇ.ਈ. ਸਿਮਰਨਜੀਤ ਸਿੰਘ, ਕਰਨੈਲ ਸਿੰਘ, ਬਘੇਲ ਸਿੰਘ ਹਰਿਆਣਾ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।