ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਇਆ
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਅਧਿਆਤਮਿਕ ਅਤੇ ਸਮਾਜਿਕ ਮਾਰਗ ਦਰਸ਼ਕ ਮੈਡਮ ਸੰਗੀਤਾ ਮਿੱਤਲ ਦੀ ਅਗਵਾਈ ’ਚ ‘ਫ਼ੁਲ ਮੂਨ ਮੈਡੀਟੇਸ਼ਨ’ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੌਕਾ ਅੰਦਰੂਨੀ ਪ੍ਰਕਾਸ਼ ਅਤੇ ਦੈਵੀ ਗਿਆਨ ਲਈ ਪ੍ਰੇਰਿਤ ਕਰਦਾ ਹੈ।
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਅਧਿਆਤਮਿਕ ਅਤੇ ਸਮਾਜਿਕ ਮਾਰਗ ਦਰਸ਼ਕ ਮੈਡਮ ਸੰਗੀਤਾ ਮਿੱਤਲ ਦੀ ਅਗਵਾਈ ’ਚ ‘ਫ਼ੁਲ ਮੂਨ ਮੈਡੀਟੇਸ਼ਨ’ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੌਕਾ ਅੰਦਰੂਨੀ ਪ੍ਰਕਾਸ਼ ਅਤੇ ਦੈਵੀ ਗਿਆਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ’ਚ ਸਾਰੇ ਪਾਸੇ ਅਸਥਿਰਤਾ ਅਤੇ ਤਣਾਅਪੂਰਨ ਮਾਹੌਲ ਬਣਿਆ ਹੋਵੇ ਤਾਂ ਉਸ ਤੋਂ ਨਿਜਾਤ ਪਾਉਣ ਲਈ ਇਹ ਬਹੁਤ ਹੀ ਸਕਾਰਾਤਮਿਕ ਸੰਯੋਗ ਹੈ ਅਤੇ ਅਜਿਹੇ ਵਿਚ ਜੇਕਰ ਵਿਸ਼ਵ ਭਰ ’ਚ ਸਾਧਕ ਸ਼ਾਂਤੀ, ਏਕਤਾ ਅਤੇ ਆਤਮਿਕ ਤਰੱਕੀ ਲਈ ਇਕੱਠੇ ਜੁੜਾਂਗੇ ਤਾਂ ਇਸਦੇ ਵਿਲੱਖਣ ਨਤੀਜੇ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਪੂਰਨਮਾਸ਼ੀ ਦੀ ਚਾਂਦਨੀ ’ਚ ਲਗਾਇਆ ਗਿਆ ਧਿਆਨ ਸਾਧਕ ਅੰਦਰ ਲੁਕੀ ਨਕਾਰਤਿਮਕ ਸੋਚ ਨੂੰ ਦੂਰ ਕਰਕੇ ਉਸ ਅੰਦਰ ਨਵਾਂ ਪ੍ਰਕਾਸ਼ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਨਾਮ ਸਿਮਰਨ ਅਤੇ ਸਮੂਹਿਕ ਸ਼ਾਂਤੀ ਦਾ ਸੰਕਲਪ ਲੈਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਇਆ ਸੀ ਇਸ ਲਈ ਧਿਆਨ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਪੂਰਨਮਾਸ਼ੀ ’ਤੇ ਜ਼ਿਕਰ ਹੋਣਾ ਮਹਾਨਤਾ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦਾ ਉਦੇਸ਼ ਪ੍ਰਮਾਤਮਾ ਦੀ ਭਗਤੀ ਰਾਹੀਂ ਮਾਨਵ ਜਾਤੀ ਨੂੰ ਇਕ ਕਰਨਾ ਸੀ, ਇਸ ਲਈ ਊਚ ਨੀਚ ਨੂੰ ਖ਼ਤਮ ਕਰਕੇ ਸਮੁੱਚੀ ਮਾਨਵਤਾ ਨੂੰ ਇਕ ਹੋਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉੱਚ ਅਧਿਆਤਮਿਕ ਊਰਜਾ ਅਤੇ ਮਾਨਸਿਕ ਸੰਤੁਸ਼ਟੀ ਲਈ ਪੂਰਨ ਚੰਦਰਮਾ ਦਾ ਧਿਆਨ ਲਗਾਉਣਾ ਜ਼ਰੂਰੀ ਹੈ ਜੋ ਕਿ ਮਾਨਸਿਕ ਸ਼ਾਂਤੀ ਭਾਵਨਾਤਮਿਕ ਸੰਤੁਲਨ ਅਤੇ ਅੰਦਰੂਨੀ ਸਪਸ਼ਟਤਾ ਦਾ ਪ੍ਰਤੀਕ ਹੈ।