13.70 ਲੱਖ ਦੀ ਆਨਲਾਈਨ ਠੱਗੀ ਦੇ ਦੋਸ਼ ’ਚ 2 ਮਾਮਲੇ ਦਰਜ
ਹੁਸ਼ਿਆਰਪੁਰ, 24 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਜ਼ਿਲ੍ਹਾ ਪੁਲਿਸ ਨੇ 13 ਲੱਖ 70 ਹਜ਼ਾਰ ਰੁਪਏ ਦੀ ਠੱਗੀ ਦੇ ਕਥਿਤ ਦੋਸ਼ ’ਚ 2 ਮਾਮਲੇ ਦਰਜ਼ ਕਰਕੇ ਇਕ ਮਾਮਲੇ ’ਚ 1 ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਉੂਨਾਂ ਰੋਡ ਦੇ ਵਾਸੀ ਰਾਜੀਵ ਸੂਦ ਪੁੱਤਰ ਰਾਮ ਪ੍ਰਕਾਸ਼ ਸੂਦ ਨੇ ਸਾਈਬਰ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਸਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਮਾਰਕੀਟ ’ਚ ਨਿਵੇਸ਼ ਸੰਬੰਧੀ ਇਕ ਵਿਗਿਆਪਨ ਦੇਖਿਆ ਸੀ।
ਹੁਸ਼ਿਆਰਪੁਰ, 24 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਜ਼ਿਲ੍ਹਾ ਪੁਲਿਸ ਨੇ 13 ਲੱਖ 70 ਹਜ਼ਾਰ ਰੁਪਏ ਦੀ ਠੱਗੀ ਦੇ ਕਥਿਤ ਦੋਸ਼ ’ਚ 2 ਮਾਮਲੇ ਦਰਜ਼ ਕਰਕੇ ਇਕ ਮਾਮਲੇ ’ਚ 1 ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਉੂਨਾਂ ਰੋਡ ਦੇ ਵਾਸੀ ਰਾਜੀਵ ਸੂਦ ਪੁੱਤਰ ਰਾਮ ਪ੍ਰਕਾਸ਼ ਸੂਦ ਨੇ ਸਾਈਬਰ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਸਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਮਾਰਕੀਟ ’ਚ ਨਿਵੇਸ਼ ਸੰਬੰਧੀ ਇਕ ਵਿਗਿਆਪਨ ਦੇਖਿਆ ਸੀ। ਇਸ ’ਤੇ ਨੰਬਰ ’ਤੇ ਜਦੋਂ ਉਸਨੇ ਸੰਪਰਕ ਕੀਤਾ ਤਾਂ ਸੰਬੰਧਿਤ ਵਿਅਕਤੀ ਨੇ ਖ਼ੁਦ ਨੂੰ ਉਕਤ ਐਪ ਦਾ ਮੈਂਬਰ ਦੱਸਿਆ। ਇਸਦੇ ਬਾਅਦ ਉਕਤ ਵਿਅਕਤੀ ਨੇ ਉਸ ਨੂੰ ਇਸ ’ਚ ਨਿਵੇਸ਼ ਦੇ ਬਾਅਦ ਵੱਡੇ ਮੁਨਾਫ਼ੇ ਦਾ ਲਾਲਚ ਦਿੱਤਾ। ਉਸਨੇ ਦੱਸਿਆ ਕਿ ਉਕਤ ਵਿਅਕਤੀ ਦੀਆਂ ਗੱਲਾਂ ’ਚ ਆ ਕੇ ਉਸਨੇ ਵੱਖ-ਵੱਖ ਬੈਂਕਾਂ ’ਚ ਕਥਿਤ ਤੌਰ ’ਤੇ 7 ਲੱਖ 50 ਹਜ਼ਾਰ ਰੁਪਏ ਦਾ ਨਿਵੇਸ਼ ਕਰ ਦਿੱਤਾ। ਉਸਨੇ ਦੱਸਿਆ ਕਿ ਉਸ ਨੂੰ ਨਿਵੇਸ਼ ਦੇ ਬਾਅਦ ਜਾਅਲੀ ਸ਼ੇਅਰ ਦਿਖਾਏ ਗਏ ਸਨ। ਉਸਦੇ ਮੁਤਾਬਿਕ ਉਸਦੇ ਨਾਲ 7 ਲੱਖ 50 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਕੀਤੀ ਗਈ ਹੈ। ਸਾਈਬਰ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਇਸੇ ਤਰ੍ਹਾਂ ਪਿੰਡ ਸਰਾਈਂ ਦੇ ਵਾਸੀ ਗੁਰਪ੍ਰੀਤ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ’ਤੇ ਦੱਸਿਆ ਕਿ ਉਸਦੇ ਪਿੰਡ ਦੇ ਵਾਸੀ ਸੌਰਵ ਭਾਟੀਆ ਨੇ ਕਥਿਤ ਤੌਰ ’ਤੇ ਉਸਦੇ ਨਾਲ 6 ਲੱਖ 20 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ’ਤੇ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਟਾਂਡਾ ਵੱਲੋਂ ਕੀਤੀ ਗਈ ਸੀ। ਜਾਂਚ ਰਿਪੋਰਟ ਦੇ ਬਾਅਦ ਥਾਣਾ ਗੜ੍ਹਦੀਵਾਲਾ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ।