28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਐਸ.ਐਮ.ਓ. ਡਾ.ਜਸਵੰਤ ਸਿੰਘ ਥਿੰਦ ਦੀ ਸੇਵਾ ਮੁਕਤੀ ’ਤੇ ਵਿਸ਼ੇਸ਼

ਮਾਹਿਲਪੁਰ- ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵੰਤ ਸਿੰਘ ਥਿੰਦ ਦਾ ਜਨਮ ਪਿਤਾ ਲਛਮਣ ਦਾਸ ਦੇ ਘਰ ਮਾਤਾ ਬਿਮਲਾ ਦੇਵੀ ਦੇ ਕੁੱਖੋਂ ਨਾਨਕੇ ਪਿੰਡ ਬੋਹਣ ਵਿਖੇ 9 ਨਵੰਬਰ 1968 ਨੂੰ ਹੋਇਆ।

Ad Position 21
No active advertisement
ਅਜੀਤ ਡੈਸਕ 29-11-2026
ਮਾਹਿਲਪੁਰ- ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵੰਤ ਸਿੰਘ ਥਿੰਦ ਦਾ ਜਨਮ ਪਿਤਾ ਲਛਮਣ ਦਾਸ ਦੇ ਘਰ ਮਾਤਾ ਬਿਮਲਾ ਦੇਵੀ ਦੇ ਕੁੱਖੋਂ ਨਾਨਕੇ ਪਿੰਡ ਬੋਹਣ ਵਿਖੇ 9 ਨਵੰਬਰ 1968 ਨੂੰ ਹੋਇਆ। ਆਪ ਦੇ ਪਿਤਾ ਫ਼ੌਜ ’ਚੋਂ ਸੇਵਾ ਮੁਕਤ ਹੋਏ ਸਨ। ਆਪ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਸਰਹਾਲਾ ਖ਼ੁਰਦ ਤੋਂ ਪੰਜਵੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਤੋਂ ਦਸਵੀਂ ਤੇ ਖ਼ਾਲਸਾ ਕਾਲਜ ਮਾਹਿਲਪੁਰ ਤੋਂ ਪ੍ਰੀ ਮੈਡੀਕਲ ਕਰਨ ਉਪਰੰਤ 1993 ’ਚ ਆਪ ਦੇ ਦਇਆਨੰਦ ਮੈਡੀਕਲ ਕਾਲਜ ਲੁਧਿਆਣਾ ਤੋਂ ਐਮ.ਬੀ.ਬੀ.ਐਸ ਕੀਤੀ। ਆਪ ਨੇ 31 ਦਸੰਬਰ 1996 ਨੂੰ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਸਰਹਾਲਾ ਕਲਾਂ ਤੋਂ ਆਪਣੀ ਸਰਕਾਰੀ ਨੌਕਰੀ ਦੀ ਸ਼ੁਰੂਆਤ ਕੀਤੀ। ਇਸੇ ਸਮੇਂ ਦੌਰਾਨ ਆਪ ਦੀ ਵਿਆਹ 1999 ‘ਚ ਪ੍ਰਿੰਸੀਪਲ ਇੰਦਰਜੀਤ ਕੌਰ ਨਾਲ ਹੋਇਆ। ਆਪ ਦੀ ਵੱਡੀ ਲੜਕੀ ਨੇ ਐਮ.ਬੀ.ਬੀ.ਐਸ ਕਰਕੇ ਐਮ.ਡੀ. ਦੀ ਤਿਆਰੀ ਕਰ ਰਹੀ, ਜਦਕਿ ਦੂਸਰੀ ਲੜਕੀ ਐਮ.ਬੀ.ਬੀ.ਐਸ ਕਰ ਰਹੀ। ਆਪ ਦੇ ਦੋਨੋ ਲੜਕੇ ਮੈਡੀਕਲ ਕਰ ਰਹੇ ਹਨ। ਆਪ ਨੇ 2004 ’ਚ ਬੱਚਿਆਂ ਦਾ ਸਪੈਸ਼ਲ ਕੋਰਸ ਕੀਤਾ। ਆਪ ਨੇ ਲੋਕ ਭਲਾਈ ਸਮਰਪਿਤ ਹੋ ਕੇ ਇੱਕ ਸਿੱਧ ਯੋਗੀ ਟਰੱਸਟ ਖ਼ਾਨਪੁਰ ਦੀ ਸਥਾਪਨਾ ਕਰਕੇ ਆਪ ਲੋਕਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਕੈਪ ਲਗਾਏ। ਆਪ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ, ਨਵਾਂ ਸ਼ਹਿਰ, ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਜੇਜੋਂ ਦੋਆਬਾ ਸੇਵਾਵਾਂ ਦੇਣ ਉਪਰੰਤ 9 ਅਪ੍ਰੈਲ 2021 ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਨਿਯੁਕਤ ਹੋ ਕੇ ਕਰੀਬ 5 ਸਾਲ 7 ਮਹੀਨੇ ਵਡਮੁੱਲੀਆਂ ਸੇਵਾਵਾਂ ਦਿੰਦੇ 30 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਸਨ। a - ਰਜਿੰਦਰ ਸਿੰਘ
Ad Position 22
No active advertisement
ਪਿਛਲੀ ਖ਼ਬਰ ਪਿੰਡ ਝਾਵਾਂ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਜਾਇਆ ਨਗਰ ਕੀਰਤਨ ਅਗਲੀ ਖ਼ਬਰ ਸ਼ਿਕਾਇਤ ਦੇ ਆਧਾਰ ’ਤੇ ਫੂਡ ਸੇਫ਼ਟੀ ਟੀਮ ਨੇ ਕੋਲਡ ਡਰਿੰਕਸ ਤੇ ਪੈਕਡ ਡਰਿੰਕਿੰਗ ਵਾਟਰ ਦੇ 3 ਸੈਂਪਲ ਭਰੇ
Ad Position 24