15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਐੱਮ.ਪੀ. ਕੋਟਾ ਗ੍ਰਾਂਟ ਨਾਲ ਪਿੰਡ ਈਸੇਵਾਲ 'ਚ ਸੀਵਰੇਜ ਪ੍ਰੋਜੈਕਟ ਸ਼ੁਰੂ

Ad Position 21
No active advertisement
ਅਜੀਤ ਡੈਸਕ 05-01-2026
ਮੁੱਲਾਂਪੁਰ-ਦਾਖਾ, 4 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪਾਰਲੀਮਾਨੀ ਹਲਕਾ ਲੁਧਿਆਣਾ ਲਈ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ/ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸੰਧੂ ਦੁਆਰਾ ਡਿਮਾਂਡ 'ਤੇ ਵੱਖ-ਵੱਖ ਪਿੰਡਾਂ ਨੂੰ ਭੇਜੀ ਗ੍ਰਾਂਟ ਨਾਲ ਰੁਕੇ ਵਿਕਾਸ ਪ੍ਰੋਜੈਕਟ ਮੁੜ ਸ਼ੁਰੂ ਹੋ ਗਏ | ਸਰਪੰਚ, ਗ੍ਰਾਮ ਪੰਚਾਇਤ ਪਿੰਡ ਈਸੇਵਾਲ ਦੁਆਰਾ ਐੱਮ.ਪੀ ਫੰਡਾਂ ਰਾਹੀਂ ਸੀਵਰੇਜ ਪ੍ਰੋਜੈਕਟ ਦੀ ਆਰੰਭਤਾ ਸਮੇਂ ਕਾਂਗਰਸ ਦੇ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਈਸੇਵਾਲ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੁਆਰਾ ਭੇਜੀ ਗਈ ਗ੍ਰਾਂਟ ਨਾਲ ਪਿੰਡ ਵਿਚ ਰੁਕਿਆ ਸੀਵਰੇਜ ਪ੍ਰੋਜੈਕਟ ਪੂਰਾ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਫਰਵਰੀ, ਮਾਰਚ ਮਹੀਨੇ ਐੱਮ.ਪੀ. ਕੋਟੇ 'ਚ ਪਿੰਡ ਈਸੇਵਾਲ ਲਈ ਗ੍ਰਾਂਟ ਦਾ ਚੈੱਕ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਖੁਦ ਪਹੁੰਚ ਕੇ ਗ੍ਰਾਮ ਪੰਚਾਇਤ ਨੂੰ ਦਿੱਤਾ ਜਾਵੇਗਾ | ਪਿੰਡ ਈਸੇਵਾਲ 'ਚ ਸੀਵਰੇਜ ਪ੍ਰੋਜੈਕਟ ਦੀ ਆਰੰਭਤਾ ਸਮੇਂ ਸਾਬਕਾ ਸਰਪੰਚ ਹਰਿੰਦਰ ਸਿੰਘ ਸੇਖੋਂ, ਨੰਬਰਦਾਰ ਜਗਰੂਪ ਸਿੰਘ, ਜਗਦੇਵ ਸਿੰਘ ਸੇਖੋਂ, ਪੰਚ ਗਗਨਦੀਪ ਸਿੰਘ, ਵਿਕਰਮ ਸਿਮਘ, ਗਗਨਦੀਪ ਸਿੰਘ, ਦਲਜਿੰਦਰ ਸਿੰਘ, ਬਲਜਿੰਦਰ ਸਿੰਘ, ਹਰਮਨਜੋਤ ਸਿੰਘ, ਇਕਬਾਲ ਸਿੰਘ, ਪ੍ਰੀਤਮ ਸਿੰਘ, ਹੋਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ 14ਵੇਂ ਦਿਨ ਆਖ਼ਰੀ ਪੜਾਅ ਸ੍ਰੀ ਮੈਹਦੇਆਣਾ ਸਾਹਿਬ ਲਈ ਹੋਇਆ ਰਵਾਨਾ ਅਗਲੀ ਖ਼ਬਰ ਮਲਕਪੁਰ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਸੰਬੰਧੀ ਸਮਾਗਮ ਲਈ ਪ੍ਰਬੰਧਕਾਂ ਨੇ ਦਾਖਾ, ਘਮਣੇਵਾਲ ਨੂੰ ਦਿੱਤਾ ਸੱ...
Ad Position 24