ਜੋਧਾਂ, 5 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਮਾਤਾ ਗੁਜਰੀ ਚੈਰੀਟੇਬਲ ਸੁਸਾਇਟੀ ਬੱਲੋਵਾਲ ਵਲੋਂ ਅੱਖਾਂ ਦਾ ਸਾਲਾਨਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਮਿਤੀ 15 ਫਰਵਰੀ ਦਿਨ ਐਤਵਾਰ ਨੂੰ ਪਿੰਡ ਬੱਲੋਵਾਲ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾ: ਭਗਵੰਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਰਮਨਦੀਪ ਸਿੰਘ ਯੂ.ਐੱਸ.ਏ., ਰੁਪਿੰਦਰ ਸਿੰਘ ਪਿੰਦਰ ਦੀ ਦੇਖ-ਰੇਖ ਹੇਠ ਲੱਗ ਰਹੇ ਇਸ ਕੈਂਪ ਵਿਚ ਡਾ: ਸੁਖਵੀਰ ਅਤੇ ਡਾ: ਰਾਜਿੰਦਰ ਸਿੰਘ ਐੱਮ.ਡੀ. ਲੁਧਿਆਣਾ ਆਪਣੀ ਟੀਮ ਸਮੇਤ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ | ਲੋੜਵੰਦ ਮਰੀਜ਼ਾਂ ਨੂੰ ਦਵਾਈਆਂ, ਐਨਕਾਂ ਅਤੇ ਆਪ੍ਰੇਸ਼ਨ ਮਾਤਾ ਗੁਜਰੀ ਚੈਰੀਟੇਬਲ ਟਰੱਸਟ ਰਜਿ: ਬੱਲੋਵਾਲ ਵਲੋਂ ਐੱਨ.ਆਰ.ਆਈ. ਭਰਾਵਾਂ ਅਤੇ ਨਗਰ ਦੇ ਸਹਿਯੋਗ ਨਾਲ ਕਰਵਾਏ ਜਾਣਗੇ |