23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਅਕਾਲੀ ਦਲ ਦੇ ਹਲਕਾ ਦਾਖਾ 'ਚ ਦਫ਼ਤਰ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਸਿਖਰਾਂ 'ਤੇ

Ad Position 21
No active advertisement
ਅਜੀਤ ਡੈਸਕ 27-02-2026

ਮੁੱਲਾਂਪੁਰ-ਦਾਖਾ, 26 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸਾਲ 2027 ਵਿਧਾਨ ਸਭਾ ਚੋਣਾਂ ਜਿੱਤ ਕੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਲਈ ਹੁਣ ਤੋਂ ਹੀ ਰਾਜ ਭਰ 'ਚ ਹਲਕਾ ਪੱਧਰੀ ਵੱਡੇ ਇਕੱਠ ਕਰਕੇ ਸਿਆਸੀ ਰੈਲੀਆਂ 'ਤੇ ਉਤਰੇ ਸੁਖਬੀਰ ਸਿੰਘ ਬਾਦਲ ਵਲੋਂ ਪਹਿਲੀ ਮਾਰਚ ਨੂੰ ਹਲਕਾ ਦਾਖਾ 'ਚ ਜਿਥੇ ਪਾਰਟੀ ਦੇ ਟਕਸਾਲੀ ਅਹੁਦੇਦਾਰ, ਵਰਕਰਾਂ, ਵੋਟਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਜਾਣਾ, ਉਥੇ ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਅਤਿ ਆਧੁਨਿਕ ਵਿਧੀ ਭਰਪੂਰ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ, ਇਸ ਦਫ਼ਤਰ ਅੰਦਰ ਮਾਲਵਾ ਪੱਟੀ ਦੇ ਹਰ ਹਲਕੇ ਦਾ ਰਿਮੋਟ ਸੁਖਬੀਰ ਸਿੰਘ ਬਾਦਲ ਦੇ ਹੱਥ ਹੋਵੇਗਾ | ਵਿਆਹ ਸਮਾਗਮ ਵਾਂਗ ਦਫ਼ਤਰ ਦੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਵਿਚ ਲੱਗੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਨੇ ਦੱਸਿਆ ਕਿ ਪਹਿਲੀ ਮਾਰਚ ਨੂੰ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਉਦਘਾਟਨ ਉਪਰੰਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਿਰੋਲ ਹਲਕਾ ਦਾਖਾ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਨਗੇ | ਉਨ੍ਹਾਂ ਦੱਸਿਆ ਕਿ 'ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਓ' ਨਾਅਰੇ ਹੇਠ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਇਕੱਤਰਤਾ ਪਾਰਟੀ ਲਈ ਨਵੀਂ ਰੌਸ਼ਨੀ ਵਾਂਗ ਹੋਵੇਗੀ |
ਹਜ਼ਾਰਾਂ ਦੇ ਇਕੱਠ ਦੀ ਆਸ-
ਹਲਕਾ ਦਾਖਾ 'ਚ 'ਪੰਜਾਬ ਬਚਾਓ-ਸੁਖਬੀਰ ਸਿੰਘ ਬਾਦਲ ਲਿਆਓ' ਦੇ ਨਾਅਰੇ ਹੇਠ ਹੋਣ ਵਾਲੀ ਇਕੱਤਰਤਾ ਦੇ ਮੁੱਖ ਪ੍ਰਬੰਧਕ (ਹਲਕਾ ਇੰਚਾਰਜ) ਜਸਕਰਨ ਸਿੰਘ ਦਿਓਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦਾਖਾ ਦੇ ਹਰ ਪਿੰਡ, ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਹਰ ਵਾਰਡ ਦੇ ਲੋਕਾਂ ਨੂੰ ਇਸ ਇਕੱਠ ਵਿਚ ਸ਼ਮੂਲੀਅਤ ਦਾ ਸੱਦਾ ਪੱਤਰ ਦਿੱਤਾ ਗਿਆ ਹੈ, ਲੋਕ ਵੀ ਸੁਖਬੀਰ ਸਿੰਘ ਬਾਦਲ ਨੂੰ ਸੁਣਨ ਲਈ ਕਾਹਲੇ ਹਨ | ਦਿਓਲ ਨੇ ਦਿ੍ੜਤਾ ਨਾਲ ਦੱਸਿਆ ਇਸ ਇਕੱਠ ਵਿਚ ਪਾਰਟੀ ਨਾਲ ਜੁੜੇ ਵਰਕਰਜ਼, ਵੋਟਰ ਕਰੀਬ 10 ਹਜ਼ਾਰ ਲੋਕਾਂ ਦੇ ਸ਼ਾਮਿਲ ਹੋਣ ਦੀ ਆਸ ਹੈ |
ਆਲੀਸ਼ਾਨ ਮੰਚ-
ਦਫ਼ਤਰ ਦੇ ਉਦਘਾਟਨ ਉਪਰੰਤ ਸੁਖਬੀਰ ਸਿੰਘ ਬਾਦਲ ਵਲੋਂ ਜਿਸ ਮੰਚ ਤੋਂ ਪਾਰਟੀ ਦੇ ਵਰਕਰਜ਼, ਵੋਟਰਾਂ ਨੂੰ ਸੰਬੋਧਨ ਕੀਤਾ ਜਾਣਾ, ਪੂਰਾ ਮੰਚ ਫੁੱਲ-ਕਲੀਆਂ, ਕੇਸਰੀ ਝੰਡੀਆਂ ਨਾਲ ਸ਼ਿੰਗਾਰਿਆ ਹੋਇਆ, ਜਿਸ ਦੇ ਇਕ ਕਿਨਾਰੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਦੂਸਰੇ ਪਾਸੇ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਵਾਲਾ ਪੋਸਟਰ ਅਤੇ ਵਿਚਕਾਰ ਕੇਸਰੀ ਨਿਸ਼ਾਨ ਝੰਡੇ ਨਜ਼ਰ ਆਉਣਗੇਂ | ਇਸ ਮੰਚ 'ਤੇ ਸੀਨੀਅਰ ਲੀਡਰਸ਼ਿਪ ਕਰੀਬ 25 ਤੋਂ 30 ਵੱਡੇ ਆਗੂਆਂ ਦੇ ਬੈਠਣ ਲਈ ਸੋਫੇ ਟਿਕਾਏ ਗਏ |
ਭਾਰਤੀ ਹਵਾਈ ਫੌਜ਼ ਦੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੀ ਫੌਜੀ ਵਰਦੀ ਸਜੇਗੀ ਦਫ਼ਤਰ 'ਚ-
ਸਾਬਕਾ ਸਰਪੰਚ ਈਸੇਵਾਲ ਹਰਿੰਦਰ ਸਿੰਘ ਸੇਖੋਂ ਦੁਆਰਾ ਜਾਣਕਾਰੀ ਅਨੁਸਾਰ ਭਾਰਤ-ਪਾਕਿ 1971 ਜੰਗ ਦੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੀ ਡਿਊਟੀ ਦੌਰਾਨ ਹਵਾਈ ਫੌਜ਼ ਵਾਲੀ ਵਰਦੀ ਨੂੰ ਉਸਾਰੂ ਫਰੇਮ 'ਚ ਟਿਕਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਦਫਤਰ 'ਚ ਰੱਖਿਆ ਜਾਣਾ | ਜ਼ਿਕਰਯੋਗ ਹੈ ਕਿ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਹਵਾਈ ਫੌਜ਼ ਦਾ ਇਕੋ ਇੱਕ ਅਜਿਹਾ ਸ਼ਹੀਦ ਹੈ, ਜਿਸ ਨੂੰ ਸ਼ਹਾਦਤ ਬਾਅਦ ਪਰਮਵੀਰ ਚੱਕਰ ਪ੍ਰਾਪਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਯਾਲੀ ਨੇ 18 ਸੜਕਾਂ ਨੂੰ ਚੌੜਿਆਂ ਕਰਨ ਦੀ ਮਨਜ਼ੂਰੀ ਦਿਵਾ ਕੇ ਲੋਕਾਂ ਦਾ ਦਿਲ ਜਿੱਤਿਆ-ਹਾਂਸ ਅਗਲੀ ਖ਼ਬਰ ਮੈਕਰੋ ਗਲੋਬਲ ਦੀ ਲੁਧਿਆਣਾ ਬ੍ਰਾਂਚ ਰਾਹੀਂ ਸੁਖਦੀਪ ਸਿੰਘ ਕੈਨੇਡਾ ਓਪਨ ਵਰਕ ਪਰਮਿਟ ਵੀਜ਼ਾ ਲੈਣ 'ਚ ਸਫ਼ਲ
Ad Position 24