23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਬਾਬਾ ਸਿੱਧ ਭੋਹੀ ਅਸਥਾਨ ਪਿੰਡ ਭੈਣੀ ਦਰੇੜਾ ਵਿਖੇ ਹੋਣ ਵਾਲੇ ਕੁਸ਼ਤੀ ਦੰਗਲ ਮੁਕਾਬਲਿਆਂ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 27-02-2026
• 2 ਨੂੰ ਕੁਸ਼ਤੀ ਮਹਾਂਕੁੰਭ ਦੇ ਫ਼ਸਵੇਂ ਮੁਕਾਬਲੇ ਹੋਣਗੇ • ਰੱਸਾਕਸ਼ੀ ਦੇ ਫ਼ਸਵੇਂ ਮੁਕਾਬਲੇ ਵੀ ਦੇਖਣ ਨੂੰ ਮਿਲਣਗੇ-ਪ੍ਰਧਾਨ ਹਰਦੇਵ ਸਿੰਘ ਖ਼ਾਲਸਾ
ਰਾਏਕੋਟ, 26 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸ਼ਹੀਦ ਬਾਬਾ ਸਿੱਧ ਭੋਹੀ ਜੀ ਦੇ ਅਸਥਾਨ ਪਿੰਡ ਭੈਣੀ ਦਰੇੜਾ ਵਲੋਂ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ | ਅੱਜ ਸਮਾਗਮਾਂ ਦੇ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ, ਜਿੰਨ੍ਹਾਂ ਦੇ 28 ਫਰਵਰੀ ਨੂੰ ਭੋਗ ਪਾਏ ਜਾਣਗੇ | ਇਸ ਮੌਕੇ ਕੁਸ਼ਤੀ ਦੰਗਲ ਮੁਕਾਬਲਿਆਂ ਦਾ ਪੋਸਟਰ ਜਾਰੀ ਕਰਦਿਆਂ ਪ੍ਰਧਾਨ ਹਰਦੇਵ ਸਿੰਘ ਖ਼ਾਲਸਾ, ਸਰਪੰਚ ਪ੍ਰਭਜੋਤ ਸਿੰਘ ਜੋਤੀ ਧਾਲੀਵਾਲ, ਚਰਨਜੀਤ ਸਿੰਘ ਧਾਲੀਵਾਲ, ਡਾ. ਸਤਪਾਲ ਸਿੰਘ ਧਾਲੀਵਾਲ, ਨੰਬਰਦਾਰ ਜਸਪ੍ਰੀਤ ਸਿੰਘ ਧਾਲੀਵਾਲ, ਚਰਨਜੀਤ ਸਿੰਘ ਚੰਨੀ, ਕੁਲਦੀਪ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਨਹਿਰੂ ਨੇ ਦੱਸਿਆ ਕਿ 2 ਮਾਰਚ ਦਿਨ ਸੋਮਵਾਰ ਨੂੰ ਦੁਪਹਿਰ 2 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਭੈਣੀ ਦਰੇੜਾ ਵਿਖੇ ਕੁਸ਼ਤੀ ਦੰਗਲ ਮੁਕਾਬਲੇ ਕਰਵਾਏ ਜਾਣਗੇ, ਜਿਸ ਦੌਰਾਨ ਭੁਪਿੰਦਰ ਅਜਨਾਲਾ ਤੇ ਪ੍ਰਵੀਨ ਕੁਹਾਲੀ ਵਿਚਕਾਰ ਪਹਿਲੀ ਝੰਡੀ ਦੀ ਕੁਸ਼ਤੀ 1 ਲੱਖ ਰੁਪਏ, ਦੂਜੀ ਝੰਡੀ ਦੀ ਕੁਸ਼ਤੀ ਛੋਟਾ ਸੁਦਾਮ ਤੇ ਵੱਡਾ ਜੱਸਾ ਬਾਹੜੋਵਾਲ ਵਿਚਕਾਰ 1 ਲੱਖ ਰੁਪਏ ਅਤੇ ਤੀਜੀ ਝੰਡੀ ਦੀ ਕੁਸ਼ਤੀ ਵੱਡਾ ਸੁਦਾਮ ਤੇ ਗੌਰਵ ਵਿਚਕਾਰ 31 ਹਜ਼ਾਰ ਰੁਪਏ ਦੀ ਹੋਵੇਗੀ | ਇਸ ਤੋਂ ਇਲਾਵਾ ਰੱਸਾਕੱਸੀ (ਸਿਰਫ਼ ਚਾਰ ਸੱਦਾ ਪੱਤਰ ਵਾਲੀਆਂ ਟੀਮਾਂ) ਦੇ ਮੁਕਾਬਲੇ ਕਰਵਾਏ ਜਾਣਗੇ | ਇਸ ਮੌਕੇ ਐੱਨ.ਆਰ.ਆਈਜ਼ ਗੁਰਨਾਮ ਸਿੰਘ ਕੈਨੇਡਾ, ਜਸਵੀਰ ਸਿੰਘ ਯੂ.ਐੱਸ.ਏ, ਅਮਨਦੀਪ ਸਿੰਘ ਸੇਖੋਂ, ਪਿ੍ਤਪਾਲ ਸਿੰਘ ਦਿਉਲ, ਗੁਰਜੰਟ ਸਿੰਘ ਜਵੰਧਾ ਕੈਨੇਡਾ, ਗੁਰਪ੍ਰੀਤ ਸਿੰਘ ਗੋਰਾ ਕੈਨੇਡਾ, ਤਰਸੇਮ ਸਿੰਘ ਗਿੱਲ ਕੈਨੇਡਾ, ਪਰਮਵੀਰ ਸਿੰਘ ਆਸਟਰੇਲੀਆ, ਰਘਵੀਰ ਸਿੰਘ ਯੂ.ਐੱਸ.ਏ, ਬਲਰਾਜ ਸਿੰਘ ਧਾਲੀਵਾਲ, ਅਮਨਦੀਪ ਸਿੰਘ ਧਾਲੀਵਾਲ, ਹਰਮੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਯੂ.ਐੱਸ.ਏ, ਮਨਜਿੰਦਰ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਧਾਲੀਵਾਲ, ਗੁਰਦੀਪ ਸਿੰਘ ਧਾਲੀਵਾਲ, ਅਮਰਿੰਦਰ ਸਿੰਘ ਧਾਲੀਵਾਲ, ਚਮਕੌਰ ਸਿੰਘ ਯੂ.ਐੱਸ.ਏ, ਹਰਵਿੰਦਰਪਾਲ ਸਿੰਘ ਯੂ.ਐੱਸ.ਏ, ਗੁਰਪ੍ਰੀਤ ਸਿੰਘ ਧਾਲੀਵਾਲ, ਚਮਕੌਰ ਸਿੰਘ ਸੱਬਾ, ਜੱਗਾ ਸਿੰਘ ਧਾਲੀਵਾਲ ਆਦਿ ਵਲੋਂ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਰਾਸ਼ੀ ਦਿੱਤੀ ਜਾਵੇਗੀ | ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਭੈਣੀ ਦਰੇੜਾ, ਗੁਰਪਿੰਦਰ ਸਿੰਘ, ਗੁਰਪ੍ਰੀਤ ਸਿੰਘ ਸੇਖੋਂ, ਗੁਰਜੰਟ ਸਿੰਘ ਧਾਲੀਵਾਲ, ਦਵਿੰਦਰ ਸਿੰਘ ਮਿੰਟੂ, ਬਲਵਿੰਦਰ ਸਿੰਘ ਬਿੰਦਾ, ਅਕਵਿੰਦਰ ਸਿੰਘ, ਨੰਬਰਦਾਰ ਸੁਖਦੀਪ ਸਿੰਘ ਕਾਲਾ, ਪੰਚ ਲਖਵੀਰ ਸਿੰਘ, ਪੰਚ ਸੁਰਿੰਦਰ ਸਿੰਘ, ਪੰਚ ਸੁਖਵਿੰਦਰ ਕੌਰ, ਪੰਚ ਹਰਪ੍ਰੀਤ ਕੌਰ, ਪੰਚ ਸੁਰਿੰਦਰਜੀਤ ਕੌਰ, ਪੰਚ ਪਿ੍ਤਪਾਲ ਸਿੰਘ ਬਾਘਾ, ਪੰਚ ਬੂਟਾ ਸਿੰਘ, ਸਾਬਕਾ ਪੰਚ ਈਸ਼ਰ ਸਿੰਘ, ਚੰਦ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਹੰਬੜਾਂ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਨਾਲ ਸਬੰਧਿਤ ਮਾਵਾਂ ਦੀ ਵਰਕਸ਼ਾਪ ਅਗਲੀ ਖ਼ਬਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਤਿੰਨ ਰੋਜ਼ਾ ਧਾਰਮਿਕ ਦੀਵਾਨ ਅੱਜ ਤੋਂ ਸ਼ੁਰੂ
Ad Position 24