11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੰਬੜਾਂ-ਭੱਠਾਧੂਹਾ ਮੇਨ ਸੜਕ ਕਿਨਾਰੇ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮਿਲੀ ਲਾਸ਼

Ad Position 21
No active advertisement
ਅਜੀਤ ਡੈਸਕ 03-03-2026

ਹੰਬੜਾਂ, 2 ਮਾਰਚ (ਹਰਵਿੰਦਰ ਸਿੰਘ ਮੱਕੜ)-ਹੰਬੜਾਂ-ਭੱਠਾਧੂਹਾ ਮੇਨ ਸੜਕ 'ਤੇ ਖ਼ਾਲੀ ਪਲਾਟ 'ਚੋਂ ਅੱਜ ਸਵੇਰ ਸਮੇਂ ਸ਼ੱਕੀ ਹਲਾਤਾਂ ਵਿਚ ਨੌਜਵਾਨ ਦੀ ਲਾਸ਼ ਮਿਲਣ 'ਤੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ | ਇਸ ਦੀ ਸੂਚਨਾ ਮਿਲਦਿਆਂ ਹੀ ਪਿੰਡ ਭੱਠਾਧੂਹਾ ਦੇ ਸਾਬਕਾ ਸਰਪੰਚ ਨਛੱਤਰ ਸਿੰਘ ਭੱਠਾਧੂਹਾ ਵਲੋਂ ਥਾਣਾ ਦਾਖਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਦਾਖਾ ਥਾਣਾ ਤੋਂ ਏ.ਐੱਸ.ਆਈ ਸੁਰਿੰਦਰ ਸਿੰਘ, ਪੁਲਿਸ ਮੁਲਾਜ਼ਮ ਬੂਟਾ ਸਿੰਘ, ਹੌਲਦਾਰ ਬਲਵਿੰਦਰ ਸਿੰਘ ਆਲੀਵਾਲ ਘਟਨਾ ਸਥਾਨ 'ਤੇ ਪਹੁੰਚੇ | ਇਸ ਦੌਰਾਨ ਮਿ੍ਤਕ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਮੋਬਾਈਲ ਫ਼ੋਨ ਮਿਲਿਆ | ਮੋਬਾਈਲ 'ਤੇ ਫ਼ੋਨ ਆਉਣ ਉਪਰੰਤ ਪਤਾ ਚਲਿਆ ਕਿ ਮਿ੍ਤਕ ਨੌਜਵਾਨ ਪਿੰਡ ਚੱਕ ਕਲਾਂ ਦਾ ਵਸਨੀਕ ਹੈ ਤੇ ਮਿ੍ਤਕ ਮਨਪ੍ਰੀਤ ਸਿੰਘ ਮਨੀ 28 ਸਾਲ ਚੱਕ ਕਲਾਂ ਦੇ ਬਲਵੰਤ ਸਿੰਘ ਬੰਟੀ ਦਾ ਪੁੱਤਰ ਹੈ | ਮਿ੍ਤਕ ਦੀ ਸਹੀ ਮੌਤ ਦੇ ਕਾਰਨਾਂ ਬਾਰੇ ਕੋਈ ਅੰਦਾਜ਼ਾ ਨਹੀਂ ਲੱਗਿਆ | ਥਾਣਾ ਦਾਖਾ ਦੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਸ਼ਰਨ ਕਲਾ ਭਵਨ ਵਿਖੇ 'ਤਖ਼ਤ ਵੰਗਾਰੇ ਅਣਖ ਨੂੰ ' ਨਾਟਕ ਦਾ ਸਫ਼ਲ ਮੰਚਨ ਅਗਲੀ ਖ਼ਬਰ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਨੂੰ ਜਗਰਾਉਂ ਆਉਣ ਲਈ ਦਿੱਤਾ ਸੱਦਾ ਪੱਤਰ
Ad Position 24