ਜਗਰਾਉਂ, 2 ਮਾਰਚ (ਵਿਨੋਦ ਕੁਮਾਰ)-ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਗਊਸ਼ਾਲਾ ਵਿਚ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਹੋਲੀ ਮਨਾਈ | ਇਸ ਮੌਕੇ ਵਿਦਿਆਰਥੀਆਂ ਨੇ ਫੁੱਲਾਂ ਅਤੇ ਕੁਦਰਤੀ ਰੰਗਾਂ ਨਾਲ ਹੋਲੀ ਖੇਡੀ ਅਤੇ ਪਿਆਰ, ਸਾਂਝ ਅਤੇ ਪਸ਼ੂਆਂ ਦੀ ਸੰਭਾਲ ਦਾ ਸੰਦੇਸ਼ ਦਿੱਤਾ | ਨੰਨੇ੍ਹ-ਮੁੰਨੇ੍ਹ ਬੱਚਿਆਂ ਨੇ ਭਗਤੀਮਈ ਭਜਨਾਂ 'ਤੇ ਸੁੰਦਰ ਨਿ੍ਤ ਪੇਸ਼ ਕੀਤਾ | ਬੱਚਿਆਂ ਨੇ ਇਸ ਰੰਗੀਲੇ ਅਤੇ ਅਰਥਪੂਰਨ ਸਮਾਰੋਹ ਦਾ ਪੂਰਾ ਆਨੰਦ ਲਿਆ ਅਤੇ ਇਹ ਦਿਨ ਸਭ ਲਈ ਯਾਦਗਾਰ ਬਣ ਗਿਆ | ਇਸ ਮੌਕੇ ਬੱਚਿਆਂ ਨਾਲ ਸਮੂਹ ਸਟਾਫ਼ ਹਾਜ਼ਰ ਸੀ |