04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਯੂਨੀਰਾਈਜ਼ ਵਰਲਡ ਸਕੂਲ ਵਿਖੇ ਗ੍ਰੈਜੂਏਸ਼ਨ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਜਗਰਾਉਂ, 3 ਮਾਰਚ (ਵਿਨੋਦ ਕੁਮਾਰ)-ਯੂਨੀਰਾਈਜ਼ ਵਰਲਡ ਸਕੂਲ ਨੇ ਸਕੂਲ ਦੇ ਵਿਹੜੇ ਵਿਚ 'ਕਿੰਡਰਗਾਰਟਨ ਗ੍ਰੈਜੂਏਸ਼ਨ ਡੇ' ਮਨਾਇਆ ਗਿਆ | ਇਸ ਮੌਕੇ ਛੋਟੇ ਬੱਚਿਆਂ ਨੂੰ ਗ੍ਰੈਜੂਏਸ਼ਨ ਪੋਸ਼ਾਕਾਂ ਵਿਚ ਤਿਆਰ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਯੂ.ਕੇ.ਜੀ. ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਅਤੇ ਇਸ ਤੋਂ ਬਾਅਦ ਯੂ.ਕੇ.ਜੀ. ਦੇ ਵਿਦਿਆਰਥੀਆਂ ਦੁਆਰਾ ਇਕ ਗ੍ਰੈਜੂਏਸ਼ਨ ਗੀਤ, ਡਾਂਸ ਤੇ ਇਕ ਭਾਸ਼ਣ ਵੀ ਦਿੱਤਾ ਗਿਆ | ਚੇਅਰਮੈਨ ਰਾਕੇਸ਼ ਅੱਗਰਵਾਲ, ਮੈਨੇਜਿੰਗ ਡਾਇਰੈਕਟਰ ਸ਼ੀਫੂ ਅੱਗਰਵਾਲ ਤੇ ਡਾਇਰੈਕਟਰ ਡਾ. ਪੱਲਵੀ ਅੱਗਰਵਾਲ ਨੇ ਗ੍ਰੈਜੂਏਟਸ ਬੱਚਿਆਂ ਨੂੰ ਵਧਾਈ ਦਿੱਤੀ | ਸਰਟੀਫ਼ਿਕੇਟ ਵੰਡਦਿਆਂ ਪਿ੍ੰਸੀਪਲ ਸ੍ਰੀਮਤੀ ਨੇਹਾ ਰਤਨ ਨੇ ਕਿਹਾ ਕਿ ਇਹ ਇਕ ਮਹੱਤਵਪੂਰਣ ਗਤੀਵਿਧੀ ਹੈ ਤੇ ਪ੍ਰਮਾਤਮਾ ਇੰਨ੍ਹਾਂ ਛੋਟੇ ਗ੍ਰੈਜ਼ੂਏਟਾਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਦਾ ਬਲ ਬਖਸ਼ੇ | ਅੰਤ ਵਿਚ ਕੋਆਰਡੀਨੇਟਰ ਸ਼੍ਰੀਮਤੀ ਨੀਰੂ ਜੋਸ਼ੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਤੇ ਅਧਿਆਪਕਾਂ ਨੂੰ ਸਿੱਖਿਆ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਰੂਪ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸੱਤਿਆ ਭਾਰਤੀ ਸਕੂਲ ਹੰਬੜਾਂ 'ਚ ਸਰਪ੍ਰਸਤ ਗਿੱਲ ਨੇ ਵਿਦਿਆਰਥੀਆਂ ਨੂੰ ਕੀਤੀ ਇਨਾਮਾਂ ਦੀ ਵੰਡ ਅਗਲੀ ਖ਼ਬਰ ਨੂਰਪੁਰ ਬੇਟ 'ਚ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਨੇ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਕੀਤਾ ਨਿਹਾਲ
Ad Position 24