04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਿੰਡ ਭੈਣੀ ਦਰੇੜਾ ਵਿਖੇ ਕੁਸ਼ਤੀ ਦੰਗਲ ਦੇ ਮਹਾਂਕੁੰਭ ਦੌਰਾਨ ਨਾਮਵਰ ਪਹਿਲਵਾਨਾਂ ਨੇ ਆਪਣੀ ਤਾਕਤ ਦੇ ਜੌਹਰ ਵਿਖਾਏ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
• ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ
• ਰੱਸਾਕਸ਼ੀ ਦੇ ਦਿਲ ਖਿੱਚਵੇਂ ਮੁਕਾਬਲਿਆਂ ਦੌਰਾਨ ਫਸਵੀਂ ਟੱਕਰ 'ਚ ਮੋਗਾ ਦੀ ਟੀਮ ਜੇਤੂ ਬਣੀ
ਰਾਏਕੋਟ, 3 ਮਾਰਚ (ਬਲਵਿੰਦਰ ਸਿੰਘ ਲਿੱਤਰ)-ਸ਼ਹੀਦ ਬਾਬਾ ਸਿੱਧ ਭੋਹੀ ਜੀ ਦੇ ਅਸਥਾਨ ਪਿੰਡ ਭੈਣੀ ਦਰੇੜਾ ਵਿਖੇ ਪ੍ਰਬੰਧਕੀ ਕਮੇਟੀ, ਗ੍ਰਾਮ ਪੰਚਾਇਤ, ਐੱਨ.ਆਰ.ਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਨਾਮਵਰ ਪਹਿਲਵਾਨਾਂ ਨੇ ਆਪਣੀ ਤਾਕਤ ਦੇ ਜ਼ੌਹਰ ਵਿਖਾਏ | ਕੁਸ਼ਤੀ ਦੰਗਲ ਮੁਕਾਬਲਿਆਂ ਦੌਰਾਨ ਕਾਮਿਲ ਅਮਰ ਸਿੰਘ ਇੰਚਾਰਜ ਕਾਂਗਰਸ ਹਲਕਾ ਰਾਏਕੋਟ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਦੇਵ ਸਿੰਘ ਖਾਲਸਾ, ਪ੍ਰਭਜੋਤ ਸਿੰਘ ਜੋਤੀ ਧਾਲੀਵਾਲ, ਚਰਨਜੀਤ ਸਿੰਘ ਧਾਲੀਵਾਲ, ਡਾ: ਸਤਪਾਲ ਸਿੰਘ ਧਾਲੀਵਾਲ, ਨੰਬਰਦਾਰ ਜਸਪ੍ਰੀਤ ਸਿੰਘ ਧਾਲੀਵਾਲ, ਚਰਨਜੀਤ ਸਿੰਘ ਚੰਨੀ, ਕੁਲਦੀਪ ਸਿੰਘ ਧਾਲੀਵਾਲ ਤੇ ਸੁਖਵਿੰਦਰ ਸਿੰਘ ਨਹਿਰੂ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਮੁਕਾਬਲਿਆਂ ਦੌਰਾਨ ਪਹਿਲੀ ਝੰਡੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਤੇ ਪ੍ਰਵੀਨ ਕੁਹਾਲੀ ਵਿਚਕਾਰ ਹੋਈ ਅਤੇ ਇਹ ਕੁਸ਼ਤੀ ਐਨੀ ਜ਼ਿਆਦਾ ਫਸਵੀਂ ਰਹੀ ਕਿ ਅਖ਼ੀਰ ਤੱਕ ਇਸ ਕੁਸ਼ਤੀ ਦਾ ਕੋਈ ਨਤੀਜਾ ਨਾ ਨਿਕਲਿਆ ਅਤੇ ਦੋਵੇਂ ਪਹਿਲਵਾਨਾਂ ਨੂੰ ਕਮੇਟੀ ਵਲੋਂ ਬਰਾਬਰ-ਬਰਾਬਰ ਦਾ ਇਨਾਮ ਦਿੱਤਾ ਗਿਆ, ਜਦਕਿ ਪਹਿਲੀ ਝੰਡੀ ਦਾ ਇਨਾਮ 1 ਲੱਖ ਰੁਪਏ ਐੱਨ.ਆਰ.ਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋਵਾਂ ਪਹਿਲਵਾਨਾਂ ਵਿਚ ਵੰਡਿਆ ਗਿਆ | ਦੂਜੀ ਝੰਡੀ ਦੀ ਕੁਸ਼ਤੀ ਛੋਟਾ ਸੁਦਾਮ ਤੇ ਵੱਡਾ ਜੱਸਾ ਬਾਹੜੋਵਾਲ ਵਿਚਕਾਰ ਹੋਈ, ਜਿਸ ਵਿਚ ਪਹਿਲਵਾਨ ਛੋਟਾ ਸੁਦਾਮ ਨੇ ਦੂਜੀ ਝੰਡੀ ਦੀ ਕੁਸ਼ਤੀ ਜਿੱਤ ਕੇ 1 ਲੱਖ ਰੁਪਏ ਦਾ ਇਨਾਮ ਜਿੱਤਿਆ, ਜੋ ਇਨਾਮ ਰਾਸ਼ੀ ਕਮੇਟੀ ਸ਼ਹੀਦ ਬਾਬਾ ਸਿੱਧ ਭੋਹੀ ਜੀ ਅਤੇ ਐੱਨ.ਆਰ.ਆਈ ਭਰਾਵਾਂ ਵਲੋਂ ਦਿੱਤੀ ਗਈ | ਤੀਜੀ ਝੰਡੀ ਦੀ ਕੁਸ਼ਤੀ ਵੱਡਾ ਸੁਦਾਮ ਤੇ ਗੌਰਵ ਦਰਮਿਆਨ ਹੋਈ, ਜਿਸ ਵਿਚ ਗੌਰਵ ਨੇ ਕੁਸ਼ਤੀ ਨੂੰ ਜਿੱਤਦਿਆਂ 31 ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ, ਜੋ ਇਨਾਮ ਗੁਰਨਾਮ ਸਿੰਘ ਕੈਨੇਡਾ ਪੁੱਤਰ ਸਾਬਕਾ ਸਰਪੰਚ ਗੁਰਦਿਆਲ ਸਿੰਘ ਵਲੋਂ ਦਿੱਤਾ ਗਿਆ | ਇਸੇ ਤਰ੍ਹਾਂ ਕੁੱਲ 21 ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ਵਿਚ 3 ਝੰਡੀ ਵਾਲੀਆਂ ਅਤੇ 3 ਸਪੈਸ਼ਲ ਕੁਸ਼ਤੀਆਂ ਹੋਈਆਂ | ਇਸ ਤੋਂ ਇਲਾਵਾ ਰੱਸਾਕਸੀ ਟੀਮਾਂ ਦੇ ਦਿਲਖਿੱਚਵੇਂ ਮੁਕਾਬਲਿਆਂ ਦੌਰਾਨ ਮੋਗਾ ਦੀ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕਰਕੇ 13 ਹਜ਼ਾਰ ਰੁਪਏ ਦਾ ਨਗਦ ਇਨਾਮ ਜਿੱਤਿਆ, ਜੀਂਦਾ (ਬਠਿੰਡਾ) ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ 81 ਸੌ ਰੁਪਏ, ਕੋਕਰੀ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕਰਦਿਆਂ 35 ਸੌ ਰੁਪਏ ਅਤੇ ਭੈਣੀ ਦਰੇੜਾ ਦੀ ਟੀਮ ਨੇ ਚੌਥਾ ਸਥਾਨ ਹਾਸਲ ਕਰਕੇ 35 ਸੌ ਰੁਪਏ ਦਾ ਨਗਦ
ਇਨਾਮ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਅਤੇ ਵਿਰਾਸਤੀ ਮੰਚ ਵਲੋਂ ਕੁਸ਼ਤੀ ਦੰਗਲ ਮੁਕਾਬਲਿਆਂ ਦੌਰਾਨ ਖੂਬ ਰੰਗ ਬੰਨਿ੍ਹਆ | ਗੁਰਨਾਮ ਸਿੰਘ ਕੈਨੇਡਾ, ਜਸਵੀਰ ਸਿੰਘ ਮਨੀਲਾ, ਬਲਰਾਜ ਸਿੰਘ ਕੈਨੇਡਾ, ਇੰਦਰਪਾਲ ਸਿੰਘ ਕੈਨੇਡਾ, ਗੁਰਪ੍ਰੀਤ ਸਿੰਘ ਕੈਨੇਡਾ, ਅਮਨਦੀਪ ਸਿੰਘ ਕੈਨੇਡਾ, ਤਰਸੇਮ ਸਿੰਘ ਕੈਨੇਡਾ, ਰਵਿੰਦਰਪਾਲ ਸਿੰਘ ਅਮਰੀਕਾ, ਰਘਵੀਰ ਸਿੰਘ ਅਮਰੀਕਾ, ਚਮਕੌਰ ਸਿੰਘ ਅਮਰੀਕਾ, ਗੁਰਜੰਟ ਸਿੰਘ ਕੈਨੇਡਾ, ਅਮਨਦੀਪ ਸਿੰਘ ਅਮਰੀਕਾ, ਪਰਮਵੀਰ ਸਿੰਘ ਆਸਟ੍ਰੇਲੀਆ, ਚਮਕੌਰ ਸਿੰਘ ਅਮਰੀਕਾ, ਸੁਖਵਿੰਦਰ ਸਿੰਘ ਅਮਰੀਕਾ, ਹਰਮੀਤ ਸਿੰਘ ਕੈਨੇਡਾ, ਇੰਦਰਜੀਤ ਸਿੰਘ ਕੈਨੇਡਾ, ਅਮਰਿੰਦਰ ਸਿੰਘ ਕੈਨੇਡਾ, ਗੁਰਦੀਪ ਸਿੰਘ ਇਟਲੀ, ਗੁਰਪ੍ਰੀਤ ਸਿੰਘ ਕੈਨੇਡਾ, ਜੋਗਿੰਦਰ ਸਿੰਘ ਕੈਨੇਡਾ, ਮਨਜਿੰਦਰ ਸਿੰਘ ਕੈਨੇਡਾ, ਮੇਵਾ ਸਿੰਘ ਇਟਲੀ, ਰਵਿੰਦਰ ਸਿੰਘ ਕੈਨੇਡਾ, ਦਵਿੰਦਰ ਸਿੰਘ ਕੈਨੇਡਾ ਆਦਿ ਐੱਨ.ਆਰ.ਆਈ ਵੀਰਾਂ ਸਮੇਤ ਨਗਰ ਨਿਵਾਸੀਆਂ ਵਲੋਂ ਕੁਸ਼ਤੀ ਮੁਕਾਬਲਿਆਂ 'ਚ ਸਹਿਯੋਗ ਦਿੱਤਾ ਗਿਆ | ਇਸ ਮੌਕੇ ਸਰਪੰਚ ਗੁਰਪ੍ਰੀਤ ਕੌਰ ਭੈਣੀ ਦਰੇੜਾ, ਪੰਚ ਹਰਦੀਪ ਕੌਰ, ਸੁਰਿੰਦਰਜੀਤ ਕੌਰ, ਸੁਖਵਿੰਦਰ ਕੌਰ, ਸੁਰਿੰਦਰ ਸਿੰਘ, ਲਖਵੀਰ ਸਿੰਘ, ਪਿ੍ਤਪਾਲ ਸਿੰਘ ਬਾਘਾ, ਬੂਟਾ ਸਿੰਘ (ਸਾਰੇ ਪੰਚ), ਕਮੇਟੀ ਮੈਂਬਰ ਸਾਬਕਾ ਸਰਪੰਚ ਜਗਤਾਰ ਸਿੰਘ, ਮਾ. ਹਰਪਾਲ ਸਿੰਘ, ਦਵਿੰਦਰ ਸਿੰਘ ਮਿੰਟੂ, ਗੁਰਜੰਟ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ, ਗੁਰਪਿੰਦਰ ਸਿੰਘ ਗੋਗੀ, ਪਿ੍ਤਪਾਲ ਸਿੰਘ, ਸੁਖਦੀਪ ਸਿੰਘ ਸੁੱਖੀ (ਸਾਰੇ ਕਮੇਟੀ ਮੈਂਬਰ), ਅਮਰ ਸਿੰਘ ਭੋਲਾ, ਨੰਬਰਦਾਰ ਹਰਦੇਵ ਸਿੰਘ ਦੇਬੀ, ਸਾਬਕਾ ਪੰਚ ਅਵਤਾਰ ਸਿੰਘ ਧਾਲੀਵਾਲ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਸਾਬਕਾ ਸਰਪੰਚ ਅਵਤਾਰ ਸਿੰਘ, ਸਰਪੰਚ ਹਰਵਿੰਦਰ ਸਿੰਘ ਰਾਜਾ ਆਂਡਲੂ, ਨੰਬਰਦਾਰ ਸੁਖਦੀਪ ਸਿੰਘ ਕਾਲਾ, ਬਲਵਿੰਦਰ ਸਿੰਘ ਬਿੰਦਾ, ਅਕਵਿੰਦਰ ਸਿੰਘ, ਜੱਗਾ ਸਿੰਘ ਜਲਾਲਦੀਵਾਲ, ਬਲਜੀਤ ਸਿੰਘ ਹਲਵਾਰਾ, ਮੈਨੇਜਰ ਨਿਰਮਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਥ ਸੇਵਕ ਜਥਾ ਦੁਆਬਾ ਵਲੋਂ ਹੋਲਾ ਮਹੱਲਾ ਮੌਕੇ ਕਰਵਾਈ ਗਈ ਸੁਬਾਦ ਸਭਾ <br/> ਅਗਲੀ ਖ਼ਬਰ ਬਾਣੀ, ਬਾਣਾ ਅਤੇ ਗਤਕੇ ਦੀ ਵਿਰਾਸਤ ਸੰਭਾਲਣ ਲਈ ਜਥੇ: ਬਾਬਾ ਬਲਬੀਰ ਸਿੰਘ ਅਕਾਲੀ ਦੇ ਯਤਨ ਪ੍ਰਸੰਸਾਜਨਕ-ਗਿ: ਅਮਰਜੀਤ ਸਿੰ...
Ad Position 24